ਜੈਕੀ ਭਗਨਾਨੀ ਦੇ ਪ੍ਰੋਡਕਸ਼ਨ ਹਾਊਸ ''ਚ ਘਾਟੇ ਤੋਂ ਬਾਅਦ ਅਕਸ਼ੈ ਕੁਮਾਰ ਨੇ ਵਧਾਇਆ ਮਦਦ ਦਾ ਹੱਥ

Tuesday, Jul 02, 2024 - 12:15 PM (IST)

ਜੈਕੀ ਭਗਨਾਨੀ ਦੇ ਪ੍ਰੋਡਕਸ਼ਨ ਹਾਊਸ ''ਚ ਘਾਟੇ ਤੋਂ ਬਾਅਦ ਅਕਸ਼ੈ ਕੁਮਾਰ ਨੇ ਵਧਾਇਆ ਮਦਦ ਦਾ ਹੱਥ

ਮੁੰਬਈ- ਨਿਰਮਾਤਾ ਜੈਕੀ ਭਗਨਾਨੀ ਅਤੇ ਉਨ੍ਹਾਂ ਦੇ ਪਿਤਾ ਵਾਸ਼ੂ ਭਗਨਾਨੀ ਦਾ ਪ੍ਰੋਡਕਸ਼ਨ ਹਾਊਸ ਪੂਜਾ ਐਂਟਰਟੇਨਮੈਂਟ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਸਭ ਤੋਂ ਪਹਿਲਾਂ ਉਸ 'ਤੇ ਆਪਣੇ 80 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਦੋਸ਼ ਸੀ। ਇਹ ਵੀ ਕਿਹਾ ਗਿਆ ਕਿ ਹੁਣ ਤੱਕ 'ਬੜੇ ਮੀਆਂ ਛੋਟੇ ਮੀਆਂ' ਦੇ ਕਲਾਕਾਰਾਂ ਨੂੰ ਫੀਸਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਹੁਣ ਫ਼ਿਲਮ ਨਿਰਮਾਤਾ ਜੈਕੀ ਭਗਨਾਨੀ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਕਿਵੇਂ ਅਕਸ਼ੈ ਕੁਮਾਰ ਨੇ ਉਨ੍ਹਾਂ ਦੀ ਮਦਦ ਕੀਤੀ।

ਇਹ ਵੀ ਪੜ੍ਹੋ- ਦਿਸ਼ਾ ਪਟਾਨੀ ਦੇ ਟੈਟੂ ਨੇ ਉਡਾਈ ਫੈਨਜ਼ ਦੀ ਨੀਂਦ, ਸੋਸ਼ਲ ਮੀਡੀਆ 'ਤੇ ਮਚੀ ਖਲਬਲੀ

ਜੈਕੀ ਭਗਨਾਨੀ ਨੇ ਕਿਹਾ, ''ਅਕਸ਼ੈ ਸਰ ਹਾਲ ਹੀ 'ਚ ਇਸ ਮਾਮਲੇ 'ਤੇ ਚਰਚਾ ਕਰਨ ਲਈ ਮੈਨੂੰ ਮਿਲੇ ਸਨ। ਇਸ ਸਥਿਤੀ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਅੱਗੇ ਆਉਣ ਅਤੇ ਕਰੂ ਦਾ ਸਮਰਥਨ ਕਰਨ 'ਚ ਦੋ ਵਾਰ ਵੀ ਨਹੀਂ ਸੋਚਾਗਾਂ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਤੱਕ ਕੰਮ ਕਰਨ ਵਾਲੇ ਹਰ ਕਲਾਕਾਰ ਅਤੇ ਕਰੂ ਮੈਂਬਰ ਨੂੰ ਉਨ੍ਹਾਂ ਦਾ ਪੂਰਾ ਅਤੇ ਆਖ਼ਰੀ ਪੇਮੈਂਟ ਨਹੀਂ ਮਿਲ ਜਾਂਦਾ, ਉਦੋਂ ਤੱਕ ਮੇਰੀ ਫੀਸ ਨੂੰ ਰੋਕ ਦਿੱਤਾ ਜਾਵੇ। 

ਇਹ ਵੀ ਪੜ੍ਹੋ- ਸਿਹਤ ਖਰਾਬ ਦੀਆਂ ਖ਼ਬਰਾਂ ਵਿਚਾਲੇ ਸ਼ਤਰੂਘਨ ਸਿਨਹਾ ਨੇ ਕੀਤਾ Tweet, ਤਸਵੀਰਾਂ ਕੀਤੀਆਂ ਸ਼ੇਅਰ

ਜੈਕੀ ਭਗਨਾਨੀ ਨੇ ਅੱਗੇ ਕਿਹਾ- "ਅਸੀਂ ਅਕਸ਼ੈ ਸਰ ਦੇ ਉਨ੍ਹਾਂ ਦੀ ਸਮਝ ਅਤੇ ਇਸ ਦੌਰਾਨ ਸਾਡੇ ਨਾਲ ਖੜ੍ਹੇ ਹੋਣ ਦੀ ਉਨ੍ਹਾਂ ਦੀ ਇੱਛਾ ਲਈ ਬਹੁਤ ਧੰਨਵਾਦੀ ਹਾਂ। ਫ਼ਿਲਮ ਕਾਰੋਬਾਰ ਮਜ਼ਬੂਤ ​​ਰਿਸ਼ਤਿਆਂ 'ਤੇ ਟਿਕਿਆ ਹੈ ਅਤੇ ਅਸੀਂ ਇੰਡਸਟਰੀ 'ਚ ਇਸੇ ਭਾਵਨਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ।"


author

Priyanka

Content Editor

Related News