OIL ''ਚ ਨਿਕਲੀ ਨਵੀਂ ਭਰਤੀ; ਚਾਹਵਾਨ ਉਮੀਦਵਾਰ ਕਰਨ ਅਪਲਾਈ, ਜਾਣੋ ਪੂਰਾ ਵੇਰਵਾ
Tuesday, Jul 02, 2024 - 12:25 PM (IST)
ਨਵੀਂ ਦਿੱਲੀ- ਆਇਲ ਇੰਡੀਆ ਲਿਮਟਿਡ (OIL) ਵਿਚ ਸਰਕਾਰੀ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਨੌਕਰੀ ਕਰਨ ਦਾ ਇਹ ਵਧੀਆ ਮੌਕਾ ਹੈ। ਕੰਪਨੀ ਨੇ ਕੈਮਿਸਟ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਉਮੀਦਵਾਰ OIL ਦੀ ਅਧਿਕਾਰਤ ਵੈੱਬਸਾਈਟ http://oil-india.com 'ਤੇ ਜਾ ਕੇ ਇਸ ਅਸਾਮੀ ਲਈ ਅਪਲਾਈ ਕਰ ਸਕਦੇ ਹਨ। ਕੈਮਿਸਟ ਦੀਆਂ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ 22 ਜੂਨ ਤੋਂ ਜਾਰੀ ਹਨ, ਜਦੋਂ ਕਿ ਅਰਜ਼ੀ ਫਾਰਮ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ਼ 11 ਜੁਲਾਈ, 2024 ਹੈ।
ਯੋਗਤਾ
ਆਇਲ ਇੰਡੀਆ ਲਿਮਟਿਡ (OIL) ਦੀ ਇਸ ਭਰਤੀ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਰਸਾਇਣ ਵਿਗਿਆਨ ਵਿਚ ਦੋ ਸਾਲਾਂ ਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸੇ ਉਦਯੋਗਿਕ/ਸੰਸਥਾਗਤ/ਖੋਜ ਪ੍ਰਯੋਗਸ਼ਾਲਾ ਵਿਚ ਘੱਟੋ-ਘੱਟ ਇਕ ਸਾਲ ਦਾ ਕੰਮ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ।
ਉਮਰ ਹੱਦ
ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 24 ਸਾਲ ਅਤੇ ਵੱਧ ਤੋਂ ਵੱਧ 40 ਸਾਲ ਹੋਣੀ ਚਾਹੀਦੀ ਹੈ।
ਇੰਟਰਵਿਊ ਦੇ ਆਧਾਰ 'ਤੇ ਹੋਵੇਗੀ ਭਰਤੀ
ਇਸ ਭਰਤੀ ਵਿਚ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਲਿਖਤੀ ਪ੍ਰੀਖਿਆ ਦੇ ਸਿੱਧੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ 11 ਜੁਲਾਈ 2024 ਨੂੰ ਇੰਟਰਵਿਊ ਲਈ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਉਸੇ ਦਿਨ ਇੰਟਰਵਿਊ ਵੀ ਹੋਵੇਗਾ। ਇਸ ਸਮੇਂ ਦੌਰਾਨ ਉਮੀਦਵਾਰਾਂ ਨੂੰ ਆਪਣੇ ਨਾਲ ਸਾਰੇ ਅਸਲ ਦਸਤਾਵੇਜ਼ ਲਿਆਉਣੇ ਪੈਣਗੇ। ਇਨ੍ਹਾਂ ਦਸਤਾਵੇਜ਼ਾਂ ਵਿਚ ਬਾਇਓ ਡਾਟਾ, ਰੰਗੀਨ ਫੋਟੋ, ਜਨਮ ਸਰਟੀਫਿਕੇਟ, ਮਾਰਕ ਸ਼ੀਟ ਅਤੇ ਹੋਰ ਦਸਤਾਵੇਜ਼ ਵੀ ਸ਼ਾਮਲ ਹਨ।
ਇੰਟਰਵਿਊ ਇੱਥੇ ਹੋਵੇਗੀ
ਉਮੀਦਵਾਰਾਂ ਨੂੰ ਇੰਟਰਵਿਊ ਲਈ ਨਿਰਧਾਰਤ ਪਤੇ 'ਤੇ ਜਾਣਾ ਹੋਵੇਗਾ। ਪਤਾ – ਆਇਲ ਇੰਡੀਆ ਲਿਮਟਿਡ, ਸੈਂਟਰ ਆਫ ਐਕਸੀਲੈਂਸ ਫਾਰ ਐਨਰਜੀ ਸਟੱਡੀਜ਼, 5ਵੀਂ ਮੰਜ਼ਿਲ, ਐਨ. ਆਰ. ਐਲ ਸੈਂਟਰ, 122ਏ ਕ੍ਰਿਸਚੀਅਨ ਬਸਤੀ ਜੀ. ਐਸ. ਰੋਡ, ਗੁਹਾਟੀ, ਆਸਾਮ, ਪਿੰਨ- 781005। ਕੈਮਿਸਟ ਦੀਆਂ ਇਹ ਅਸਾਮੀਆਂ ਠੇਕੇ ਦੇ ਆਧਾਰ 'ਤੇ ਭਰੀਆਂ ਜਾਣਗੀਆਂ। ਸੰਪਰਕ ਦੀ ਮਿਆਦ 1 ਸਾਲ ਹੋਵੇਗੀ। ਹਾਲਾਂਕਿ ਉਮੀਦਵਾਰ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ OIL ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।