Fack Check : ਗੁਜਰਾਤ ''ਚ ਬਣੀ ਪੀ. ਐੱਮ. ਮੋਦੀ ਦੀ ਸੋਨੇ ਦੀ ਮੂਰਤੀ ਸਾਊਦੀ ਅਰਬ ਦੇ ਦਾਅਵੇ ਤੋਂ ਵਾਇਰਲ

06/03/2024 2:31:17 PM

Fack Check By Boom News

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਸ਼ੋਅਕੇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 156 ਗ੍ਰਾਮ ਸੋਨੇ ਦੀ ਮੂਰਤੀ ਵੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਊਦੀ ਅਰਬ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ 'ਚ ਇਹ ਸੋਨੇ ਦੀ ਮੂਰਤੀ ਬਣਵਾਈ ਹੈ।  BOOM ਨੇ ਆਪਣੇ Fack Check 'ਚ ਵੇਖਿਆ ਵਾਇਰਲ ਦਾਅਵਾ ਗਲਤ ਹੈ। ਪੀ. ਐੱਮ. ਮੋਦੀ ਦੀ ਸੋਨੇ ਦੀ ਮੂਰਤੀ ਸੂਰਤ ਦੇ ਇਕ ਜੌਹਰੀ ਬਸੰਤ ਬੋਹਰਾ ਨੇ ਗੁਜਰਾਤ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਦਾ ਜਸ਼ਨ 'ਚ ਬਣਵਾਈ ਸੀ। ਇਸ ਵੀਡੀਓ ਨੂੰ ਮੁੰਬਈ 'ਚ ਇਕ ਪ੍ਰਦਰਸ਼ਨੀ ਦੌਰਾਨ ਰਿਕਾਰਡ ਕੀਤਾ ਗਿਆ ਸੀ।

ਇਹ ਵੀ ਪੜ੍ਹੋ-  Fact Check: ਰਾਹੁਲ ਗਾਂਧੀ ਬੋਲੇ- ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਹਨ, ਖ਼ਤਮ ਕਹਾਣੀ!

BOOM ਇਸ ਵੀਡੀਓ ਦਾ ਫੈਕਟ ਚੈਕ ਇਸ ਤੋਂ ਪਹਿਲਾਂ ਸਤੰਬਰ 2023 ਵਿਚ ਵੀ ਕਰ ਚੁੱਕਾ ਹੈ। ਉਸ ਸਮੇਂ ਵੀ ਇਹ ਸਾਊਦੀ ਅਰਬ ਦੇ ਝੂਠੇ ਦਾਅਵੇ ਨਾਲ ਵਾਇਰਲ ਹੋਇਆ ਸੀ। 'ਐਕਸ' 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ''ਲੋਕਾਂ ਦੀਆਂ ਮੋਮ ਨਾਲ ਮੂਰਤੀਆਂ ਬਣਦੀਆਂ ਹਨ ਪਰ ਸਾਊਦੀ ਅਰਬ  (ਮੁਸਲਿਮ ਦੇਸ਼) ਵਿਚ ਮੋਦੀ ਦੀ ਸੋਨੇ ਦੀ ਮੂਰਤੀ ਬਣਾ ਕੇ ਲਾ ਦਿੱਤੀ ਅਤੇ ਇੱਥੇ ਦੇਸ਼ ਧਰੋਹੀ ਲੋਕਾਂ ਨੂੰ ਮਿਰਚਾਂ ਲੱਗ ਰਹੀਆਂ ਹਨ। 

PunjabKesari
ਪੋਸਟ ਦਾ ਆਰਕਾਈਵ ਲਿੰਕ

ਇਹ ਵੀਡੀਓ ਇਸ ਸਾਮਾਨ ਦਾਅਵੇ ਨਾਲ ਵੈਰੀਫਾਈ ਕਰਨ ਦੀ ਰਿਕਵੈਸਟ ਨਾਲ ਬੂਮ ਨੂੰ ਉਸ ਦੀ ਟਿਪਲਾਈਨ ਨੰਬਰ (+91 77009 06111) 'ਤੇ ਵੀ ਮਿਲਿਆ।

PunjabKesari

ਫੈਕਟ ਚੈਕ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਵੀਡੀਓ ਨਾਲ ਸਬੰਧਤ ਕੁਝ ਕੀਵਰਡਸ ਨੂੰ ਗੂਗਲ ਸਰਚ ਕੀਤਾ। ਇਸ ਦੇ ਜ਼ਰੀਏ ਸਾਨੂੰ ਅਜਿਹੀਆਂ ਕਈ ਮੀਡੀਆ ਰਿਪੋਰਟਾਂ ਮਿਲੀਆਂ, ਜਿਸ ਵਿਚ ਇਸ ਨੂੰ ਗੁਜਰਾਤ ਦੇ ਸੂਰਤ ਦਾ ਦੱਸਿਆ ਗਿਆ ਸੀ। 20 ਜਨਵਰੀ 2023 ਦੇ ਅਮਰ ਉਜਾਲਾ ਦੀ ਵੈੱਬਸਾਈਟ 'ਤੇ ਮਿਲੀ ਇਕ ਵੀਡੀਓ ਰਿਪੋਰਟ ਮੁਤਾਬਕ ਸੂਰਤ ਦੇ ਜੌਹਰੀ ਬਸੰਤ ਬੋਹਰਾ ਨੇ ਗੁਜਰਾਤ 'ਚ ਭਾਜਪਾ ਦੀ ਇਕ ਪਾਸੜ ਜਿੱਤ ਦੀ ਖੁਸ਼ੀ 'ਚ ਪ੍ਰਧਾਨ ਮੰਤਰੀ ਦੀ ਸੋਨੇ ਦੀ ਮੂਰਤੀ ਬਣਾਈ। ਰਿਪੋਰਟ ਵਿਚ ਦੱਸਿਆ ਗਿਆ ਕਿ ਇਸ 156 ਗ੍ਰਾਮ ਦੀ ਮੂਰਤੀ ਨੂੰ ਲੱਗਭਗ 20 ਕਾਰੀਗਰਾਂ ਨੇ ਮਿਲ ਕੇ 3 ਮਹੀਨੇ ਵਿਚ ਪੂਰਾ ਕੀਤਾ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਵੀ ਵੇਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ- Fact Check :  PM ਮੋਦੀ ਵਰਗੇ ਦਿੱਸਣ ਵਾਲੇ ਸ਼ਖ਼ਸ ਦਾ ਵੀਡੀਓ ਮਜ਼ਾਕੀਆ ਦਾਅਵੇ ਨਾਲ ਵਾਇਰਲ

PunjabKesari

ਅਸਲ ਵਿਚ ਸਾਲ 2022 'ਚ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਸ ਚੋਣਾਂ 'ਚ ਭਾਜਪਾ ਨੇ 182 ਵਿਚੋਂ 156 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਰਿਪੋਰਟ ਮੁਤਾਬਕ ਇਸ ਲਈ ਪ੍ਰਧਾਨ ਮੰਤਰੀ ਮੋਦੀ ਦੀ ਇਸ ਮੂਰਤੀ ਦਾ ਵਜ਼ਨ ਵੀ 156 ਗ੍ਰਾਮ ਰੱਖਿਆ ਗਿਆ। 

21 ਜਨਵਰੀ 2023 ਦੀ ਏਬੀਪੀ ਨਿਊਜ਼ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਸੂਰਤ ਦੇ ਜੌਹਰੀ ਬਸੰਤ ਬੋਹਰਾ ਨੇ ਪੀ. ਐੱਮ. ਮੋਦੀ ਦੀ ਸੋਨੇ ਦੀ ਮੂਰਤੀ ਬਣਵਾਈ। ਉਹ ਜਿਊਲਰੀ ਬਣਾਉਣ ਵਾਲੀ ਕੰਪਨੀ ਰਾਧਿਕਾ ਚੇਨਸ ਦੇ ਮਾਲਕ ਹਨ। ਇਸ ਰਿਪੋਰਟ ਮੁਤਾਬਕ ਬਸੰਤ ਬੋਹਰਾ ਪੀ. ਐੱਮ. ਮੋਦੀ ਦੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿਚ ਇਹ ਮੂਰਚੀ ਬਣਵਾਈ। ਇਸ ਰਿਪੋਰਟ ਵਿਚ ਮੂਰਤੀ ਦੀ ਕੀਮਤ 11 ਲੱਖ ਦੱਸੀ ਗਈ।

ਇਹ ਵੀ ਪੜ੍ਹੋ- Fact Check: ਤੇਜਸਵੀ ਯਾਦਵ ਦੇ ਵੀਡੀਓ ਨਾਲ ਕੀਤੀ ਗਈ ਛੇੜਛਾੜ, ਜਾਣੋ ਇਸ ਵਾਇਰਲ ਵੀਡੀਓ ਦਾ ਸੱਚ

ਨਵਭਾਰਤ ਟਾਈਮਜ਼ ਦੀ ਰਿਪੋਰਟ ਮੁਤਾਬਕ ਵਾਇਰਲ ਵੀਡੀਓ 'ਬਾਂਬੇ ਗੋਲਡ ਪ੍ਰਦਰਸ਼ਨੀ' ਦੌਰਾਨ ਦਾ ਹੈ, ਜਿੱਥੇ ਪੀ. ਐੱਮ. ਦੀ 156 ਗ੍ਰਾਮ ਦੀ ਇਸ ਸੋਨੇ ਦੀ ਮੂਰਤੀ ਨੂੰ ਪੇਸ਼ ਕੀਤਾ ਗਿਆ ਸੀ। ਨਿਊਜ਼ 18 ਦੇ ਯੂ-ਟਿਊਬ ਚੈਨਲ 'ਤੇ ਇਸ ਸੰਦਰਭ ਵਿਚ ਜੌਹਰੀ ਦਾ ਇਕ ਇਟਰਵਿਊ ਵੀ ਵੇਖਿਆ ਜਾ ਸਕਦਾ ਹੈ। 21 ਜਨਵਰੀ 2023 ਦੇ ਇਸ ਇੰਟਰਵਿਊ ਵਿਚ ਉਨ੍ਹਾਂ ਨੇ ਇਸ ਮੂਰਤੀ ਦੇ ਪਿੱਛੇ ਦੀ ਪੂਰੀ ਕਹਾਣੀ ਦੱਸੀ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ Boom News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


Tanu

Content Editor

Related News