ਹੰਗਾਮਾ ਓ.ਟੀ.ਟੀ. ਲੈ ਕੇ ਆਏ ਹਨ ‘ਬੇਗਮ ਆਫ ਕ੍ਰਾਈਮ’

Friday, Mar 06, 2026 - 11:46 AM (IST)

ਹੰਗਾਮਾ ਓ.ਟੀ.ਟੀ. ਲੈ ਕੇ ਆਏ ਹਨ ‘ਬੇਗਮ ਆਫ ਕ੍ਰਾਈਮ’

ਮੁੰਬਈ - ਹੰਗਾਮਾ ਓ.ਟੀ.ਟੀ. ਨੇ ਨਵੀਂ ਓਰੀਜਨਲ ਸੀਰੀਜ਼ ‘ਬੇਗਮ ਆਫ਼ ਕ੍ਰਾਈਮ’ ਨੂੰ ਲਾਂਚ ਕੀਤਾ। ਇਹ ਸੀਰੀਜ਼ ਇੱਛਾਵਾਂ, ਸਰਵਾਈਵਲ ਅਤੇ ਤਾਕਤ ਦੀ ਕੀਮਤ ਦੀ ਇਕ ਰੋਮਾਂਚਕ ਕਹਾਣੀ ਪੇਸ਼ ਕਰਦੀ ਹੈ, ਜੋ ਕ੍ਰਾਈਮ ਥ੍ਰਿਲਰ ਜਾਨਰ ’ਚ ਨਵਾਂ ਪੱਧਰ ਤੈਅ ਕਰਦੀ ਹੈ। ‘ਬੇਗਮ ਆਫ਼ ਕ੍ਰਾਈਮ’ ਇੱਛਾਵਾਂ, ਮਾਣ ਹਾਸਲ ਕਰਨ ਦੀ ਬੇਚੈਨੀ ਅਤੇ ਐਮਪਾਵਰਮੈਂਟ ਤੇ ਡਿਸਟ੍ਰਕਸ਼ਨ ਵਿਚਾਲੇ ਦੀ ਪਤਲੀ ਲਕੀਰ ਨੂੰ ਡੂੰਘਾਈ ਨਾਲ ਦਿਖਾਉਂਦੀ ਹੈ।

ਕਹਾਣੀ ਦਿਵਿਆ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦਾ ਕਿਰਦਾਰ ਸਨਾ ਮਕਬੂਲ ਨੇ ਨਿਭਾਇਆ ਹੈ। ਦਿਵਿਆ ਰਵਾਇਤੀ ਹੀਰੋਇਨ ਦੀ ਇਮੇਜ ਨੂੰ ਤੋੜ੍ਹ ਦਿੰਦੀ ਹੈ। ਉਹ ਫੀਅਰਸ, ਫਲਾਡ ਅਤੇ ਬਿਨਾਂ ਮੁਆਫ਼ੀ ਮੰਗੇ ਆਪਣੇ ਟੀਚੇ ਪਿੱਛੇ ਭੱਜਣ ਵਾਲੀ ਹੈ। ਉਹ ਆਪਣੇ ਘਰ ਦੀ ਸੁਰੱਖਿਅਤ ਦੁਨੀਆ ਛੱਡ ਦਿੰਦੀ ਹੈ, ਸਿਰਫ਼ ਇਕ ਗੋਲ ਦੇ ਨਾਲ, ਆਪਣੀਆਂ ਸ਼ਰਤਾਂ ’ਤੇ ਜ਼ਿੰਦਗੀ ਬਣਾਉਣ ਲਈ। ਇਕ ਅਜਿਹੀ ਦੁਨੀਆ ’ਚ ਜੋ ਉਸ ਨੂੰ ਲਗਾਤਾਰ ਡਿਸਮਿਸ ਕਰਦੀ ਹੈ, ਉਹ ਖੁਦ ਨੂੰ ਛੋਟਾ ਕਰਨ ਤੋਂ ਨਾਂਹ ਕਰ ਦਿੰਦੀ ਹੈ। ਹਰ ਸੈੱਟਬੈਕ ਉਸ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰਦਾ ਹੈ। ਸਸਪੈਂਸ ਨਾਲ ਭਰੀ ਕ੍ਰਾਈਮ ਥ੍ਰਿਲਰ ਨੂੰ ਹਾਲੇ ਹੰਗਾਮਾ ਓ.ਟੀ.ਟੀ. ਅਤੇ ਪਾਰਟਨਰ ਪਲੇਟਫਾਰਮਸ ਜਿਵੇਂ ਟਾਟਾ ਪਲੇਅ ਬਿੰਜ, ਵਾਚੋ, ਬੀ.ਐੱਸ.ਐੱਨ.ਐੱਲ., ਪਲੇਅ ਬਾਕਸ ਟੀ.ਵੀ., ਰੇਲ ਵਾਇਰ ਬ੍ਰਾਡਕਾਸਟ, ਏਅਰਟੈੱਲ ਸਟ੍ਰੀਮ ਪਲੇਅ ਅਤੇ ਡੋਰ ਟੀ.ਵੀ. ’ਤੇ ਦੇਖ ਸਕਦੇ ਹੋ।


author

cherry

Content Editor

Related News