2014 ਤੋਂ ਹੁਣ ਤਕ ਹੋਏ ''942 ਬੰਬ ਧਮਾਕੇ'', ਪੀ. ਐੱਮ. ਮੋਦੀ ਖੋਲ੍ਹਣ ਆਪਣੇ ਕੰਨ : ਰਾਹੁਲ

05/02/2019 12:32:30 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਕੱਲ ਭਾਵ ਬੁੱਧਵਾਰ ਨੂੰ ਨਕਸਲੀ ਹਮਲੇ 'ਚ 15 ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ''ਪ੍ਰਧਾਨ ਮੰਤਰੀ ਕਹਿੰਦੇ ਹਨ ਕਿ 2014 ਤੋਂ ਬਾਅਦ ਦੇਸ਼ ਨੇ ਬੰਬ ਧਮਾਕਿਆਂ ਦੀ ਗੂੰਜ ਨਹੀਂ ਸੁਣੀ। ਪੁਲਵਾਮਾ, ਪਠਾਨਕੋਟ, ਉੜੀ, ਗੜ੍ਹਚਿਰੌਲੀ ਅਤੇ 942 ਹੋਰ ਬੰਬ ਧਮਾਕੇ ਹੋਏ। ਪੀ. ਐੱਮ. ਮੋਦੀ ਨੂੰ ਆਪਣੇ ਕੰਨਾਂ ਨੂੰ ਖੋਲ੍ਹਣ ਅਤੇ ਸੁਣਨ ਦੀ ਲੋੜ ਹੈ।'' ਦਰਅਸਲ ਪੀ. ਐੱਮ. ਮੋਦੀ ਨੇ ਦਾਅਵਾ ਕੀਤਾ ਸੀ ਕਿ 2014 ਤੋਂ ਬਾਅਦ ਦੇਸ਼ ਨੇ ਬੰਬ ਧਮਾਕਿਆਂ ਦੀ ਆਵਾਜ਼ ਨਹੀਂ ਸੁਣੀ। ਇਸ 'ਤੇ ਰਾਹੁਲ ਨੇ ਟਵੀਟ ਕਰਦਿਆਂ ਤਿੱਖਾ ਸ਼ਬਦੀ ਹਮਲਾ ਕੀਤਾ ਹੈ। 

PunjabKesari

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਨਕਸਲੀਆਂ ਵਲੋਂ ਸੁਰੱਖਿਆ ਕਰਮਚਾਰੀਆਂ 'ਤੇ ਸ਼ਕਤੀਸ਼ਾਲੀ ਆਈ. ਈ. ਡੀ. ਧਮਾਕਾ ਕੀਤਾ ਗਿਆ। ਇਸ ਹਮਲੇ 'ਚ 15 ਜਵਾਨ ਸ਼ਹੀਦ ਹੋ ਗਏ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਜਵਾਨਾਂ ਦੇ ਸ਼ਹੀਦ ਹੋਣ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ।


Related News