ਅਭੈ ਚੌਟਾਲਾ ਦੇ ਬੇਟੇ ਅਰਜੁਨ ਦੀ ਅੱਜ ਹੋਵੇਗੀ ਕੁੜਮਾਈ, ਦਾਦਾ ਓ. ਪੀ. ਚੌਟਾਲਾ ਵੀ ਹੋਣਗੇ ਸ਼ਾਮਲ

07/18/2019 1:32:37 PM

ਚੰਡੀਗੜ੍ਹ—ਹਰਿਆਣਾ 'ਚ ਇਨੈਲੋ ਸੁਪ੍ਰੀਮੋ ਓਮ ਪ੍ਰਕਾਸ਼ ਚੌਧਰੀ ਦਾ ਪੋਤਰਾ ਅਤੇ ਅਭੈ ਚੌਟਾਲਾ ਦਾ ਪੁੱਤਰ ਅਰਜੁਨ ਚੌਟਾਲਾ ਅਤੇ ਯੁਮਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ਦੀ ਬੇਟੀ ਜੈਸਮੀਨ ਦੋਵੇਂ ਵਿਆਹ ਦੇ ਬੰਧਨ 'ਚ ਬੱਝਣਗੇ। ਅੱਜ ਇਨ੍ਹਾਂ ਦੀ ਕੁੜਮਾਈ ਦਾ ਪ੍ਰੋਗਰਾਮ ਸਿਰਸਾ 'ਚ ਚੌਟਾਲਾ ਪਰਿਵਾਰ ਦੇ ਤੇਜਾਖੇੜਾ ਫਾਰਮਹਾਊਸ 'ਚ ਹੋਵੇਗਾ। ਇਸ ਪ੍ਰੋਗਰਾਮ 'ਚ ਇਨੈਲੋ ਸੁਪ੍ਰੀਮੋ ਅਤੇ ਅਰਜੁਨ ਚੌਟਾਲਾ ਦਾ ਦਾਦਾ ਓ. ਪੀ. ਚੌਟਾਲਾ ਵੀ ਸ਼ਾਮਲ ਹੋਣਗੇ। ਦੱਸ ਦੇਈਏ ਕਿ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਹਾਈਕੋਰਟ ਤੋਂ 7 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ ਬੁੱਧਵਾਰ ਨੂੰ ਤਿਹਾੜ ਜੇਲ ਤੋਂ ਬਾਹਰ ਆ ਗਏ ਸੀ। 

ਦੱਸਣਯੋਗ ਹੈ ਕਿ ਅਭੈ ਦੇ ਪੁੱਤਰ ਅਰਜੁਨ ਚੌਟਾਲਾ ਅਜੇ ਗਰੈਜੂਏਸ਼ਨ ਕਰ ਰਹੇ ਹਨ ਪਰ ਉਹ ਸਰਗਰਮ ਰਾਜਨੀਤੀ ਵਿਚ ਕਦਮ ਰੱਖ ਚੁੱਕੇ ਹਨ। ਉਨ੍ਹਾਂ ਨੇ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣਾਂ 2019 ਦੀਆਂ ਚੋਣਾਂ ਲੜੀਆਂ ਸਨ। ਉੱਥੇ ਹੀ ਦਿਲਬਾਗ ਦੀ ਧੀ ਜੈਸਮੀਨ ਕੌਰ ਮੁਲਾਨਾ ਤੋਂ ਐੱਮ. ਬੀ. ਬੀ. ਐੱਸ. ਕਰ ਰਹੀ ਹੈ।

ਪਰਿਵਾਰਿਕ ਸੰਬੰਧ—
ਸਾਬਕਾ ਓਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦੇ ਨਾਲ ਦਿਲਬਾਗ ਦੇ ਦਾਦਾ ਪਹਿਲਵਾਨ ਠਾਕੁਰ ਸਿੰਘ ਦੇ ਚੰਗੇ ਸੰਬੰਧ ਸੀ। ਦਿਲਬਾਗ ਸਿੰਘ ਤੀਜੀ ਪੀੜ੍ਹੀ ਦੇ ਨੇਤਾ ਹਨ ਅਤੇ ਸਾਲ 2009-2014 ਤੱਕ ਇਨੈਲੋ ਦੀ ਟਿਕਟ 'ਤੇ ਯੁਮਨਾਨਗਰ ਤੋਂ ਵਿਧਾਇਕ ਵੀ ਰਹੇ ਹਨ। ਪਿਛਲੇ ਵਿਧਾਨ ਸਭਾ ਚੋਣਾਂ 'ਚ ਜਿੱਤ ਨਹੀਂ ਸਕੇ।


Iqbalkaur

Content Editor

Related News