ਇਟਲੀ ''ਚ ਤੀਜ ਮੇਲੇ ''ਤੇ ਪੰਜਾਬਣ ਮੁਟਿਆਰਾਂ ਨੇ ਨੱਚ-ਨੱਚ ਕੀਤੀ ਕਮਾਲ

Tuesday, Jul 02, 2024 - 11:42 AM (IST)

ਇਟਲੀ ''ਚ ਤੀਜ ਮੇਲੇ ''ਤੇ ਪੰਜਾਬਣ ਮੁਟਿਆਰਾਂ ਨੇ ਨੱਚ-ਨੱਚ ਕੀਤੀ ਕਮਾਲ

ਮਿਲਾਨ (ਸਾਬੀ ਚੀਨੀਆ): ਪੰਜਾਬੀ ਸੱਭਿਆਚਾਰ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਚਾਵਾਂ ਅਤੇ ਰੀਝਾਂ ਨਾਲ ਪੰਜਾਬਣ ਮੁਟਿਆਰਾਂ ਵਲੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਮੁਟਿਆਰਾਂ ਗਿੱਧਾ, ਭੰਗੜਾ, ਬੋਲੀਆਂ ਅਤੇ ਪੀਂਘਾਂ ਝੂਟ ਕੇ ਤੀਆਂ ਮਨਾਉਂਦੀਆਂ ਹਨ। ਜਿੱਥੇ ਪੰਜਾਬ ਵਿੱਚ ਤੀਆਂ ਦੇ ਤਿਉਹਾਰ ਦੀਆਂ ਖੂਬ ਰੌਣਕਾਂ ਲੱਗਦੀਆਂ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਪੰਜਾਬਣ ਮੁਟਿਆਰਾਂ ਵੱਲੋਂ ਬੜੀ ਧੂਮਧਾਮ ਅਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਹੁਸ਼ਿਆਰਪੁਰ ਦੇ ਰੁਪਿੰਦਰ ਸਿੰਘ ਨੇ ਵਧਾਇਆ ਪੰਜਾਬੀਆਂ ਦਾ ਮਾਣ, ਇਟਲੀ 'ਚ ਬਣਿਆ ਟ੍ਰੇਨ ਚਾਲਕ

ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਬੋਰਗੋ ਸੰਨ ਯਾਕਮੋ ਦੇ ਰੈਂਸਟੋਰੈਂਟ ਵਿਖੇ ਇਲਾਕੇ ਦੀਆਂ ਪੰਜਾਬਣ ਮੁਟਿਆਰਾਂ ਵਲੋਂ ਇੱਕਠੀਆਂ ਹੋ ਕੇ, ਵਿਦੇਸ਼ ’ਚ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਤੀਜ ਮੇਲਾ ਕਰਵਾਇਆ ਗਿਆ। ਮੁਟਿਆਰਾਂ ਵਲੋਂ ਪਹਿਨੇ ਰੰਗ-ਬਰੰਗੇ ਪੰਜਾਬੀ ਸੂਟ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਰੌਣਕ ਨੂੰ ਵਧਾ ਰਹੇ ਸਨ। ਮੁਟਿਆਰਾਂ ਦੁਆਰਾ ਬੋਲੀਆਂ ਪਾਕੇ ਤੀਜ ਮੇਲੇ ਵਿੱਚ ਵੱਖਰਾ ਹੀ ਰੰਗ ਭਰ ਦਿੱਤਾ। ਬਾਅਦ ਵਿੱਚ ਵੱਖ-ਵੱਖ ਗੀਤਾਂ 'ਤੇ ਖੂਬ ਡਾਂਸ ਕੀਤਾ। ਇਸ ਮੌਕੇ ਭੰਗੜਾ, ਗਿੱਧਾ, ਬੋਲੀਆਂ ਅਤੇ  ਕਵਿਤਾਵਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 8 ਤੋਂ 11 ਸਾਲ ਦੀਆਂ ਬੱਚੀਆ, 17 ਤੋਂ 21 ਸਾਲ ਅਤੇ 22 ਸਾਲ ਤੋਂ ਉੱਪਰ ਦੀਆ ਮੁਟਿਆਰਾਂ ਨੇ ਤਿੰਨ ਅਲੱਗ-ਅਲੱਗ ਗਰੁੱਪਾਂ ਵਿੱਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆ ਵਿੱਚ ਜੇਤੂਆਂ ਨੂੰ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨਾਲ ਨਿਵਾਜਿਆ ਗਿਆ। ਇਸ ਮੇਲੇ ਦੌਰਾਨ ਸਟੇਜ ਦੀ ਜਿੰਮੇਵਾਰੀ ਰਾਜ ਕੌਰ ਨੇ ਨਿਭਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News