''ਦਿ ਕੇਰਲ ਸਟੋਰੀ-2'' ਦੀ ਰਿਲੀਜ਼ ਨੂੰ ਹਰੀ ਝੰਡੀ, ਕੇਰਲ ਹਾਈਕੋਰਟ ਨੇ ਰੋਕ ਵਾਲੇ ਫੈਸਲੇ ''ਤੇ ਲਾਈ ਸਟੇਅ

Friday, Feb 27, 2026 - 05:22 PM (IST)

''ਦਿ ਕੇਰਲ ਸਟੋਰੀ-2'' ਦੀ ਰਿਲੀਜ਼ ਨੂੰ ਹਰੀ ਝੰਡੀ, ਕੇਰਲ ਹਾਈਕੋਰਟ ਨੇ ਰੋਕ ਵਾਲੇ ਫੈਸਲੇ ''ਤੇ ਲਾਈ ਸਟੇਅ

ਕੋਚੀ (ਏਜੰਸੀ) : ਵਿਵਾਦਾਂ ਵਿੱਚ ਘਿਰੀ ਫਿਲਮ 'ਦਿ ਕੇਰਲ ਸਟੋਰੀ 2-ਗੋਜ਼ ਬਿਓਂਡ' ਦੀ ਰਿਲੀਜ਼ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਰਲ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਵਾਲੇ ਸਿੰਗਲ ਜੱਜ ਦੇ ਅੰਤਰਿਮ ਆਦੇਸ਼ 'ਤੇ ਦੋ ਹਫ਼ਤਿਆਂ ਲਈ ਸਟੇਅ ਲਗਾ ਦਿੱਤੀ ਹੈ। ਇਸ ਫੈਸਲੇ ਨਾਲ ਫਿਲਮ ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਦੇ ‘ਖਿਲਾੜੀ’ ਨਾਲ ਨਜ਼ਰ ਆਈ ਭੋਜਪੁਰੀ ਕਵੀਨ ਅਕਸ਼ਰਾ ਸਿੰਘ, ਤਸਵੀਰ ਹੋਈ ਵਾਇਰਲ

ਰਾਤੋ-ਰਾਤ ਹੋਈ ਸੁਣਵਾਈ, ਨਿਰਮਾਤਾਵਾਂ ਨੂੰ ਮਿਲੀ ਰਾਹਤ

ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਵੀਰਵਾਰ ਦੇਰ ਰਾਤ ਅਪੀਲ ਦਾਇਰ ਕੀਤੀ ਸੀ। ਜਸਟਿਸ ਸੁਸ਼ਰੁਤ ਅਰਵਿੰਦ ਧਰਮਾਧਿਕਾਰੀ ਅਤੇ ਜਸਟਿਸ ਪੀ.ਵੀ. ਬਾਲਕ੍ਰਿਸ਼ਨਨ ਦੀ ਬੈਂਚ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਰਾਤ ਨੂੰ ਹੀ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ਤੋਂ ਬਾਅਦ ਅੱਜ ਰੋਕ ਹਟਾਉਣ ਦਾ ਐਲਾਨ ਕੀਤਾ ਗਿਆ। ਵਿਪੁਲ ਸ਼ਾਹ ਨੇ ਆਪਣੀ ਅਪੀਲ ਵਿੱਚ ਦਾਅਵਾ ਕੀਤਾ ਕਿ, ਇਹ ਫਿਲਮ ਕੇਰਲ ਰਾਜ ਜਾਂ ਕਿਸੇ ਵੀ ਧਾਰਮਿਕ ਭਾਈਚਾਰੇ ਨੂੰ ਬਦਨਾਮ ਨਹੀਂ ਕਰਦੀ। ਫਿਲਮ ਸਿਰਫ਼ ਇੱਕ ਸਮਾਜਿਕ ਬੁਰਾਈ ਨੂੰ ਦਰਸਾਉਂਦੀ ਹੈ। ਜੇਕਰ ਫਿਲਮ ਦੀ ਰਿਲੀਜ਼ ਰੋਕੀ ਜਾਂਦੀ ਹੈ, ਤਾਂ ਨਿਰਮਾਤਾਵਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ ਕਿਉਂਕਿ ਇਹ ਦੇਸ਼ ਭਰ ਦੇ 1500 ਅਤੇ ਵਿਦੇਸ਼ਾਂ ਦੇ 300 ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਹੈ।

ਇਹ ਵੀ ਪੜ੍ਹੋ: ਦਿੱਲੀ ਸ਼ੋਅ ਤੋਂ ਪਹਿਲਾਂ ਕਰਨ ਔਜਲਾ ਨੂੰ ਨੋਟਿਸ, ਲਾਈਵ ਸ਼ੋਅ 'ਚ ਨਹੀਂ ਗਾ ਸਕਣਗੇ ਆਪਣੇ ਇਹ ਹਿੱਟ ਗੀਤ

ਪਹਿਲਾਂ ਕਿਉਂ ਲੱਗੀ ਸੀ ਰੋਕ?

ਇਸ ਤੋਂ ਪਹਿਲਾਂ ਸਿੰਗਲ ਜੱਜ ਨੇ ਫਿਲਮ ਦੀ ਰਿਲੀਜ਼ 'ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਸੀ ਕਿ ਸੈਂਸਰ ਬੋਰਡ (CBFC) ਵੱਲੋਂ ਕਾਨੂੰਨੀ ਲੋੜਾਂ ਨੂੰ ਸਹੀ ਢੰਗ ਨਾਲ ਨਹੀਂ ਦੇਖਿਆ ਗਿਆ। ਅਦਾਲਤ ਨੇ ਖ਼ਦਸ਼ਾ ਜਤਾਇਆ ਸੀ ਕਿ ਫਿਲਮ ਨਾਲ ਫਿਰਕੂ ਸਦਭਾਵਨਾ ਵਿਗੜ ਸਕਦੀ ਹੈ ਜਾਂ ਕਿਸੇ ਖ਼ਾਸ ਭਾਈਚਾਰੇ ਦਾ ਅਪਮਾਨ ਹੋ ਸਕਦਾ ਹੈ। ਹਾਲਾਂਕਿ, ਹੁਣ ਹਾਈਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਫਿਲਮ ਦੇ ਸਿਨੇਮਾਘਰਾਂ ਵਿੱਚ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।

ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ ਵਿਜੇ ਤੇ ਰਸ਼ਮਿਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News