ਜੇਕਰ ਤੁਸੀਂ ਹੋ ਝੁਰੜੀਆਂ ਤੋਂ ਪਰੇਸ਼ਾਨ ਤਾਂ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ
Sunday, Jun 16, 2024 - 04:45 PM (IST)
ਜਲੰਧਰ- ਗਰਮੀਆਂ ਦੇ ਮੌਸਮ ਵਿੱਚ ਚਮਕਦਾਰ ਚਮੜੀ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਗਰਮੀਆਂ 'ਚ ਪਸੀਨਾ ਆਉਣ ਨਾਲ ਚਿਹਰਾ ਪੂਰੀ ਤਰ੍ਹਾਂ ਨਾਲ ਖਰਾਬ ਹੋ ਜਾਂਦਾ ਹੈ। ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਆਪਣੀ ਚਮੜੀ ਦੀ ਦੇਖਭਾਲ ਕਰਨਾ ਚਾਹੁੰਦੀਆਂ ਹਨ ਪਰ ਰੁਝੇਵਿਆਂ ਭਰੀ ਜੀਵਨ ਸ਼ੈਲੀ ਦੇ ਕਾਰਨ ਉਨ੍ਹਾਂ ਕੋਲ ਆਪਣੀ ਚਮੜੀ ਦੀ ਦੇਖਭਾਲ ਕਰਨ ਦਾ ਸਮਾਂ ਹੀ ਨਹੀਂ ਹੁੰਦਾ। ਚਿਹਰੇ 'ਤੇ ਝੁਰੜੀਆਂ ਦੀ ਸਮੱਸਿਆ ਹੁਣ ਉਮਰ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗ ਪੈਂਦੀ ਹੈ। ਚਾਹੇ ਝੁਰੜੀਆਂ ਮੱਥੇ ਉੱਤੇ ਹੋਣ ਜਾਂ ਪੂਰੇ ਚਿਹਰੇ 'ਤੇ ਪਰ ਚਮੜੀ ਉੱਤੇ ਵੇਖੀਆਂ ਗਈਆਂ ਇਹ ਬਰੀਕ ਲਾਈਨਾਂ ਬੁਢਾਪੇ ਨੂੰ ਦਰਸਾਉਂਦੀਆਂ ਹਨ। ਝੁਰੜੀਆਂ ਪੈਣ ਕਾਰਨ ਸੁੰਦਰਤਾ ਨੂੰ ਗ੍ਰਹਿਣ ਜਿਹਾ ਲੱਗ ਜਾਂਦਾ ਹੈ। ਜੇਕਰ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਇਹ 4 ਐਂਟੀ ਏਜਿੰਗ ਚੀਜ਼ਾਂ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਲਵੋ। ਆਓ ਤੁਹਾਨੂੰ ਦੱਸੀਏ ਕਿ ਇਹ ਚਾਰ ਐਂਟੀ ਏਜਿੰਗ ਚੀਜ਼ਾਂ ਕਿਹੜੀਆਂ ਹਨ -
1.ਚੀਆ ਸੀਡਸ
ਇਸ 'ਚ ਪ੍ਰੋਟੀਨ ਅਤੇ ਮੈਗਨੀਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸਕਿਨ ਚਮਕਦਾਰ ਅਤੇ ਸਾਫ਼ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਚਿਹਰੇ ਦੀ ਫਾਈਨ ਲਾਈਨਸ ਅਤੇ ਝੁਰੜੀਆਂ ਵੀ ਘੱਟ ਕਰਨ 'ਚ ਸਹਾਇਆ ਮਿਲਦੀ ਹੈ। ਇਹਨਾਂ ਨੂੰ ਤੁਸੀਂ ਪਾਣੀ, ਸਮੂਦੀ, ਦੁੱਧ ਆਦਿ ਦੇ ਨਾਲ ਮਿਲਾ ਕੇ ਖਾ ਸਕਦੇ ਹੋ।
2. ਆਲੂ ਬੁਖਾਰਾ
ਉਮਰ ਦੇ ਵਧਣ ਦੇ ਨਾਲ ਝੁਰੜੀਆਂ ਦੀ ਸਮੱਸਿਆ ਹੋ ਜਾਂਦੀ ਹੈ ਇਸ ਲਈ ਰੋਜ਼ਾਨਾ ਆਲੂ-ਬੁਖਾਰੇ ਦੀ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ ਇਸ ਵਿਚ ਮੋਜੂਦ ਐਂਟੀਆਕਸੀਡੇਂਟ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਦੇ ਹਨ। ਇਸ ਤੋਂ ਇਲਾਵਾ ਆਲੂ-ਬੁਖਾਰੇ ਦੇ ਗੁੱਦੇ ਨਾਲ ਚਿਹਰੇ ਦੀ ਮਸਾਜ਼ ਵੀ ਕਰ ਸਕਦੇ ਹੋ ਜਾਂ ਇਸ ਦਾ ਮਾਸਕ ਬਣਾ ਕੇ ਵੀ ਲਗਾ ਸਕਦੇ ਹੋ ਇਸ ਨਾਲ ਝੁਰੜੀਆਂ ਘੱਟ ਹੋ ਜਾਂਦੀਆਂ ਹਨ।
3.ਆਂਵਲਾ
ਆਂਵਲਾ ਖਾਂਧਾ ਨਾਲ ਵਾਲ ਘਣੇ ਕਾਲੇ ਬਣੇ ਰਹਿੰਦੇ ਹਨ ਤੇ ਸਕਿਨ ਵੀ ਸਿਹਤਮੰਦ ਰਹਿੰਦੀ ਹੈ। ਆਂਵਲੇ 'ਚ 'ਵਿਟਾਮਿਨ ਸੀ' ਤੇ 'ਐਂਟੀਆਕਸੀਡੇਂਟ' ਗੁਣ ਮੌਜੂਦ ਹੁੰਦੇ ਹਨ। ਜਿਸ ਸਦਕਾ ਇਹ ਛੋਟੀ ਉਮਰ 'ਚ ਸਕਿਨ ਨੂੰ ਬੇਜਾਨ ਹੋਣ ਤੋਂ ਬਚਾਉਂਦਾ ਹੈ।
4.ਅਨਾਰ ਦੇ ਬੀਜ
ਅਨਾਰ ਦੇ ਛਿਲਕੇ ਨੂੰ ਫੇਸ ਪੈਕ ਜਾਂ ਫੇਸ਼ੀਅਲ ਸਕਰਬ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਤਾਂ ਤੁਹਾਡੇ ਚਿਹਰੇ ਤੋਂ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾਉਣ 'ਚ ਮਦਦ ਕਰਦਾ ਹੈ। ਅਨਾਰ ਨੂੰ ਬੀਜਾਂ ਸਮੇਤ ਖਾਓ। ਇਸ ਦੇ ਬੀਜਾਂ 'ਚ ਐਂਟੀਆਕਸੀਡੇਂਟਸ ਗੁਣ ਹੁੰਦੇ ਹਨ, ਜੋ ਸਕਿਨ ਨੂੰ ਲਾਭ ਪਹੁੰਚਾਉਂਦੇ ਹਨ।