ਅਦਾਕਾਰ ਅਰਜੁਨ ਬਿਜਲਾਨੀ ਦੇ ਖ਼ਾਤੇ 'ਚੋਂ ਉੱਡੇ ਪੈਸੇ, ਕਿਹਾ- ਕੋਈ OTP ਵੀ ਨਹੀਂ ਆਇਆ...

Tuesday, May 21, 2024 - 12:30 PM (IST)

ਅਦਾਕਾਰ ਅਰਜੁਨ ਬਿਜਲਾਨੀ ਦੇ ਖ਼ਾਤੇ 'ਚੋਂ ਉੱਡੇ ਪੈਸੇ, ਕਿਹਾ- ਕੋਈ OTP ਵੀ ਨਹੀਂ ਆਇਆ...

ਨਵੀਂ ਦਿੱਲੀ : ਸਾਈਬਰ ਧੋਖਾਧੜੀ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਮਸ਼ਹੂਰ ਹਸਤੀਆਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਹਾਲ ਹੀ 'ਚ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਦੱਸਿਆ ਸੀ ਕਿ ਉਹ ਵੀ ਸਾਈਬਰ ਸਕੈਮ ਦੇ ਜਾਲ 'ਚ ਫਸਣ ਵਾਲੀ ਸੀ ਪਰ ਉਹ ਇਸ ਤੋਂ ਬਚ ਗਈ। ਕੁਝ ਦਿਨ ਪਹਿਲਾਂ ਟੀਵੀ ਐਕਟਰ ਅਰਜੁਨ ਬਿਜਲਾਨੀ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਸਨ। ਉਸ ਦੇ ਖਾਤੇ 'ਚੋਂ ਹਜ਼ਾਰਾਂ ਰੁਪਏ ਗਾਇਬ ਹੋ ਗਏ। ਹੁਣ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਹੈ। ਅਰਜੁਨ ਬਿਜਲਾਨੀ ਨੇ ਦੱਸਿਆ ਹੈ ਕਿ ਕਿਵੇਂ ਉਹ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਇਆ। ਉਸ ਨੇ ਸਹੀ ਸਮੇਂ 'ਤੇ ਮੈਸੇਜ ਚੈੱਕ ਕਰ ਲਿਆ, ਨਹੀਂ ਤਾਂ ਲੱਖਾਂ ਦਾ ਨੁਕਸਾਨ ਹੋ ਸਕਦਾ ਸੀ। ਉਸ ਨਾਲ ਸਾਈਬਰ ਧੋਖਾਧੜੀ ਉਦੋਂ ਹੋਈ ਜਦੋਂ ਉਹ ਜਿਮ 'ਚ ਵਰਕਆਊਟ ਕਰ ਰਿਹਾ ਸੀ। ਉਸ ਨੂੰ ਕੋਈ ਓਟੀਪੀ ਵੀ ਨਹੀਂ ਮਿਲਿਆ ਸੀ।

ਇਹ ਖ਼ਬਰ ਵੀ ਪੜ੍ਹੋ - 'ਥੈਂਕਸ ਫਾਰ ਕਮਿੰਗ' ਦੇ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ, ਸਭ ਕੁਝ ਸੜ ਕੇ ਹੋਇਆ ਸਵਾਹ

ਵਰਕਆਊਟ ਕਰਦਿਆਂ ਉੱਡੇ ਹੋਸ਼
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਰਜੁਨ ਬਿਜਲਾਨੀ ਨੇ ਕਿਹਾ, ''ਮੇਰਾ ਕ੍ਰੈਡਿਟ ਕਾਰਡ ਸਿਰਫ਼ ਮੇਰੇ ਕੋਲ ਸੀ ਤੇ ਮੈਂ ਜਿਮ 'ਚ ਵਰਕਆਊਟ ਕਰ ਰਿਹਾ ਸੀ। ਛੋਟੇ ਜਿਹੇ ਬ੍ਰੇਕ ਦੌਰਾਨ ਮੈਂ ਆਪਣਾ ਫੋਨ ਚੈੱਕ ਕੀਤਾ ਤੇ ਹਰ ਮਿੰਟ ਬਾਅਦ ਮੇਰੇ ਕ੍ਰੈਡਿਟ ਕਾਰਡ ਦੇ ਸਵਾਈਪ ਹੋਣ ਦੇ ਮੈਸੇਜ ਆ ਰਹੇ ਸਨ ਤੇ ਲਗਾਤਾਰ ਲੈਣ-ਦੇਣ ਹੋ ਰਿਹਾ ਸੀ। ਮੇਰੀ ਪਤਨੀ ਕੋਲ ਵੀ ਇਕ ਸਪਲਮੈਂਟਰੀ ਕਾਰਡ ਹੈ, ਇਸ ਲਈ ਮੈਂ ਉਨ੍ਹਾਂ ਤੋਂ ਪੁੱਛਿਆ ਤੇ ਉਹ ਕਾਰਡ ਵੀ ਉਨ੍ਹਾਂ ਕੋਲ ਸੀ। ਇਹ ਸਾਫ਼ ਸੀ ਕਿ ਡਿਟੇਲਜ਼ ਲੀਕ ਹੋ ਗਈਆਂ ਤੇ ਸਾਨੂੰ ਇਹ ਪਤਾ ਨਹੀਂ ਹੈ ਕਿ ਇਹ ਕਿਵੇਂ ਹੋਇਆ।'

ਸਮਝਦਾਰੀ ਨਾਲ ਬਚੇ ਲੱਖਾਂ ਰੁਪਏ
ਅਰਜੁਨ ਬਿਜਲਾਨੀ ਨੇ ਅੱਗੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਸਾਈਬਰ ਧੋਖਾਧੜੀ ਦਾ ਸ਼ੱਕ ਹੋਇਆ ਤਾਂ ਉਸ ਦਾ ਕ੍ਰੈਡਿਟ ਕਾਰਡ ਬਲਾਕ ਹੋ ਗਿਆ, ਜਿਸ ਕਾਰਨ ਉਸ ਨੇ ਲੱਖਾਂ ਦਾ ਨੁਕਸਾਨ ਹੋਣ ਤੋਂ ਬਚਾ ਲਿਆ। ਅਦਾਕਾਰ ਨੇ ਕਿਹਾ, "ਇਹ ਘਟਨਾ ਅੱਖਾਂ ਖੋਲ੍ਹਣ ਵਾਲੀ ਸੀ। ਜੇਕਰ ਮੈਂ ਉਸ ਸਮੇਂ ਸੌਂ ਰਿਹਾ ਹੁੰਦਾ ਤਾਂ ਕੀ ਹੁੰਦਾ? ਬਹੁਤ ਸਾਰੇ ਲੋਕ ਬੈਂਕਾਂ ਦੇ ਸਾਰੇ ਮੈਸੇਜਿਸ ਦੀ ਜਾਂਚ ਨਹੀਂ ਕਰਦੇ ਪਰ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਮੈਸੇਜਿਸ ਨੂੰ ਪੜ੍ਹਨਾ ਕਿੰਨਾ ਜ਼ਰੂਰੀ ਹੈ।" ਅਰਜੁਨ ਨੇ ਅੱਗੇ ਕਿਹਾ, "ਖੁਸ਼ਕਿਸਮਤੀ ਨਾਲ, ਮੈਂ ਮੈਸੇਜ ਦੇਖਿਆ ਤੇ ਉਸ ਉਦੋਂ ਤਕ ਸਿਰਫ਼ ਸੱਤ ਤੋਂ ਅੱਠ ਟ੍ਰਾਂਜੈਕਸ਼ਨ ਹੀ ਹੋਈਆਂ ਸਨ। ਹਰੇਕ ਟ੍ਰਾਂਜੈਕਸ਼ਨ 3 ਤੋਂ 5 ਹਜ਼ਾਰ ਰੁਪਏ ਸੀ, ਕੁੱਲ ਮਿਲਾ ਕੇ 40 ਹਜ਼ਾਰ ਰੁਪਏ ਕਾਰਡ ਰਾਹੀਂ ਖਰਚ ਹੋਏ ਸਨ। ਮੇਰੇ ਕ੍ਰੈਡਿਟ ਕਾਰਡ ਦੀ ਲਿਮਟ 10 ਤੋਂ 12 ਲੱਖ ਰੁਪਏ ਹੈ, ਜੇਕਰ ਮੈਂ ਆਪਣਾ ਫ਼ੋਨ ਚੈੱਕ ਨਾ ਕੀਤਾ ਹੁੰਦਾ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ।

ਇਹ ਖ਼ਬਰ ਵੀ ਪੜ੍ਹੋ - ਯਾਮੀ ਗੌਤਮ ਨੇ ਰੱਖਿਆ ਪੁੱਤਰ ਦਾ ਖ਼ਾਸ ਨਾਂ, ਭਗਵਾਨ ਵਿਸ਼ਨੂੰ ਨਾਲ ਜੁੜਿਆ ਹੈ ਇਸ ਦਾ ਮਤਲਬ

ਨਹੀਂ ਆਇਆ ਸੀ ਕੋਈ OTP
'ਨਾਗਿਨ' ਅਦਾਕਾਰ ਨੇ ਡਿਜੀਟਲ ਲੈਣ-ਦੇਣ ਦੀਆਂ ਕਮੀਆਂ 'ਤੇ ਚਿੰਤਾ ਪ੍ਰਗਟਾਈ ਹੈ। ਅਭਿਨੇਤਾ ਨੇ ਕਿਹਾ ਕਿ ਬਿਨਾਂ ਕਿਸੇ ਓਟੀਪੀ ਸ਼ੇਅਰਿੰਗ ਦੇ ਉਸ ਦੇ ਕ੍ਰੈਡਿਟ ਕਾਰਡ ਤੋਂ ਪੈਸੇ ਕੱਢੇ ਗਏ ਸਨ। ਅਭਿਨੇਤਾ ਨੇ ਕਿਹਾ, "ਪ੍ਰਕਿਰਿਆ ਇਹ ਹੈ ਕਿ ਜਦੋਂ ਕੋਈ ਕ੍ਰੈਡਿਟ ਕਾਰਡ ਲੈਣ-ਦੇਣ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ OTP ਪ੍ਰਾਪਤ ਹੁੰਦਾ ਹੈ, ਪਰ ਮੈਨੂੰ ਇਹ ਨਹੀਂ ਮਿਲਿਆ। ਮੈਂ ਅਜੇ ਵੀ ਸੋਚ ਰਿਹਾ ਹਾਂ ਕਿ ਮੈਂ ਕੋਈ OTP ਸਾਂਝਾ ਨਹੀਂ ਕੀਤਾ, ਫਿਰ ਅਜਿਹਾ ਲੈਣਦੇਣ ਕਿਵੇਂ ਹੋ ਰਿਹਾ ਸੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News