QSF ਸਕੁਐਸ਼ : ਭਾਰਤ ਦੇ ਅਭੈ ਤੇ ਸੇਂਥਿਲਕੁਮਾਰ ਜਿੱਤੇ
Thursday, May 23, 2024 - 02:19 PM (IST)

ਦੋਹਾ, (ਭਾਸ਼ਾ) ਰਾਸ਼ਟਰੀ ਚੈਂਪੀਅਨ ਵੇਲਾਵਨ ਸੇਂਥਿਲਕੁਮਾਰ ਅਤੇ ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਅਭੈ ਸਿੰਘ ਨੇ ਬੁੱਧਵਾਰ ਨੂੰ ਇੱਥੇ ਵੱਕਾਰੀ $53,500 ਦੇ QSF 3 ਸਕੁਐਸ਼ ਟੂਰਨਾਮੈਂਟ ਵਿਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਟੂਰਨਾਮੈਂਟ ਪੀਐਸਏ ਵਰਲਡ ਟੂਰ ਦਾ ਕਾਂਸੀ ਪੱਧਰ ਦਾ ਮੁਕਾਬਲਾ ਹੈ।
ਵਿਸ਼ਵ ਦੇ 55ਵੇਂ ਨੰਬਰ ਦੇ ਖਿਡਾਰੀ ਤਾਮਿਲਨਾਡੂ ਦੇ ਸੇਂਥਿਲਕੁਮਾਰ ਨੇ ਪਹਿਲੇ ਦੌਰ 'ਚ ਸਥਾਨਕ ਦਾਅਵੇਦਾਰ ਯੂਸਫ ਏਸਾਮ ਫਰਾਗ ਨੂੰ 32 ਮਿੰਟ 'ਚ 11-7, 11-4, 11-4 ਨਾਲ ਹਰਾਇਆ, ਜਦਕਿ ਉਸ ਦੇ ਹਮਵਤਨ ਭਾਰਤੀ ਅਭੈ ਨੇ ਪਾਕਿਸਤਾਨ ਦੇ ਮੁਹੰਮਦ ਅਸੀਮ ਖਾਨ ਨੂੰ 38 ਮਿੰਟ 'ਚ 11-2,-11-9, 15-13 ਨਾਲ ਹਰਾਇਆ। ਸੇਂਥਿਲਕੁਮਾਰ ਦਾ ਅਗਲਾ ਮੁਕਾਬਲਾ ਮਿਸਰ ਦੇ ਸੱਤਵਾਂ ਦਰਜਾ ਪ੍ਰਾਪਤ ਓਮਾਨ ਮੋਸਾਦ ਨਾਲ ਹੋਵੇਗਾ ਜਦਕਿ ਅਭੈ ਛੇਵਾਂ ਦਰਜਾ ਪ੍ਰਾਪਤ ਫਰਾਂਸ ਦੇ ਅਗਸਤੇ ਡੁਸੋਰਡ ਨਾਲ ਖੇਡੇਗਾ।