ਸੁਨਕ ਨੂੰ ਨਹੀਂ ਮਿਲ ਰਿਹੈ ਭਾਰਤੀਆਂ ਦਾ ਸਾਥ, ਬੋਲੇ- ਡੇਢ ਸਾਲਾਂ ''ਚ ਸਾਡੇ ਲਈ ਕੁਝ ਨਹੀਂ ਕੀਤਾ
Tuesday, Jul 02, 2024 - 12:06 PM (IST)
ਲੰਡਨ- ਬ੍ਰਿਟੇਨ 'ਚ 4 ਜੁਲਾਈ ਨੂੰ ਵੋਟਿੰਗ ਹੋਵੇਗੀ। ਪ੍ਰਧਾਨ ਮੰਤਰੀ ਰਿਸ਼ੀ ਸੁਨਕ 'ਤੇ ਹਾਰ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਯੂਗਾਵ ਦੇ ਸਰਵੇ ਅਨੁਸਾਰ ਸੁਨਕ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਭਾਰਤੀ ਵੋਟਰਾਂ ਵੀ ਸਮਰਥਨ ਨਹੀਂ ਮਿਲ ਰਿਹਾ ਹੈ। ਇੱਥੇ ਦੇ 65 ਫ਼ੀਸਦੀ ਵੋਟਰ ਸੁਨਕ ਦੀ ਪਾਰਟੀ ਦੇ ਖ਼ਿਲਾਫ਼ ਹਨ। ਬ੍ਰਿਟੇਨ 'ਚ ਲਗਭਗ 25 ਲੱਖ ਭਾਰਤੀ ਵੋਟ ਦੇਣਗੇ। ਸਰਵੇ 'ਚ ਸ਼ਾਮਲ ਭਾਰਤੀ ਵੋਟਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸੁਨਕ ਦੇ ਲਗਭਗ ਡੇਢ ਸਾਲ ਦੇ ਕਾਰਜਕਾਲ ਦੌਰਾਨ ਭਾਰਤੀਆਂ ਦੇ ਪੱਖ 'ਚ ਕੋਈ ਵੀ ਵੱਡਾ ਕਦਮ ਨਹੀਂ ਚੁੱਕਿਆ ਗਿਆ ਹੈ। ਵੀਜ਼ੇ ਦੇ ਨਿਯਮਾਂ 'ਚ ਪਹਿਲੇ ਤੋਂ ਜ਼ਿਆਦਾ ਸਖ਼ਤੀ ਕਰ ਦਿੱਤੀ ਗਈ ਹੈ। ਨਾਲ ਹੀ ਮਹਿੰਗਾਈ ਅਤੇ ਰੁਜ਼ਗਾਰ ਦੇ ਮੁੱਦਿਆਂ 'ਤੇ ਵੀ ਸੁਨਕ ਠੋਸ ਕਦਮ ਨਹੀਂ ਚੁੱਕ ਸਕੇ ਹਨ।
ਪਾਰਟੀ ਦੇ ਰਣਨੀਤੀਕਾਰਾਂ ਦਾ ਮੰਨਣਾ ਸੀ ਕਿ ਸੁਨਕ ਦੇ ਭਾਰਤਵੰਸ਼ੀ ਹੋਣ ਕਾਰਨ ਇੱਥੇ ਰਹਿਣ ਵਾਲੇ ਭਾਰਤੀਆਂ ਦਾ ਝੁਕਾਅ ਕੰਜ਼ਰਵੇਟਿਵ ਪਾਰਟੀ ਵੱਲ ਹੋਵੇਗਾ। ਸੁਨਕ ਨੇ ਵੀ ਆਊਟਰੀਚ ਦੀ ਕੋਸ਼ਿਸ਼ ਕਤੀ ਪਰ ਸਫ਼ਲ ਨਹੀਂ ਹੋ ਸਕੇ ਹਨ। ਬ੍ਰਿਟੇਨ ਦੀਆਂ 650 'ਚੋਂ ਲਗਭਗ 50 ਸੀਟਾਂ 'ਤੇ ਭਾਰਤੀ ਵੋਟਰ ਹਾਰ-ਜਿੱਤ 'ਚ ਨਿਰਣਾਇਕ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ 'ਚੋਂ 15 ਸੀਟਾਂ ਜਿਵੇਂ ਲੇਸਟਰ, ਬਰਮਿੰਘਮ, ਕਾਨਵੇਂਟਰੀ, ਸਾਊਥ ਹਾਲ ਅਤੇ ਹੈਰਾਸ 'ਚ ਤਾਂ ਭਾਰਤੀ ਮੂਲ ਦੇ ਉਮੀਦਵਾਰ ਹੀ ਪਿਛਲੇ 2 ਚੋਣਾਂ 'ਚ ਜਿੱਤ ਦਰਜ ਕਰ ਰਹੇ ਹਨ। ਇਸ ਸੀਟਾਂ 'ਤੇ ਇਸ ਵਾਰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਤੀ ਭਾਰਤੀ ਵੋਟਰਾਂ 'ਚ ਗੁੱਸਾ ਹੈ। ਇਨ੍ਹਾਂ ਸੀਟਾਂ 'ਤੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਉਮੀਦਵਾਰਾਂ ਨੂੰ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਅਜੇ ਇਨ੍ਹਾਂ 15 ਸੀਟਾਂ 'ਚੋਂ 12 ਸੀਟਾਂ ਕੰਜ਼ਰਵੇਟਿਵ ਕੋਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e