9 ਮਾਰਚ ਦੀ ਉਹ ਰਾਤ... ਜਦੋਂ ਬਦਲ ਜਾਵੇਗੀ ਕਈਆਂ ਦੀ ਤਕਦੀਰ! ਕੀ ਤੁਸੀਂ ਹੋ ਅਗਲੇ ਕਰੋੜਪਤੀ?

Thursday, Mar 05, 2026 - 03:23 PM (IST)

9 ਮਾਰਚ ਦੀ ਉਹ ਰਾਤ... ਜਦੋਂ ਬਦਲ ਜਾਵੇਗੀ ਕਈਆਂ ਦੀ ਤਕਦੀਰ! ਕੀ ਤੁਸੀਂ ਹੋ ਅਗਲੇ ਕਰੋੜਪਤੀ?

ਮੁੰਬਈ - ਟੈਲੀਵਿਜ਼ਨ ਜਗਤ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਇਕ ਵਾਰ ਫਿਰ ਆਪਣੇ ਨਵੇਂ ਸੀਜ਼ਨ ਨਾਲ ਦਸਤਕ ਦੇਣ ਲਈ ਤਿਆਰ ਹੈ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕੇਬੀਸੀ ਦੇ 18ਵੇਂ ਸੀਜ਼ਨ ਦਾ ਧਮਾਕੇਦਾਰ ਐਲਾਨ ਕਰ ਦਿੱਤਾ ਹੈ। ਸ਼ੋਅ ਦਾ ਨਵਾਂ ਪ੍ਰੋਮੋ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਗਿਆ ਹੈ, ਜਿਸ 'ਚ ਬਿੱਗ ਬੀ ਆਪਣੇ ਪੁਰਾਣੇ ਅੰਦਾਜ਼ 'ਚ "ਸਰਪ੍ਰਾਈਜ਼, ਸਰਪ੍ਰਾਈਜ਼" ਕਹਿੰਦੇ ਹੋਏ ਨਜ਼ਰ ਆ ਰਹੇ ਹਨ।

9 ਮਾਰਚ ਤੋਂ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ

ਕੇਬੀਸੀ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਇਸ ਨਵੇਂ ਸੀਜ਼ਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 9 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਹੋਟ ਸੀਟ ਤੱਕ ਪਹੁੰਚਣ ਦੇ ਚਾਹਵਾਨ ਉਮੀਦਵਾਰ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ Sony LIV ਐਪ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸੂਤਰਾਂ ਅਨੁਸਾਰ, ਇਹ ਨਵਾਂ ਸੀਜ਼ਨ ਜੁਲਾਈ ਜਾਂ ਅਗਸਤ ਤੱਕ ਟੀਵੀ 'ਤੇ ਪ੍ਰਸਾਰਿਤ ਹੋ ਸਕਦਾ ਹੈ।

ਨਵੇਂ ਪ੍ਰੋਮੋ 'ਚ ਅਮਿਤਾਭ ਦਾ ਖਾਸ ਅੰਦਾਜ਼ 

ਜਾਰੀ ਕੀਤੇ ਗਏ ਪ੍ਰੋਮੋ 'ਚ ਅਮਿਤਾਭ ਬੱਚਨ ਲਾਲ ਰੰਗ ਦੇ ਵੈਲਵੇਟ ਕੋਟ ਅਤੇ ਬਲੈਕ ਟਰਾਊਜ਼ਰ 'ਚ ਬਹੁਤ ਸ਼ਾਨਦਾਰ ਦਿਖ ਰਹੇ ਹਨ। ਵੀਡੀਓ 'ਚ ਉਹ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ 'ਸਰਪ੍ਰਾਈਜ਼' ਕਹਿੰਦੇ ਹਨ ਅਤੇ ਫਿਰ ਮੁਸਕਰਾਉਂਦੇ ਹੋਏ ਰਜਿਸਟ੍ਰੇਸ਼ਨ ਦੀ ਤਾਰੀਖ ਦਾ ਐਲਾਨ ਕਰਦੇ ਹਨ। ਇਸ ਅਧਿਕਾਰਤ ਐਲਾਨ ਨੇ ਉਨ੍ਹਾਂ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਹੈ ਜੋ ਪਿਛਲੇ ਸੀਜ਼ਨ ਦੇ ਅੰਤ 'ਚ ਬਿੱਗ ਬੀ ਦੇ ਭਾਵੁਕ ਹੋਣ ਤੋਂ ਬਾਅਦ ਲਗਾਈਆਂ ਜਾ ਰਹੀਆਂ ਸਨ।

ਧੋਖਾਧੜੀ ਤੋਂ ਸਾਵਧਾਨ ਰਹਿਣ ਦੀ ਅਪੀਲ 

ਸ਼ੋਅ ਦੇ ਪ੍ਰਬੰਧਕਾਂ ਅਤੇ ਚੈਨਲ ਨੇ ਉਮੀਦਵਾਰਾਂ ਨੂੰ ਇਕ ਮਹੱਤਵਪੂਰਨ ਚਿਤਾਵਨੀ ਵੀ ਦਿੱਤੀ ਹੈ। ਪ੍ਰੋਮੋ ਦੇ ਅੰਤ 'ਚ ਸਪੱਸ਼ਟ ਕੀਤਾ ਗਿਆ ਹੈ ਕਿ 'ਕੌਣ ਬਣੇਗਾ ਕਰੋੜਪਤੀ' ਕਦੇ ਵੀ ਕਿਸੇ ਤੋਂ ਕਿਸੇ ਵੀ ਕਿਸਮ ਦੀ ਫੀਸ ਜਾਂ ਚਾਰਜ ਦੀ ਮੰਗ ਨਹੀਂ ਕਰਦਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਲਾਟਰੀ ਜਾਂ ਧੋਖਾਧੜੀ ਦੇ ਝਾਂਸੇ 'ਚ ਨਾ ਆਉਣ।


author

Sunaina

Content Editor

Related News