ਚੋਣ ਨਤੀਜਿਆਂ ਦੌਰਾਨ ਮੋਹਾਲੀ ਦੇ 12 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ਚੰਦੂਮਾਜਰਾ ਵੀ ਸ਼ਾਮਲ

06/06/2024 10:42:32 AM

ਮੋਹਾਲੀ (ਸੰਦੀਪ) : ਮੋਹਾਲੀ ਜ਼ਿਲ੍ਹੇ ’ਚ 2 ਲੋਕ ਸਭਾ ਸੀਟਾਂ ਤੋਂ ਚੋਣ ਮੈਦਾਨ ’ਚ ਉਤਰੇ ਵੱਡੇ ਉਮੀਦਵਾਰਾਂ ਸਣੇ ਛੋਟੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲਿਆਂ ਸਮੇਤ 12 ਉਮੀਦਵਾਰ ਆਪਣੀ ਜ਼ਮਾਨਤ ਜ਼ਬਤ ਕਰਵਾ ਬੈਠੇ। ਸ੍ਰੀ ਅਨੰਦਪੁਰ ਸਾਹਿਬ ਸੰਸਦੀ ਸੀਟ ਤੋਂ ਚੋਣ ਲੜਨ ਵਾਲੇ ਵੱਡੇ ਚਿਹਰੇ, ਜਿਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਬਹੁਜਨ ਸਮਾਜ ਪਾਰਟੀ ਦੇ ਆਗੂ ਜਸਵੀਰ ਸਿੰਘ ਗੜ੍ਹੀ, ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ ਗਰੁੱਪ) ਦੇ ਆਗੂ ਕੌਸ਼ਲ ਪਾਲ ਸਿੰਘ ਮਾਨ ਆਪਣੀ ਜ਼ਮਾਨਤ ਨਹੀਂ ਬਚਾਅ ਸਕੇ। ਇਸੇ ਤਰ੍ਹਾਂ ਪਟਿਆਲਾ ਸੀਟ ਤੋਂ ਚੋਣ ਲੜ ਰਹੇ ਜ਼ੀਰਕਪੁਰ ਦੇ ਵਸਨੀਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐੱਨ. ਕੇ. ਸ਼ਰਮਾ, ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ ਗਰੁੱਪ) ਪਾਰਟੀ ਆਗੂ ਮਹਿੰਦਰਪਾਲ ਸਿੰਘ, ਬਹੁਜਨ ਸਮਾਜ ਪਾਰਟੀ ਦੇ ਆਗੂ ਜਗਜੀਤ ਸਿੰਘ ਦੀ ਜ਼ਮਾਨਤ ਵੀ ਜ਼ਬਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਲਈ ਆਇਆ ਵੱਡਾ ਫ਼ੈਸਲਾ, ਸਿਰਫ ਅੱਜ ਹੀ ਹੈ ਮੌਕਾ, ਜਲਦੀ ਕਰੋ
ਹਿੰਦੁਸਤਾਨ ਸ਼ਕਤੀ ਸੈਨਾ ਪਾਰਟੀ ਵੱਲੋਂ ਚੋਣ ਲੜਨ ਵਾਲੀ ਕਿਰਨ ਨੂੰ 515 ਵੋਟਾਂ, ਜ਼ੀਰਕਪੁਰ ਦੇ ਰਹਿਣ ਵਾਲੇ ਯੋਗਰਾਜ ਸਹੋਤਾ ਨੇ ਰੈਵੋਲੀਯੂਸ਼ਨਰੀ ਪਾਰਟੀ ਵੱਲੋਂ ਚੋਣ ਲੜੀ ਨੂੰ 930 ਵੋਟਾਂ ਮਿਲੀਆਂ। ਕੁਰਾਲੀ ਵਾਸੀ ਦੀਪਕ ਸ਼ਰਮਾ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ 1012 ਵੋਟਾਂ ਹਾਸਲ ਕਰਨ ’ਚ ਸਫ਼ਲ ਰਹੇ ਸਨ। ਮੋਹਾਲੀ ਦੇ ਪਿੰਡ ਗੋਬਿੰਦਗੜ੍ਹ ਦੇ ਮੇਘ ਰਾਜ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਉਸ ਦੇ ਖਾਤੇ ’ਚ 1430 ਵੋਟਾਂ ਆਈਆਂ। ਮੋਹਾਲੀ ਫੇਜ਼-6 ਦੇ ਵਸਨੀਕ ਐਡਵੋਕੇਟ ਕੁਲਵਿੰਦਰ ਸਿੰਘ ਨੂੰ 1600 ਵੋਟਾਂ ਹਾਸਲ ਹੋਈਆਂ ਹਨ। ਉਹ ਵੀ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਸਨ। ਮੋਹਾਲੀ ਦੇ ਖਰੜ ਦੇ ਪਿੰਡ ਪੜਛ ਦੀ ਰਹਿਣ ਵਾਲੀ ਸੁਨੈਨਾ ਨੇ ਭਾਰਤੀ ਰਾਸ਼ਟਰੀ ਦਲ ਪਾਰਟੀ ਤੋਂ ਚੋਣ ਲੜੀ ਸੀ ਤੇ 1640 ਵੋਟਾਂ ਹਾਸਲ ਕਰ ਪਾਈ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਵੱਡੀ Update, 18 ਜ਼ਿਲ੍ਹਿਆਂ ਲਈ ਅਲਰਟ ਜਾਰੀ, ਪੜ੍ਹੋ ਪੂਰੀ ਖ਼ਬਰ

ਮੋਹਾਲੀ ਜ਼ੀਰਕਪੁਰ ਨਾਭਾ ਵਾਸੀ ਦਲਜੀਤ ਸਿੰਘ ਸਾਹਨੀ ਨੇ ਵੀ ਭਾਰਤੀ ਜਵਾਨ ਕਿਸਾਨ ਪਾਰਟੀ ਦੇ ਬੈਨਰ ਹੇਠ ਚੋਣ ਲੜੀ ਸੀ ਤੇ ਉਨ੍ਹਾਂ ਦੇ ਖਾਤੇ ’ਚ 1715 ਵੋਟਾਂ ਆਈਆਂ । ਮੋਹਾਲੀ ਦੇ ਪਿੰਡ ਜਗਤਪੁਰਾ ਦੇ ਵਸਨੀਕ ਸਿੰਪਲ ਕੁਮਾਰ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਏ ਤੇ ਉਨ੍ਹਾਂ ਨੂੰ 2962 ਵੋਟਾਂ ਮਿਲੀਆਂ। ਡੇਰਾਬੱਸੀ ਵਾਸੀ ਲਾਭ ਸਿੰਘ ਪਾਲ ਨੇ ਪਟਿਆਲਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜੀ ਤੇ 1443 ਵੋਟਾਂ ਹਾਸਲ ਕੀਤੀਆਂ। ਜ਼ੀਰਕਪੁਰ ਬਲਟਾਣਾ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਅਖਿਲ ਭਾਰਤੀ ਪਰਿਵਾਰ ਪਾਰਟੀ ਵੱਲੋਂ ਚੋਣ ਲੜੀ । ਉਸ ਲਈ 1967 ਵੋਟਾਂ ਪਈਆਂ ਗਈਆਂ।
ਜ਼ਮਾਨਤ ਬਚਾਉਣ ਲਈ, ਕੁੱਲ ਪਾਈਆਂ ਵੋਟਾਂ ਦਾ ਛੇਵਾਂ ਹਿੱਸਾ ਕਰਨਾ ਪੈਂਦਾ ਹੈ ਹਾਸਲ
ਉਦਾਹਰਣ ਵਜੋਂ, ਜੇਕਰ ਕਿਸੇ ਸੀਟ 'ਤੇ 1 ਲੱਖ ਵੋਟਿੰਗ ਹੁੰਦੀ ਹੈ ਤਾਂ ਜ਼ਮਾਨਤ ਬਚਾਉਣ ਲਈ ਹਰੇਕ ਉਮੀਦਵਾਰ ਨੂੰ ਵੋਟਾਂ ਦੇ ਛੇਵੇਂ ਹਿੱਸੇ ਤੋਂ ਵੱਧ ਭਾਵ ਲਗਭਗ 16 ਹਜ਼ਾਰ 666 ਵੋਟਾਂ ਪ੍ਰਾਪਤ ਕਰਨੀਆਂ ਪੈਣਗੀਆਂ। ਨਹੀਂ ਤਾਂ ਜ਼ਮਾਨਤ ਜ਼ਬਤ ਕਰ ਲਈ ਜਾਂਦੀ ਹੈ। ਇੱਥੇ ਦੱਸ ਦੇਈਏ ਕਿ ਡੇਰਾਬੱਸੀ ਤੇ ਜ਼ੀਰਕਪੁਰ ਦੇ ਲੋਕਾਂ ਨੇ ਪਟਿਆਲਾ ਸੀਟ ਲਈ ਤੇ ਮੋਹਾਲੀ ਤੇ ਖਰੜ ਦੇ ਲੋਕਾਂ ਨੇ ਸ੍ਰੀ ਅਨੰਦਪੁਰ ਸਾਹਿਬ ਸੀਟ ਲਈ ਵੋਟਾਂ ਪਾਈਆਂ ਸਨ। ਪਟਿਆਲਾ ਸੀਟ ’ਤੇ ਕੁੱਲ 11 ਲੱਖ 49 ਹਜ਼ਾਰ 417 ਵੋਟਿੰਗ ਹੋਈ ਹੈ। ਸ੍ਰੀ ਅਨੰਦਪੁਰ ਸਾਹਿਬ ਸੀਟ ’ਤੇ 10 ਲੱਖ 73 ਹਜ਼ਾਰ 572 ਵੋਟਾਂ ਪਾਈਆਂ ਗਈਆਂ ਸਨ। ਲੋਕ ਸਭਾ ਚੋਣ ਲਈ ਜ਼ਮਾਨਤ ਰਕਮ 25 ਹਜ਼ਾਰ ਰੁਪਏ ਹੈ। ਇਹ ਫ਼ੀਸ ਆਮ ਵਰਗ ਲਈ ਹੈ। ਉੱਥੇ ਹੀ ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਅਨੁਸੂਚਿਤ ਜਨਜਾਤੀ (ਐੱਸ.ਟੀ.) ਲਈ 12 ਹਜ਼ਾਰ 500 ਰੁਪਏ ਫ਼ੀਸ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News