ਚੋਣ ਮੈਦਾਨ 'ਚ ਉਤਰੇ ਇਨ੍ਹਾਂ VIP ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ, ਜਾਣੋ ਕੌਣ ਅੱਗੇ ਤੇ ਕੌਣ ਹੈ ਪਿੱਛੇ

Tuesday, Jun 04, 2024 - 12:46 PM (IST)

ਨਵੀਂ ਦਿੱਲੀ - ਦੇਸ਼ ਭਰ ਵਿਚ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੇਸ਼ ਦੀ ਜਨਤਾ ਅਤੇ ਉਮੀਦਵਾਰਾਂ ਨੂੰ ਹੁਣ ਸਾਰਿਆਂ ਨੂੰ ਨਤੀਜਿਆਂ ਦੀ ਉਡੀਕ ਹੈ। ਦੇਸ਼ ਭਰ ਵਿੱਚ 543 ਲੋਕ ਸਭਾ ਸੀਟਾਂ ਲਈ ਸੱਤ ਪੜਾਵਾਂ ਵਿੱਚ ਵੋਟਿੰਗ 1 ਜੂਨ ਨੂੰ ਪੂਰੀ ਹੋ ਚੁੱਕੀ ਹੈ ਅਤੇ ਅੱਜ ਨਤੀਜੇ ਐਲਾਨੇ ਜਾਣੇ ਹਨ। ਅੱਜ 4 ਜੂਨ ਨੂੰ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਵੀ ਆਉਣੇ ਸ਼ੁਰੂ ਹੋ ਗਏ ਹਨ। ਸ਼ਾਮ ਤੱਕ ਸਪੱਸ਼ਟ ਹੋ ਜਾਵੇਗਾ ਕਿ ਕੇਂਦਰ ਦੀ ਸੱਤਾ ਕਿਸ ਦੇ ਹੱਥਾਂ ਵਿੱਚ ਆਉਣ ਵਾਲੀ ਹੈ।

28 ਰਾਜਾਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਾਰੀਆਂ ਸੀਟਾਂ ਲਈ ਪਹਿਲੇ ਗੇੜ ਦੀ ਵੋਟਿੰਗ 19 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਈ ਸੰਪਨ ਹੋ ਗਈ ਸੀ। ਸੱਤਵੇਂ ਪੜਾਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ ਵਾਰਾਣਸੀ ਵਿੱਚ ਵੀ ਵੋਟਿੰਗ ਹੋਈ। ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ 'ਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸੀਟਾਂ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿਨ੍ਹਾਂ 'ਤੇ ਪ੍ਰਸਿੱਧ ਚਿਹਰੇ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਣਸੀ ਸੀਟ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗਾਂਧੀਨਗਰ ਸੀਟ, ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਵਾਇਨਾਡ ਸੀਟ, ਸਮ੍ਰਿਤੀ ਇਰਾਨੀ ਦੀ ਅਮੇਠੀ ਸੀਟ ਅਤੇ ਅਜਿਹੇ ਹੀ ਵੱਡੇ ਚਿਹਰੇ ਜੋ ਚੋਣ ਮੈਦਾਨ ਵਿੱਚ ਹਨ, ਦੇ ਨਤੀਜਿਆਂ 'ਤੇ ਨਜ਼ਰ ਰੱਖ ਰਹੇ ਹਨ। ਕੰਗਨਾ ਮੰਡੀ ਤੋਂ ਉਮੀਦਵਾਰ ਹੈ ਜਦਕਿ ਅਰੁਣ ਗੋਵਿਲ ਮੇਰਠ ਤੋਂ ਉਮੀਦਵਾਰ ਹਨ।  ਹੇਮਾ ਮਾਲਿਨੀ ਮਥੁਰਾ ਤੋਂ, ਸ਼ਤਰੂਘਨ ਸਿਨਹਾ ਆਸਨਸੋਲ ਤੋਂ, ਮਨੋਜ ਤਿਵਾਰੀ ਉੱਤਰ ਪੂਰਬੀ ਦਿੱਲੀ ਤੋਂ, ਰਵੀ ਕਿਸ਼ਨ ਗੋਰਖਪੁਰ ਤੋਂ, ਦਿਨੇਸ਼ ਲਾਲ ਯਾਦਵ ਉਰਫ਼ ਨਿਰਾਹੁਆ ਆਜ਼ਮਗੜ੍ਹ ਸੀਟ ਤੋਂ, ਪਵਨ ਸਿੰਘ ਕਰਕਟ ਤੋਂ ਅਤੇ ਮਲਿਆਲਮ ਸਟਾਰ ਸੁਰੇਸ਼ ਗੋਪੀ ਕੇਰਲ ਦੇ ਤ੍ਰਿਸ਼ੂਰ ਤੋਂ ਚੋਣ ਲੜ ਰਹੇ ਹਨ।

ਆਓ ਜਾਣਦੇ ਹਾਂ ਦੇਸ਼ ਭਰ ਵਿੱਚ ਵੀਵੀਆਈਪੀ ਸੀਟਾਂ 'ਤੇ ਕੌਣ ਹੈ ਅੱਗੇ  ਅਤੇ ਕੌਣ ਹੈ ਪਿੱਛੇ।

ਉੱਤਰ ਪੂਰਬੀ ਦਿੱਲੀ ਦੇ ਮਨੋਜ ਤਿਵਾਰੀ ਅੱਗੇ

ਮਨੋਜ ਤਿਵਾੜੀ ਸ਼ੁਰੂਆਤੀ ਰੁਝਾਨਾਂ ਵਿੱਚ ਮੋਹਰੀ ਹਨ। ਮਨੋਜ ਤਿਵਾੜੀ ਉੱਤਰ ਪੂਰਬੀ ਦਿੱਲੀ ਤੋਂ ਉਮੀਦਵਾਰ ਹਨ।

ਰਵੀ ਕਿਸ਼ਨ ਗੋਰਖਪੁਰ ਤੋਂ ਅੱਗੇ

 ਗੋਰਖਪੁਰ ਸ਼ਹਿਰ ਵਿਧਾਨ ਸਭਾ ਵਿੱਚ ਰਵੀ ਕਿਸ਼ਨ ਪਹਿਲੇ ਰੁਝਾਨ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਕਾਜਲ ਨਿਸ਼ਾਦ ਨਾਲ ਹੈ।
 
ਕੀ ਰਾਜ ਬੱਬਰ ਜਿੱਤਣਗੇ?

 ਰਾਜ ਬੱਬਰ ਹਰਿਆਣਾ ਦੀ ਗੁਰੂਗ੍ਰਾਮ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਚੁੱਕੇ ਹਨ। ਭਾਜਪਾ ਨੇ ਉਨ੍ਹਾਂ ਦੇ ਖਿਲਾਫ ਰਾਓ ਇੰਦਰਜੀਤ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ।

ਕਨੌਜ ਸੀਟ ਤੋਂ ਅਖਿਲੇਸ਼ ਯਾਦਵ ਅੱਗੇ ਆ ਰਹੇ ਹਨ।

ਮੰਡੀ ਸੀਟ ਤੋਂ ਕੰਗਨਾ ਰਣੌਤ ਅੱਗੇ ਜਾ ਰਹੀ ਹੈ।

ਨਵੀਂ ਦਿੱਲੀ ਸੀਟ ਤੋਂ ਅੱਗੇ ਚਲ ਰਹੀ ਹੈ ਬੰਸਰੀ ਸਵਰਾਜ

ਨਾਗਪੁਰ ਸੀਟ ਤੋਂ ਅੱਗੇ ਚਲ ਰਹੇ ਹਨ ਨਿਤਿਨ ਗਡਕਰੀ 

ਗੋਰਖਪੁਰ ਸੀਟ ਤੋਂ ਅੱਗੇ ਚਲ ਰਹੇ ਹਨ ਰਵੀ ਕਿਸ਼ਨ

ਮੈਨਪੁਰੀ ਸੀਟ ਤੋਂ ਅੱਗੇ ਚਲ ਰਹੀ ਹੈ ਡਿੰਪਲ ਯਾਦਵ

ਵਿਦਿਸ਼ਾ ਸੀਟ ਤੋਂ ਅੱਗੇ ਚਲ ਰਹੇ ਹਨ ਸ਼ਿਵਰਾਜ ਸਿੰਘ ਚੌਹਾਨ

ਮੁੰਬਈ ਸੀਟ ਤੋਂ ਅੱਗੇ ਚਲ ਰਹੇ ਹਨ ਪੀਯੂਸ਼ ਗੋਇਲ

ਵਾਰਾਣਸੀ ਸੀਟ ਤੋਂ ਅੱਗੇ ਚਲ ਰਹੇ ਹਨ ਨਰਿੰਦਰ ਮੋਦੀ

ਲਖਨਊ ਸੀਟ ਤੋਂ ਅੱਗੇ ਚਲ ਰਹੋ ਹਨ ਰਾਜਨਾਥ ਸਿੰਘ

ਸਰਨ ਸੀਟ ਤੋਂ ਅੱਗੇ ਚਲ ਰਹੇ ਹਨ ਰਾਜੀਵ ਪ੍ਰਤਾਪ ਰੂੜੀ

ਅਮੇਠੀ ਸੀਟ ਤੋਂ ਅੱਗੇ ਚਲ ਰਹੀ ਹੈ ਸਮ੍ਰਿਤੀ ਇਰਾਨੀ 

ਅਮਰੋਹਾ ਸੀਟ ਤੋਂ ਅੱਗੇ ਚਲ ਰਹੀ ਹੈ ਕੰਵਰ ਸਿੰਘ ਤੰਵਰ

ਗੁਣਾ ਸੀਟ ਤੋਂ ਅੱਗੇ ਚਲ ਰਹੇ ਹਨ ਜੋਤੀਰਾਦਿਲਿਆ ਸਿੰਧੀਆ

ਰਾਮਪੁਰ ਸੀਟ ਤੋਂ ਅੱਗੇ ਚਲ ਰਹੇ ਹਨ ਮੁਹਿਬੁੱਲਾ ਨਦਵੀ

ਗੌਤਮ ਬੁੱਧ ਨਗਰ ਸੀਟ ਤੋਂ ਅੱਗੇ ਚਲ ਰਹੇ ਹਨ ਡਾਕਟਰ ਮਹੇਸ਼ ਸ਼ਰਮਾ

ਮੇਰਠ ਸੀਟ ਤੋਂ ਅੱਗੇ ਚਲ ਰਹੇ ਹਨ ਅਰੁਣ ਗੋਵਿਲ

ਪਟਨਾ ਸਾਹਿਬ ਤੋਂ ਅੱਗੇ ਚਲ ਰਹੇ ਹਨ ਰਵੀ ਸ਼ੰਕਰ ਪ੍ਰਸਾਦ

ਹਸਨ ਦੀ ਸੀਟ ਤੋਂ ਅੱਗੇ ਚਲ ਰਹੇ ਹਨ ਪ੍ਰਜਵਲ ਰੇਵੰਨਾ

ਸਹਾਰਨਪੁਰ ਸੀਟ ਤੋਂ ਅੱਗੇ ਚਲ ਰਹੇ ਹਨ ਇਮਰਾਨ ਮਸੂਦ

 


 


Harinder Kaur

Content Editor

Related News