ਕਿਰਗਿਸਤਾਨ ''ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋਈ
Tuesday, Jul 02, 2024 - 11:53 AM (IST)
ਬਿਸ਼ਕੇਕ (ਵਾਰਤਾ)- ਦੱਖਣੀ ਕਿਰਗਿਸਤਾਨ 'ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਦੇਸ਼ ਦੇ ਐਮਰਜੈਂਸੀ ਸਥਿਤੀ ਮੰਤਰਾਲਾ ਦੀ ਪ੍ਰੈੱਸ ਸੇਵਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਓਸ਼ ਓਬਲਾਸਟ ਦੇ ਨੁਕੱਟ ਖੇਤਰ 'ਚ ਭਾਰੀ ਮੀਂਹ ਕਾਰਨ 2 ਪੁਲ, ਬਿਜਲੀ ਦੇ ਖੰਭੇ ਨੁਕਸਾਨੇ ਗਏ ਅਤੇ ਨਿੱਜੀ ਘਰਾਂ ਦੇ 15 ਵਿਹੜਿਆਂ 'ਚ ਪਾਣੀ ਭਰ ਗਿਆ। ਇਲਾਕੇ 'ਚ ਐਮਰਜੈਂਸੀ ਦੀ ਸਥਿਤੀ ਐਲਾਨ ਕਰ ਦਿੱਤੀ ਗਈ ਹੈ।
ਇਸ ਵਿਚ ਇਕ ਮਨੋਰੰਜਨ ਖੇਤਰ 'ਚ ਚਿੱਕੜ ਦਾ ਪ੍ਰਵਾਹ ਨਦੀ ਕਿਨਾਰੇ 'ਤੇ ਆਰਾਮ ਕਰ ਰਹੇ ਲੋਕਾਂ ਦੇ ਇਕ ਸਮੂਹ ਨੂੰ ਵਹਾ ਲੈ ਗਿਆ। ਫਿਲਹਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ, ਮ੍ਰਿਤਕਾਂ 'ਚ 2 ਔਰਤਾਂ, ਬਾਕੀ ਨਾਬਾਲਗ ਅਤੇ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ 'ਚੋਂ ਚਾਰ ਕਜ਼ਾਕਿਸਤਾਨ ਦੇ ਨਾਗਰਿਕ ਹਨ, ਜੋ ਘੁੰਮਣ ਆਏ ਸਨ। ਇਸ ਤੋਂ ਇਲਾਵਾ ਐਤਵਾਰ ਸ਼ਾਮ ਨੂੰ ਓਸ਼ ਓਬਲਾਸਟ ਦੇ ਕਾਰਾ-ਕੁਲਜਾ ਖੇਤਰ 'ਚ ਚਿੱਕੜ ਦਾ ਵਹਾਅ ਇਕ ਯਾਤਰੀ ਕਾਰ ਨੂੰ ਵਹਾ ਲੈ ਗਿਆ, ਜਿਸ 'ਚ 5 ਲੋਕਾਂ ਦਾ ਇਕ ਪਰਿਵਾਰ ਸੀ, ਸਿਰਫ਼ 7 ਸਾਲ ਦੀ ਬੱਚੀ ਹੀ ਦੌੜਨ 'ਚ ਸਫ਼ਲ ਰਹੀ। ਖੇਤਰ 'ਚ ਖੋਜ ਅਤੇ ਬਚਾਅ ਕੰਮ ਅਜੇ ਵੀ ਚੱਲ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e