ਚੋਣ ਨਤੀਜਿਆਂ ਨੂੰ ਪਲਟਣ ਦੇ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਡੋਨਾਲਡ ਟਰੰਪ ਨੂੰ ਰਾਹਤ

Tuesday, Jul 02, 2024 - 11:36 AM (IST)

ਚੋਣ ਨਤੀਜਿਆਂ ਨੂੰ ਪਲਟਣ ਦੇ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਡੋਨਾਲਡ ਟਰੰਪ ਨੂੰ ਰਾਹਤ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਸੁਪਰੀਮ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮੁਕੱਦਮੇ ਤੋਂ ਛੋਟ ਨਾਲ ਜੁੜੇ ਮਾਮਲੇ ਨੂੰ ਸੁਣਵਾਈ ਲਈ ਹੇਠਲੀ ਅਦਾਲਤ 'ਚ ਭੇਜ ਦਿੱਤਾ ਹੈ। ਇਸ ਕਦਮ ਨਾਲ ਟਰੰਪ ਖ਼ਿਲਾਫ਼ ਵਾਸ਼ਿੰਗਟਨ ਅਪਰਾਧਕ ਮਾਮਲੇ 'ਚ ਸੁਣਵਾਈ ਲੰਬੀ ਖਿੱਚ ਸਕਦਾ ਹੈ ਅਤੇ ਇਸ ਤੋਂ ਇਹ ਸੰਭਾਵਨਾ ਖ਼ਤਮ ਹੋ ਗਈ ਹੈ ਕਿ ਸਾਬਕਾ ਰਾਸ਼ਟਰਪਤੀ 'ਤੇ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਆਪਣੀ ਹਾਰ ਨੂੰ ਪਲਟਣ ਦੀ ਸਾਜਿਸ਼ ਰਚੀ ਸੀ। ਜੱਜਾਂ ਨੇ 6-3 ਦੇ ਇਤਿਹਾਸਕ ਫ਼ੈਸਲੇ 'ਚ ਪਹਿਲੀ ਵਾਰ ਕਿਹਾ ਕਿ ਸਾਬਕਾ ਰਾਸ਼ਟਰਪਤੀਆਂ ਨੂੰ ਉਨ੍ਹਾਂ ਦੇ ਅਧਿਕਾਰਤ ਕੰਮਾਂ ਲਈ ਮੁਕੱਦਮੇ ਤੋਂ ਪੂਰੀ ਛੋਟ ਹੈ ਪਰ ਅਣਅਧਿਕਾਰਤ ਕੰਮਾਂ ਲਈ ਕੋਈ ਛੋਟ ਨਹੀਂ ਹੈ। ਹਾਲਾਂਕਿ ਜੱਜਾਂ ਨੇ ਹੇਠਲੀ ਅਦਾਲਤ ਨੂੰ ਆਦੇਸ਼ ਦਿੱਤਾ ਕਿ ਉਹ ਤੈਅ ਕਰਨ ਕਿ ਟਰੰਪ ਦੇ ਮਾਮਲੇ 'ਚ ਫ਼ੈਸਲੇ ਨੂੰ ਕਿਵੇਂ ਲਾਗੂ ਕੀਤਾ ਜਾਵੇ।

ਉੱਥੇ ਹੀ ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਮੁਕੱਦਮਾ ਅਤੇ ਤਿੰਨ ਹੋਰ ਮਾਮਲੇ ਉਨ੍ਹਾਂ ਨੂੰ ਵ੍ਹਾਈਟ ਹਾਊਸ 'ਚ ਵਾਪਸ ਆਉਣ ਤੋਂ ਰੋਕਣ ਲਈ ਰਾਜਨੀਤਕ ਰੂਪ ਨਾਲ ਪ੍ਰੇਰਿਤ ਹਨ। ਮਈ 'ਚ, ਟਰੰਪ ਨਿਊਯਾਰਕ ਦੀ ਅਦਾਲਤ 'ਚ ਇਕ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਬਣੇ। ਉਨ੍ਹਾਂ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਕ ਅਡਲਟ ਸਟਾਰ ਨੂੰ ਪੈਸੇ ਦਿੱਤੇ ਦੇ ਮਾਮਲੇ ਨੂੰ ਲੁਕਾਉਣ ਲਈ ਕਾਰੋਬਾਰੀ ਰਿਕਾਰਡ 'ਚ ਹੇਰਾਫੇਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਅਡਲਟ ਸਟਾਰ ਦਾ ਦਾਅਵਾ ਹੈ ਕਿ ਟਰੰਪ ਨੇ ਉਸ ਨਾਲ ਜਿਨਸੀ ਸੰਬੰਧ ਬਣਾਏ ਸਨ ਅਤੇ ਇਸ ਦਾ ਖ਼ੁਲਾਸਾ ਨਹੀਂ ਕਰਨ ਲਈ ਪੈਸੇ ਦਾ ਭੁਗਤਾਨ ਕੀਤਾ ਸੀ ਪਰ ਸਾਬਕਾ ਰਾਸ਼ਟਰਪਤੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਟਰੰਪ ਅਜੇ ਵੀ ਤਿੰਨ ਹੋਰ ਮਾਮਲਿਆਂ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News