ਕੇ ਪੀ ਸਿੰਘ ਹਾਈ ਕਮਾਂਡ ਵੱਲੋਂ ਚੇਅਰਮੈਨ ਨਿਯੁਕਤ, ਯੂਰਪ ਦੇ ਕਾਂਗਰਸੀਆਂ ਵੱਲੋਂ ਨਿੱਘਾ ਸਵਾਗਤ ਤੇ ਧੰਨਵਾਦ

Monday, May 20, 2024 - 11:43 AM (IST)

ਕੇ ਪੀ ਸਿੰਘ ਹਾਈ ਕਮਾਂਡ ਵੱਲੋਂ ਚੇਅਰਮੈਨ ਨਿਯੁਕਤ, ਯੂਰਪ ਦੇ ਕਾਂਗਰਸੀਆਂ ਵੱਲੋਂ ਨਿੱਘਾ ਸਵਾਗਤ ਤੇ ਧੰਨਵਾਦ

ਰੋਮ (ਕੈਂਥ): ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਹੂੰਝਾਫੇਰ ਜਿੱਤ ਨੂੰ ਯਕੀਨੀ ਬਣਾਉਣ ਲਈ ਹਾਈ ਕਮਾਂਡ ਨੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਲੋਕ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਜਿਸ ਦਾ ਨਿੱਘਾ ਸਵਾਗਤ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਰਾਣਾ ਕੇ ਪੀ ਸਿੰਘ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਹਨ! ਉਹ ਪਿਛਲੇ ਦਿਨੀਂ 9 ਰਾਜਾ ਦੀ ਟਿਕਟ ਵੰਡਣ ਲਈ ਬਣੀ ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਵੀ ਨਿਯੁਕਤ ਕੀਤੇ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ ਹੈਲੀਕਾਪਟਰ ਹਾਦਸਾ : ਰਾਸ਼ਟਰਪਤੀ, ਵਿਦੇਸ਼ ਮੰਤਰੀ ਅਤੇ ਹੋਰਾਂ ਦੀਆਂ ਮਿਲੀਆਂ ਲਾਸ਼ਾਂ 

ਰਾਣਾ ਪੇਸ਼ੇ ਵਜੋਂ ਵਕੀਲ ਹਨ ਅਤੇ ਉਨ੍ਹਾਂ ਨੂੰ ਭਾਰਤੀ ਇਤਿਹਾਸ ਅਤੇ ਰਾਜਨੀਤੀ ਬਾਰੇ ਬਹੁਤ ਹੀ ਸਮਝ ਤੇ ਜਾਣਕਾਰੀ ਹੈ। ਅਜਿਹੇ ਸੁਲਝੇ ਹੋਏ ਆਗੂ ਦੇ  ਚੇਅਰਮੈਨ ਬਨਣ ਨਾਲ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਦੇਸ਼-ਵਿਦੇਸ਼ ਵਿਚ ਬੈਠੇ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਹੈ।ਸੁਰਿੰਦਰ ਸਿੰਘ ਰਾਣਾ ਨੇ ਇਸ ਮੌਕੇ ਰਾਣਾ ਕੇ ਪੀ ਸਿੰਘ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਪਾਰਟੀ ਨੂੰ ਬੁਲੰਦੀ ਵੱਲ ਲਿਜਾਣ ਵਿੱਚ ਅਹਿਮ ਯੋਗਦਾਨ ਹੈ ਤੇ ਪਾਰਟੀ ਦੇ ਉਹ ਹਰ ਮੈਂਬਰ ਦੇ ਹਰਮਨ ਪਿਆਰੇ ਸਤਿਕਾਰੇ ਆਗੂ ਹਨ ਜਿਨਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਕਾਮਯਾਬੀ ਦਾ ਨਵਾਂ ਇਤਿਹਾਸ ਸਿਰਜੇਗੀ। ਸੁਰਿੰਦਰ ਸਿੰਘ ਰਾਣਾ ਤੇ ਯੂਰਪ ਦੇ ਕਈ ਹੋਰ ਆਗੂਆਂ ਨੇ ਇਸ ਕਾਰਵਾਈ ਲਈ ਹਾਈ ਕਮਾਂਡ ਦਾ ਵਿਸੇ਼ਸ ਧੰਨਵਾਦ ਤੇ ਰਾਣਾ ਕੇ ਪੀ ਸਿੰਘ ਦਾ ਚੇਅਅਮੈਨੀ ਲਈ ਨਿੱਘਾ ਸਵਾਗਤ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News