ਨਿਲਾਮੀ ’ਚ ਖ਼ਰੀਦੀ ਕਾਰ 3 ਸਾਲ ਬਾਅਦ ਵੀ ਨਹੀਂ ਹੋਈ ਟਰਾਂਸਫਰ, ਬੈਂਕ ’ਤੇ 25 ਹਜ਼ਾਰ ਹਰਜਾਨਾ

Tuesday, Jul 02, 2024 - 12:35 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਨਿਲਾਮੀ ਦੌਰਾਨ ਖ਼ਰੀਦੀ ਗਈ ਕਾਰ ਦੀ ਮਲਕੀਅਤ ਟਰਾਂਸਫਰ ਨਾ ਰੋਣ ’ਤੇ ਰਾਜ ਖ਼ਪਤਕਾਰ ਕਮਿਸ਼ਨ ਨੇ ਬੈਂਕ ਆਫ਼ ਬੜੌਦਾ ਨੂੰ ਸੇਵਾ ’ਚ ਕੋਤਾਹੀ ਦਾ ਦੋਸ਼ੀ ਪਾਉਂਦਿਆਂ ਹੋਏ 25,000 ਰੁਪਏ ਦਾ ਹਰਜਾਨਾ ਲਾਇਆ ਹੈ। ਨਾਲ ਹੀ ਬੈਂਕ ਦੀ ਰਾਏਪੁਰ ਖੁਰਦ ਸਥਿਤ ਸ਼ਾਖਾ ਨੂੰ ਸ਼ਿਕਾਇਤਕਰਤਾ ਦੁਆਰਾ ਕਾਰ ਦੀ ਪੂਰੀ ਰਕਮ 4.62 ਲੱਖ ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਟਾਵਾ ਵਾਸੀ ਅਸ਼ੋਕ ਡੋਗਰਾ ਨੇ ਖ਼ਪਤਕਾਰ ਕਮਿਸ਼ਨ ’ਚ ਦੱਸਿਆ ਕਿ ਉਸ ਨੇ ਬੈਂਕ ਵੱਲੋਂ ਕਰਵਾਈ ਈ-ਨਿਲਾਮੀ ’ਚ 4.62 ਲੱਖ ਰੁਪਏ ਦੇ ਕੇ ਕਾਰ ਖ਼ਰੀਦੀ ਸੀ। ਕਾਰ ਦੀ ਮਲਕੀਅਤ ਆਪਣੇ ਨਾਂ ’ਤੇ ਤਬਦੀਲ ਕਰਨ ਲਈ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ ਦਫ਼ਤਰ ’ਚ ਅਰਜ਼ੀ ਦਿੱਤੀ ਗਈ ਪਰ ਦਫ਼ਤਰ ਨੇ ਬੇਨਤੀ ਨੂੰ ਸਵੀਕਾਰ ਨਾ ਕੀਤਾ। ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਵੀ ਗੱਡੀ ਉਸ ਦੇ ਨਾਂ ’ਤੇ ਟਰਾਂਸਫਰ ਨਹੀਂ ਹੋਈ।


Harinder Kaur

Content Editor

Related News