Child Care: ਕੀ ਤੁਹਾਡੇ ਬੱਚੇ ਦਾ ਨਹੀਂ ਵੱਧ ਰਿਹਾ ਕੱਦ? ਅੱਜ ਹੀ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

05/31/2024 11:46:11 AM

ਜਲੰਧਰ - ਅਜੌਕੇ ਸਮੇਂ ਵਿਚ ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨਾਂ ਦਾ ਕੱਦ ਜ਼ਿਆਦਾ ਨਹੀਂ ਹੈ। ਇਸੇ ਕਰਕੇ ਵੇਖਿਆ ਜਾਂਦਾ ਹੈ ਕਿ ਕਈ ਮਾਤਾ-ਪਿਤਾ ਆਪਣੇ ਬੱਚੇ ਦੇ ਛੋਟੇ ਕੱਦ ਨੂੰ ਦੇਖ ਕੇ ਪ੍ਰੇਸ਼ਾਨ ਹੋਣ ਲੱਗਦੇ ਹਨ। ਆਪਣੀ ਪ੍ਰੇਸ਼ਾਨੀ ਨੂੰ ਦੂਰ ਕਰਨ ਅਤੇ ਬੱਚਿਆਂ ਦੀ ਲੰਬਾਈ ਵਧਾਉਣ ਲਈ ਮਾਤਾ-ਪਿਤਾ ਉਨ੍ਹਾਂ ਨੂੰ ਕਈ ਦਵਾਈਆਂ ਦਾ ਸੇਵਨ ਕਰਵਾਉਣ ਲੱਗਦੇ ਹਨ, ਜੋ ਬੱਚਿਆਂ ਦੀ ਸਿਹਤ 'ਤੇ ਗ਼ਲਤ ਅਸਰ ਪਾਉਂਦੀਆਂ ਹਨ। ਬਿਨਾਂ ਕਿਸੇ ਸਾਈਡ-ਇਫੈਕਟ ਦੇ ਬੱਚਿਆਂ ਦੀ ਲੰਬਾਈ ਨੂੰ ਵਧਾਉਣ ਦੇ ਬਹੁਤ ਸਾਰੇ ਤਰੀਕੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਮਾਪਿਆਂ ’ਚੋਂ ਇਕ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਬੱਚੇ ਦੀ ਖ਼ੁਰਾਕ ਦਾ ਖ਼ਾਸ ਧਿਆਨ ਰੱਖੋ। ਆਪਣੇ ਬੱਚਿਆਂ ਦੀ ਡਾਈਟ 'ਚ ਅਜਿਹੀਆਂ ਕੁਦਰਤੀ ਚੀਜ਼ਾਂ ਸ਼ਾਮਲ ਕਰੋ, ਜੋ ਕੱਦ ਵਧਾਉਣ ਵਿਚ ਮਦਦ ਕਰਨ, ਜਿਵੇਂ 

ਅੰਡੇ ਦਾ ਸੇਵਨ
ਅੰਡੇ ਬੱਚਿਆਂ ਦਾ ਕੱਦ ਵਧਾਉਣ ਦਾ ਕੰਮ ਕਰਦੇ ਹਨ। ਇਸ 'ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ12 ਤੇ ਵਿਟਾਮਿਨ ਬੀ2 ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਮੰਨੇ ਜਾਂਦੇ ਹਨ।

PunjabKesari

ਸੋਇਆਬੀਨ ਦਿਓ
ਬੱਚਿਆਂ ਦਾ ਕੱਦ ਵਧਾਉਣ ਲਈ ਉਹਨਾਂ ਦੀ ਖ਼ੁਰਾਕ ਵਿਚ ਸੋਇਆਬੀਨ ਜ਼ਰੂਰ ਸ਼ਾਮਲ ਕਰੋ। ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਹੱਡੀਆਂ ਦੀ ਸਿਹਤ ਤੇ ਵਿਕਾਸ ਦਾ ਕੰਮ ਕਰਦਾ ਹੈ।

ਦੁੱਧ ਦਾ ਸੇਵਨ 
ਬੱਚਿਆਂ ਦਾ ਕੱਦ ਵਧਾਉਣ ਲਈ ਉਹਨਾਂ ਨੂੰ ਰੋਜ਼ਾਨਾ ਦੁੱਧ ਪੀਣ ਲਈ ਦਿਓ। ਦੁੱਧ 'ਚ ਕੈਲਸ਼ੀਅਮ ਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਤੇ ਤਾਕਤ ਲਈ ਕਾਫੀ ਜ਼ਰੂਰੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : Child Care : ਜੇਕਰ ਤੁਹਾਡਾ ਬੱਚਾ ਵੀ ਮੋਬਾਇਲ ਵੇਖਣ ਦੀ ਕਰਦੈ ਬਹੁਤ ਜ਼ਿੱਦ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

PunjabKesari

ਮੀਟ ਦਾ ਸੇਵਨ
ਬੱਚਿਆਂ ਦਾ ਕੱਦ ਵਧਾਉਣ ਲਈ ਉਹਨਾਂ ਦੀ ਖ਼ੁਰਾਕ ਵਿਚ ਤੁਸੀਂ ਮੀਟ ਵੀ ਸ਼ਾਮਲ ਕਰ ਸਕਦੇ ਹੋ। ਮੀਟ 'ਚ ਪ੍ਰੋਟੀਨ, ਵਿਟਾਮਿਨ ਬੀ ਤੇ ਪੇਂਟੋਥੇਨਿਕ ਐਸਿਡ ਪਾਇਆ ਜਾਂਦਾ ਹੈ, ਜਿਸ ਨੂੰ ਬੱਚਿਆਂ ਦੇ ਵਿਕਾਸ ਲਈ ਕਾਫੀ ਜ਼ਰੂਰੀ ਮੰਨਿਆ ਜਾਂਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ
ਬੱਚਿਆਂ ਦਾ ਕੱਦ ਵਧਾਉਣ ਲਈ ਉਹਨਾਂ ਦੀ ਖ਼ੁਰਾਕ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ। ਇਨ੍ਹਾਂ ਸਬਜ਼ੀਆਂ ’ਚ ਮਾਈਕ੍ਰੋ ਨਿਊਟ੍ਰੀਐਂਟਸ ਹੁੰਦੇ ਹਨ, ਜਿਸ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ’ਚ ਕੈਲਸ਼ੀਅਮ ਹੁੰਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਇਹ ਵੀ ਪੜ੍ਹੋ : Health Tips: ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜ਼ਰੂਰ ਕਰੋ ਸੈਰ, ਤਣਾਅ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

PunjabKesari

ਗਾਜਰ ਦਾ ਸੇਵਨ
ਬੱਚਿਆਂ ਦਾ ਕੱਦ ਵਧਾਉਣ ਲਈ ਉਹਨਾਂ ਦੀ ਖ਼ੁਰਾਕ ਵਿਚ ਗਾਜਰ ਸ਼ਾਮਲ ਕਰੋ। ਇਸ 'ਚ ਬੀਟਾ ਕੈਰੋਟਿਨ ਪਾਇਆ ਜਾਂਦਾ ਹੈ, ਜੋ ਸਰੀਰ ’ਚ ਜਾ ਕੇ ਵਿਟਾਮਿਨ ਏ ’ਚ ਬਦਲ ਜਾਂਦਾ ਹੈ। ਇਸ ਨੂੰ ਖਾਣ ਨਾਲ ਬੱਚਿਆਂ ਦੇ ਸਰੀਰ ’ਚ ਕੈਲਸ਼ੀਅਮ ਦਾ ਇਸਤੇਮਾਲ ਸਹੀ ਤਰੀਕੇ ਨਾਲ ਹੁੰਦਾ ਹੈ।

ਦਹੀਂ ਖਾਓ
ਬੱਚਿਆਂ ਦਾ ਕੱਦ ਵਧਾਉਣ ਲਈ ਉਹਨਾਂ ਦੀ ਖ਼ੁਰਾਕ ਵਿਚ ਦਹੀਂ ਨੂੰ ਵੀ ਸ਼ਾਮਲ ਕਰੋ। ਦਹੀਂ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ ਤੇ ਪ੍ਰੋਬਾਇਓਟਿਕਸ ਦਾ ਚੰਗਾ ਸਰੋਤ ਹੈ। ਇਸ ਨਾਲ ਸਰੀਰ ਦੇ ਵਿਕਾਸ 'ਤੇ ਚੰਗਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ : Health Tips: ਖੰਡ ਜਾਂ ਗੁੜ, ਜਾਣੋ ਇਨ੍ਹਾਂ ਦੋਵਾਂ ’ਚੋਂ ਕਿਸ ਦੇ ਇਸਤੇਮਾਲ ਨਾਲ ਘੱਟ ਹੋ ਸਕਦੈ ਤੁਹਾਡਾ ‘ਭਾਰ’

PunjabKesari


rajwinder kaur

Content Editor

Related News