ਸੋਨਾਕਸ਼ੀ ਸਿਨਹਾ ਦੀ ਵਿਆਹੁਤਾ ਜ਼ਿੰਦਗੀ 'ਚ ਆਉਣ ਵਾਲੀ ਹੈ ਤਬਾਹੀ, ਸਾਹਮਣੇ ਆ ਗਈ ਪਹਿਲੀ ਝਲਕ

Tuesday, Jul 02, 2024 - 11:54 AM (IST)

ਸੋਨਾਕਸ਼ੀ ਸਿਨਹਾ ਦੀ ਵਿਆਹੁਤਾ ਜ਼ਿੰਦਗੀ 'ਚ ਆਉਣ ਵਾਲੀ ਹੈ ਤਬਾਹੀ, ਸਾਹਮਣੇ ਆ ਗਈ ਪਹਿਲੀ ਝਲਕ

ਨਵੀਂ ਦਿੱਲੀ : ਸੋਨਾਕਸ਼ੀ ਸਿਨਹਾ ਪਿਛਲੇ ਕੁਝ ਸਮੇਂ ਤੋਂ ਜ਼ਹੀਰ ਇਕਬਾਲ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖ਼ਆਂ 'ਚ ਹੈ। 23 ਜੂਨ ਨੂੰ ਸੋਨਾਕਸ਼ੀ ਨੇ ਜ਼ਹੀਰ ਨਾਲ ਰਜਿਸਟਰਡ ਵਿਆਹ ਕਰਵਾਇਆ ਸੀ ਅਤੇ ਫਿਰ ਇੱਕ ਸ਼ਾਨਦਾਰ ਰਿਸੈਪਸ਼ਨ ਨਾਲ ਇਸ ਮੌਕੇ ਦਾ ਆਨੰਦ ਮਾਣਿਆ। ਆਪਣੀ ਨਿੱਜੀ ਜ਼ਿੰਦਗੀ 'ਚ ਨਵੀਂ ਸ਼ੁਰੂਆਤ ਕਰਨ ਤੋਂ ਬਾਅਦ ਨਵੀਂ ਵਿਆਹੀ ਦੁਲਹਨ ਸੋਨਾਕਸ਼ੀ ਸਿਨਹਾ ਆਪਣੇ ਕੰਮ 'ਤੇ ਵਾਪਸ ਆ ਗਈ ਹੈ। ਵਿਆਹ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦਾ ਸਾਹਮਣਾ ਕਿਸੇ ਭੂਤ ਨਾਲ ਹੋਵੇਗਾ। ਅਦਾਕਾਰਾ ਦੀ ਆਉਣ ਵਾਲੀ ਫ਼ਿਲਮ 'ਕਾਕੂਦਾ' ਦਾ ਐਲਾਨ ਕੁਝ ਦਿਨ ਪਹਿਲਾਂ ਹੀ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ - ਅਕਸ਼ੈ ਕੁਮਾਰ ਦੀ ‘ਸਰਫਿਰਾ’ ਨੇ ਤੋੜੇ ਰਿਕਾਰਡ! ਫਿਲਮ ਦੇ ਟ੍ਰੇਲਰ ਨੂੰ ਮਿਲੇ ਸਭ ਤੋਂ ਜ਼ਿਆਦਾ ਵਿਊਜ਼

ਸੋਨਾਕਸ਼ੀ ਦਾ ਭੂਤ ਨਾਲ ਹੋਵੇਗਾ ਸਾਹਮਣਾ
ਫ਼ਿਲਮ 'ਮੁੰਜਿਆ' ਨਾਲ ਬਾਕਸ ਆਫਿਸ 'ਤੇ ਤਹਿਲਕਾ ਮਚਾਉਣ ਤੋਂ ਬਾਅਦ ਆਦਿਤਿਆ ਸਰਪੋਤਦਾਰ ਇਕ ਹੋਰ ਡਰਾਉਣੀ-ਕਾਮੇਡੀ ਫ਼ਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ। 'ਮੁੰਜਿਆ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਗਿਆ ਸੀ ਪਰ 'ਕਾਕੂਡਾ' ਓਟੀਟੀ 'ਤੇ ਰਿਲੀਜ਼ ਹੋਵੇਗੀ। ਇਸ 'ਚ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਉਸ ਦਾ ਪੋਸਟਰ ਵੀ ਸਾਹਮਣੇ ਆਇਆ ਹੈ।

PunjabKesari

ਤਬਾਹੀ ਤੋਂ ਕਿਵੇਂ ਬਚੇਗੀ ਸੋਨਾਕਸ਼ੀ ਸਿਨਹਾ?
'ਕਾਕੂਡਾ' 'ਚ ਸੋਨਾਕਸ਼ੀ ਸਿਨਹਾ ਇੰਦਰਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫ਼ਿਲਮ ਦੇ ਤਾਜ਼ਾ ਪੋਸਟਰ 'ਚ ਸੋਨਾਕਸ਼ੀ ਦੇ ਚਿਹਰੇ 'ਤੇ ਡਰ ਨਜ਼ਰ ਆ ਰਿਹਾ ਹੈ। ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ, "ਇੰਦਰਾ ਭੂਤਾਂ 'ਤੇ ਵਿਸ਼ਵਾਸ ਨਹੀਂ ਕਰਦੀ ਪਰ ਕਾਕੂਦਾ ਦਾ ਗੁੱਸਾ ਬਹੁਤ ਨਿੱਜੀ ਹੋਣ ਵਾਲਾ ਹੈ। ਕੀ ਉਹ ਇਸ ਤਬਾਹੀ ਤੋਂ ਬਚ ਸਕੇਗੀ?" ਪੋਸਟਰ ਤੋਂ ਲੱਗਦਾ ਹੈ ਕਿ ਅਦਾਕਾਰਾ ਨੂੰ ਇੱਕ ਭੂਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉਸ ਦੀ ਜ਼ਿੰਦਗੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਇਹ ਹੈ ਸਟਾਰਕਾਸਟ
'ਕਾਕੂਡਾ' 'ਚ ਸੋਨਾਕਸ਼ੀ ਸਿਨਹਾ ਤੋਂ ਇਲਾਵਾ ਰਿਤੇਸ਼ ਦੇਸ਼ਮੁਖ ਅਤੇ ਸਾਕਿਬ ਸਲੀਮ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾਉਣਗੇ। ਰੌਨੀ ਸਕਰੂਵਾਲਾ ਦੁਆਰਾ ਬਣਾਈ ਗਈ ਇਹ ਫ਼ਿਲਮ ਇੱਕ ਪਿੰਡ 'ਚ ਇੱਕ ਸਰਾਪ ਦੀ ਕਹਾਣੀ ਦੱਸੇਗੀ। ਫ਼ਿਲਮ 12 ਜੁਲਾਈ ਤੋਂ ਸਿਨੇਮਾਘਰਾਂ ਦੀ ਬਜਾਏ OTT ਪਲੇਟਫਾਰਮ ZEE5 'ਤੇ ਸਟ੍ਰੀਮ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News