ਵਿਹਾਰੀ ਨੂੰ ਏ. ਸੀ. ਏ. ਤੋਂ ਐੱਨ. ਓ. ਸੀ. ਮਿਲੀ

06/05/2024 2:13:35 PM

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਬੱਲੇਬਾਜ਼ ਹਨੁਮਾ ਵਿਹਾਰੀ ਨੂੰ ਸੂਬਾ ਸੰਘ ਨਾਲ ਮਤਭੇਦ ਤੋਂ ਬਾਅਦ ਆਖਿਰਕਾਰ ਆਂਧਰਾ ਕ੍ਰਿਕਟ ਸੰਘ (ਏ. ਸੀ. ਏ.) ਤੋਂ ਨੋ-ਆਬਜੈਕਸ਼ਨ ਪੱਤਰ (ਐੱਨ. ਓ. ਸੀ.) ਮਿਲ ਗਿਆ ਹੈ। ਮਾਰਚ ਵਿਚ ਇਸ ਟੈਸਟ ਕ੍ਰਿਕਟਰ ਨੇ ਸੰਘ ’ਤੇ ਉਸ ਨੂੰ ਕਪਤਾਨੀ ਤੋਂ ਹਟਾਉਣ ਦਾ ਦੋਸ਼ ਲਾਇਆ ਸੀ ਤੇ ਸੂਬੇ ਲਈ ਫਿਰ ਤੋਂ ਨਾ ਖੇਡਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਏ. ਸੀ. ਏ. ਨੇ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।

ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਵਿਹਾਰੀ ਨੇ ਲਿਖਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਐੱਨ. ਓ. ਸੀ. ਮੰਗ ਰਿਹਾ ਸੀ ਤੇ ਅੰਤ ਸੋਮਵਾਰ ਨੂੰ ਉਸ ਨੂੰ ਇਹ ਮਿਲ ਗਈ। ਘਰੇਲੂ ਕ੍ਰਿਕਟ ਵਿਚ ਦੂਜੇ ਸੂਬਿਆਂ ਨਾਲ ਖੇਡਣ ਲਈ ਇਕ ਖਿਡਾਰੀ ਨੂੰ ਆਪਣੇ ਘਰੇਲੂ ਸੰਘ ਤੋਂ ਐੱਨ. ਓ. ਸੀ. ਦੀ ਲੋੜ ਪੈਂਦੀ ਹੈ। ਉਸ ਨੇ ਸੂਬਾ ਚੋਣਾਂ ਵਿਚ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੀ ਵੱਡੀ ਜਿੱਤ ਦਾ ਜ਼ਿਕਰ ਕਰਦੇ ਹੋਏ ਲਿਖਿਆ, ‘‘ਮੈਂ ਦੋ ਮਹੀਨਿਆਂ ਤੋਂ ਐੱਨ. ਓ. ਸੀ. ਮੰਗ ਰਿਹਾ ਸੀ, ਉਨ੍ਹਾਂ ਨੂੰ ਚਾਰ ਵਾਰ ਈ-ਮੇਲ ਕੀਤੀ। ਉਨ੍ਹਾਂ ਨੇ ਮੈਨੂੰ ਐੱਨ. ਓ. ਸੀ. ਨਹੀਂ ਦਿੱਤੀ ਸੀ। ਹੁਣ ਚੀਜ਼ਾਂ ਬਦਲ ਗਈਆਂ ਹਨ। ਉਨ੍ਹਾਂ ਨੇ ਤੁਰੰਤ ਮੈਨੂੰ ਐੱਨ. ਓ. ਸੀ. ਜਾਰੀ ਕਰ ਦਿੱਤੀ ਹੈ।’’


Tarsem Singh

Content Editor

Related News