ਅਦਾਕਾਰਾ ਹਿਨਾ ਖ਼ਾਨ ਦੀ ਪਹਿਲੀ ਕੀਮੋਥੈਰੇਪੀ ਵਿਚਾਲੇ ਵਾਇਰਲ ਹੋਈਆਂ ਇਹ ਤਸਵੀਰਾਂ

Tuesday, Jul 02, 2024 - 11:36 AM (IST)

ਅਦਾਕਾਰਾ ਹਿਨਾ ਖ਼ਾਨ ਦੀ ਪਹਿਲੀ ਕੀਮੋਥੈਰੇਪੀ ਵਿਚਾਲੇ ਵਾਇਰਲ ਹੋਈਆਂ ਇਹ ਤਸਵੀਰਾਂ

ਮੁੰਬਈ (ਬਿਊਰੋ) - ਅਦਾਕਾਰਾ ਹਿਨਾ ਖ਼ਾਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਹ ਤੀਜੀ ਸਟੇਜ ਦੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਇਸ ਦੇ ਇਸ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਪਰ ਇਸ ਦੌਰਾਨ ਅਦਾਕਾਰਾ ਨੇ ਹਿੰਮਤ ਨਾਲ ਕੰਮ ਲਿਆ ਹੈ।

PunjabKesari

ਹਾਲ ਹੀ 'ਚ ਹਿਨਾ ਖ਼ਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਖ਼ੂਬਸੂਰਤ ਵਾਦੀਆਂ ਨਜ਼ਰ ਆ ਰਹੀ ਹੈ। ਹਿਨਾ ਖ਼ਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਦੱਸ ਦਈਏ ਕਿ ਹਿਨਾ ਖ਼ਾਨ ਨੇ ਆਪਣੀ ਪਹਿਲੀ ਕੀਮੋਥੈਰੇਪੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਹਸਪਤਾਲ ਦੇ ਬੈੱਡ 'ਤੇ ਹੈ।

PunjabKesari

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਿਨਾ ਖਾਨ ਨੇ ਕੈਪਸ਼ਨ 'ਚ ਲਿਖਿਆ- 'ਇਸ ਐਵਾਰਡ ਨਾਈਟ 'ਚ ਮੈਨੂੰ ਆਪਣੇ ਕੈਂਸਰ ਬਾਰੇ ਪਤਾ ਸੀ ਪਰ ਫਿਰ ਵੀ ਮੈਂ ਨਾਰਮਲ ਰਹਿਣ ਦਾ ਫੈਸਲਾ ਕੀਤਾ।

PunjabKesari

ਸਿਰਫ਼ ਆਪਣੇ ਲਈ ਨਹੀਂ, ਸਗੋਂ ਸਾਡੇ ਸਾਰਿਆਂ ਲਈ। ਇਹ ਉਹ ਦਿਨ ਸੀ ਜਿਸ ਨੇ ਸਭ ਕੁਝ ਬਦਲ ਦਿੱਤਾ। ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀਪੂਰਨ ਦੌਰ ਦੀ ਸ਼ੁਰੂਆਤ ਸੀ। 

PunjabKesari

ਅਦਾਕਾਰਾ ਨੇ ਅੱਗੇ ਲਿਖਿਆ- 'ਮੈਂ ਸਭ ਤੋਂ ਵੱਧ ਆਪਣੇ ਲਈ ਸਕਾਰਾਤਮਕਤਾ ਰੱਖਣ ਦਾ ਫੈਸਲਾ ਕੀਤਾ ਹੈ। ਮੈਂ ਇਸ ਨੂੰ ਆਪਣੇ ਲਈ ਆਮ ਕਰਨ ਬਾਰੇ ਸੋਚਿਆ ਹੈ। ਮੇਰਾ ਕੰਮ ਮੇਰੇ ਲਈ ਮਾਇਨੇ ਰੱਖਦਾ ਹੈ। ਮੈਂ ਨਹੀਂ ਝੁਕਾਂਗੀ। ਮੈਨੂੰ ਇਹ ਪੁਰਸਕਾਰ ਮੇਰੇ ਪਹਿਲੇ ਕੀਮੋਥੈਰੇਪੀ ਸੈਸ਼ਨ ਤੋਂ ਠੀਕ ਪਹਿਲਾਂ ਮਿਲਿਆ ਸੀ।

PunjabKesari

ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜ਼ਿੰਦਗੀ 'ਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਸਰਲ ਬਣਾਓ, ਉਨ੍ਹਾਂ ਨਾਲ ਸਾਧਾਰਨ ਰਹਿਣ ਦੀ ਕੋਸ਼ਿਸ਼ ਕਰੋ ਅਤੇ ਤਦ ਹੀ ਆਪਣਾ ਟੀਚਾ ਤੈਅ ਕਰੋ। ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਕਦੇ ਹਾਰ ਨਾ ਮੰਨੋ ਅਤੇ ਨਾ ਹੀ ਪਿੱਛੇ ਹਟੋ।' 

PunjabKesari

ਦੱਸਣਯੋਗ ਹੈ ਕਿ ਇਸ ਵੀਡੀਓ 'ਚ ਹਿਨਾ ਖ਼ਾਨ ਦੀਆਂ ਅੱਖਾਂ 'ਚ ਦਰਦ ਨਜ਼ਰ ਆ ਰਿਹਾ ਹੈ ਪਰ ਇਸ ਦੇ ਬਾਵਜੂਦ ਕੈਂਸਰ ਨਾਲ ਜੰਗ ਲੜ ਰਹੀ ਅਦਾਕਾਰਾ ਇਸ ਬਿਮਾਰੀ ਦਾ ਹਿੰਮਤ ਨਾਲ ਸਾਹਮਣਾ ਕਰ ਰਹੀ ਹੈ।  

PunjabKesari

PunjabKesari


author

sunita

Content Editor

Related News