ਧੁੱਪ ਤੋਂ ਬਚਣ ਦੀ ਕੋਸ਼ਿਸ਼ ''ਚ ਕਾਰ ''ਚ ਬੰਦ ਹੋਇਆ ਬੱਚਾ, ਮੌਤ

06/05/2019 3:38:20 PM

ਅਕੋਲਾ (ਮਹਾਰਾਸ਼ਟਰ)— ਕੂੜਾ ਚੁੱਕਣ ਦੌਰਾਨ ਧੁੱਪ ਤੋਂ ਬਚਣ ਲਈ ਕੋਲ ਖੜ੍ਹੀ ਕਾਰ 'ਚ ਲੁੱਕਣਾ 12 ਸਾਲ ਦੇ ਬੱਚੇ ਦੀ ਜਾਨ 'ਤੇ ਭਾਰੀ ਪਿਆ। ਕਾਰ ਦੇ ਦਰਵਾਜ਼ੇ ਆਟੋਮੈਟਿਕ ਤਰੀਕੇ ਨਾਲ ਬੰਦ ਹੋਣ ਕਾਰਨ ਬੱਚਾ ਉਸ 'ਚ ਫਸ ਗਿਆ ਅਤੇ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਮਹਾਰਾਸ਼ਟਰ ਦੇ ਅਕੋਲਾ ਜ਼ਿਲੇ ਦੇ ਆਲੇਵਾੜੀ ਪਿੰਡ 'ਚ ਮੰਗਲਵਾਰ ਨੂੰ ਹੋਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਰ ਕਿਸੇ ਤਕਨੀਕੀ ਖਰਾਬੀ ਕਾਰਨ 2 ਸਾਲ ਤੋਂ ਵਰਤੀ ਨਹੀਂ ਜਾ ਰਹੀ ਹੈ। ਕਾਰ ਮਾਲਕ ਨੇ ਕਾਰ ਨੂੰ ਝਾੜੀਆਂ 'ਚ ਖੜ੍ਹਾ ਕਰ ਰੱਖਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਬੱਚਾ ਤਨੇਸ਼ ਬਲਾਨ ਆਪਣੀ ਦਾਦੀ ਨਾਲ ਪਲਾਸਟਿਕ ਦਾ ਕੂੜਾ ਚੁੱਕਣ ਆਇਆ ਸੀ। ਅਧਿਕਾਰੀ ਨੇ ਦੱਸਿਆ ਕਿ ਬੱਚਾ ਧੁੱਪ ਤੋਂ ਬਚਣ ਲਈ ਕਾਰ ਦੇ ਅੰਦਰ ਬੈਠ ਗਿਆ। ਉਦੋਂ ਸ਼ਾਇਦ ਦਰਵਾਜ਼ਾ ਬੰਦ ਹੋ ਗਿਆ ਹੋਵੇਗਾ। ਬਲਾਲ ਦੀ ਦਾਦੀ ਪੂਰੇ ਦਿਨ ਉਸ ਨੂੰ ਲੱਭਦੀ ਰਹੀ ਪਰ ਉਹ ਨਹੀਂ ਮਿਲਿਆ। ਰਾਤ ਨੂੰ ਜਦੋਂ ਕਾਰ ਮਾਲਕ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਬੱਚਾ ਉਸ 'ਚ ਬੇਹੋਸ਼ ਪਿਆ ਸੀ। ਪੁਲਸ ਨੇ ਇਸ ਸਿਲਸਿਲੇ 'ਚ ਮਾਮਲਾ ਦਰਜ ਕਰ ਲਿਆ ਹੈ।


DIsha

Content Editor

Related News