ਤੇਜ਼ ਰਫਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਮਾਮੇ-ਭਾਣਜੇ ਨੂੰ ਮਾਰੀ ਟੱਕਰ, ਭਾਣਜੇ ਦੀ ਮੌਤ

Tuesday, Jul 02, 2024 - 12:27 PM (IST)

ਤੇਜ਼ ਰਫਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਮਾਮੇ-ਭਾਣਜੇ ਨੂੰ ਮਾਰੀ ਟੱਕਰ, ਭਾਣਜੇ ਦੀ ਮੌਤ

ਪਾਤੜਾਂ (ਸਨੇਹੀ) : ਪਾਤੜਾਂ-ਪਟਿਆਲਾ ਮੇਨ ਹਾਈਵੇ ’ਤੇ ਪਿੰਡ ਨਿਆਲ ਨਜ਼ਦੀਕ ਇਕ ਤੇਜ਼ ਰਫਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਮਾਮੇ-ਭਾਣਜੇ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਭਾਣਜੇ ਦੀ ਦਰਦਨਾਕ ਮੌਤ ਹੋ ਗਈ, ਜਦ ਕਿ ਮਾਮਾ ਜ਼ਖਮੀ ਹੋ ਗਿਆ। ਸੁਰਿੰਦਰ ਕੁਮਾਰ ਪੁੱਤਰ ਗੁੱਜਰ ਰਾਮ ਵਾਸੀ ਪਿੰਡ ਸ਼ੁੱਤਰਾਣਾ ਥਾਣਾ ਪਾਤੜਾਂ ਨੇ ਦੱਸਿਆ ਕਿ ਮਿਤੀ 26/6/2024 ਨੂੰ ਰਾਤ ਲਗਭਗ ਸਾਢੇ 9 ਵਜੇ ਦੇ ਕਰੀਬ ਮੈਂ ਆਪਣੇ ਭਾਣਜੇ ਵਰਿੰਦਰ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਹਰਿਆਣਾ ਨਾਲ ਮੋਟਰਸਾਈਕਲ ਨੰਬਰ ਐੱਚ ਆਰ 31 ਯੂ 6504 ’ਤੇ ਕਿਰਤੀ ਕਾਲਜ ਨਿਆਲ ਪਾਤੜਾਂ ਨਜ਼ਦੀਕ ਜਾ ਰਹੇ ਸੀ, ਜਿਥੇ ਇਕ ਅਣਪਛਾਤੇ ਡਰਾਈਵਰ ਨੇ ਗੱਡੀ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਸਾਡੇ ਮੋਟਰਸਾਈਕਲ ’ਚ ਮਾਰੀ। ਹਾਦਸੇ ’ਚ ਮੇਰੇ ਭਾਣਜੇ ਵਰਿੰਦਰ ਕੁਮਾਰ ਦੀ ਦੌਰਾਨੇ ਇਲਾਜ ਮੌਤ ਹੋ ਗਈ ਹੈ।

ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਗੱਡੀ ਦੇ ਅਣਪਛਾਤੇ ਡਰਾਈਵਰ ਖਿਲਾਫ ਮੁਕੱਦਮਾਂ ਨੰਬਰ 145, ਮਿਤੀ 30/6/2024, ਧਾਰਾ 279, 304-ਏ, 427 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਦੋਸ਼ੀ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News