Fact Check : PM ਮੋਦੀ ਨੂੰ ਸਹੁੰ ਚੁੱਕਦੇ ਨਹੀਂ ਦੇਖ ਰਹੇ ਸਨ ਰਾਹੁਲ ਗਾਂਧੀ, ਕਾਂਗਰਸ ਨੇਤਾ ਦਾ ਵਾਇਰਲ ਵੀਡੀਓ ਐਡੀਟੇਡ

Wednesday, Jun 12, 2024 - 03:21 PM (IST)

Fact Check By Logically Facts

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜਾ ਕਾਰਜਕਾਲ ਸ਼ੁਰੂ ਹੋ ਚੁੱਕਿਆ ਹੈ। 9 ਜੂਨ ਨੂੰ ਉਨ੍ਹਾਂ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਪ੍ਰਧਾਨ ਮੰਤਰੀ ਨਾਲ 71 ਹੋਰ ਮੰਤਰੀਆਂ ਨੇ ਵੀ ਰਾਸ਼ਟਰਪਤੀ ਭਵਨ 'ਚ ਆਯੋਜਿਤ ਪ੍ਰੋਗਰਾਮ 'ਚ ਸਹੁੰ ਚੁੱਕੀ। ਇਨ੍ਹਾਂ 'ਚ 30 ਕੈਬਨਿਟ, 5 ਰਾਜ ਮੰਤਰੀ (ਆਜ਼ਾਦ ਚਾਰਜ) ਅਤੇ 36 ਰਾਜ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਾਰ 'ਚ ਬੈਠੇ ਹੋਏ ਸਕ੍ਰੀਨ 'ਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਦੇ ਹੋਏ ਦੇਖ ਰਹੇ ਹਨ।

'ਐਕਸ' 'ਤੇ ਇਹ ਵੀਡੀਓ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਵੀਡੀਓ ਨਾਲ ਕੈਪਸ਼ਨ ਦਿੱਤਾ,''ਅੱਜ ਸ਼ਾਮ ਦਾ ਸਭ ਤੋਂ ਸੁੰਦਰ ਦ੍ਰਿਸ਼। ਖਟਾ ਖਟ ਖਟਾ ਖਟ ਸਹੁੰ ਚੁੱਕ ਸਮਾਰੋਹ ਦੇਖੇਗਾ।'' ਪੋਸਟ ਨੂੰ ਹੁਣ ਤੱਕ 1,31,000 ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਪੋਸਟ ਦਾ ਆਕਰਾਈਵ ਵਰਜ਼ਨ ਇੱਥੇ ਦੇਖੋ। ਹੋਰ ਪੋਸਟਾਂ ਇੱਥੇ, ਇੱਥੇ ਅਤੇ ਇੱਥੇ ਦੇਖੋ।

PunjabKesari

ਹਾਲਾਂਕਿ, ਇਸ ਵੀਡੀਓ 'ਚ ਕਾਰ ਦੀ ਸਕ੍ਰੀਨ 'ਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਦੇ ਹੋਏ ਦਿਖਾਇਆ ਗਿਆ ਫੁਟੇਜ ਐਡਿਟ ਕਰ ਕੇ ਵੱਖ ਤੋਂ ਜੋੜਿਆ ਗਿਆ ਹੈ। ਮੂਲ ਵੀਡੀਓ 'ਚ ਸਕ੍ਰੀਨ ਬੰਦ ਹੈ ਅਤੇ ਰਾਹੁਲ ਗਾਂਧੀ ਵਿੰਡੋ ਦੇ ਇੱਧਰ-ਉੱਧਰ ਦੇਖਦੇ ਨਜ਼ਰ ਆ ਰਹੇ ਹਨ।

ਲਾਜ਼ਿਕਲੀ ਫੈਕਟਸ ਨੇ ਸੱਚ ਦਾ ਪਤਾ ਕਿਵੇਂ ਲਗਾਇਆ?

ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਣ 'ਤੇ ਲਾਜ਼ਿਕਲੀ ਫੈਕਟਰ ਨੇ ਪਾਇਆ ਕਿ ਰਾਹੁਲ ਗਾਂਧੀ ਦੇ ਸਾਹਮਣੇ ਸਕ੍ਰੀਨ 'ਤੇ ਦਿਖਾਈ ਦੇ ਰਹੀ ਪੀ.ਐੱਮ. ਮੋਦੀ ਦੀ ਸਹੁੰ ਚੁੱਕਣ ਦੀ ਫੁਟੇਜ 2019 ਦੇ ਸਹੁੰ ਚੁੱਕ ਸਮਾਰੋਹ ਦੀ ਹੈ।

ਹਿੰਦੁਸਤਾਨ ਟਾਈਮਜ਼ ਯੂ-ਟਿਊਬ ਚੈਨਲ 'ਤੇ ਮਈ 30, 2019 ਨੂੰ ਸ਼ੇਅਰ ਕੀਤੇ ਗਏ ਇਕ ਵੀਡੀਓ 'ਚ (ਆਕਰਾਈਵ ਇੱਥੇ), 22 ਸਕਿੰਟ ਦੀ ਸਮੇਂ ਹੱਦ 'ਤੇ, ਨਰਿੰਦਰ ਮੋਦੀ ਨੂੰ ਸਹੁੰ ਚੁੱਕਦੇ ਸਮੇਂ ਉਸੇ ਮੁਦਰਾ 'ਚ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ, ਜਿਸ ਨੂੰ ਵਾਇਰਲ ਵੀਡੀਓ 'ਚ ਵੀ ਜੋੜਿਆ ਗਿਆ ਹੈ।

PunjabKesariਨਰਿੰਦਰ ਮੋਦੀ 2019 ਦੇ ਸਹੁੰ ਚੁੱਕ ਸਮਾਰੋਹ 'ਚ ਹਲਕੇ ਭੂਰੇ ਰੰਗ ਦੀ ਜੈਕੇਟ ਪਹਿਨੇ ਨਜ਼ਰ ਆਏ ਸਨ, ਜਦੋਂ ਕਿ ਜੂਨ 9, 2024 ਨੂੰ ਆਯੋਜਿਤ ਸਮਾਰੋਹ 'ਚ ਉਨ੍ਹਾਂ ਨੇ ਨੀਲੇ ਰੰਗ ਦੀ ਜੈਕੇਟ ਪਹਿਨੀ ਸੀ।

ਰਾਹੁਲ ਗਾਂਧੀ ਦੇ ਵੀਡੀਓ 'ਚ ਕੀ ਹੈ?

ਲਾਜ਼ਿਕਲੀ ਫੈਕਟਸ ਨੇ ਸੰਬੰਧਤ ਕੀਵਰਡਜ਼ ਰਾਹੀਂ ਖੋਜ ਕੀਤੀ ਤਾਂ ਉਸ ਨੂੰ ਇਹ ਵੀਡੀਓ ਅਪ੍ਰੈਲ 17, 2024 ਨੂੰ ਰਾਹੁਲ ਗਾਂਧੀ ਦੇ ਇੰਸਟਾਗ੍ਰਾਮ ਅਕਾਊਂਟ (ਆਕਰਾਈਵ ਇੱਥੇ) 'ਤੇ ਪੋਸਟ ਹੋਇਆ ਮਿਲਿਆ। ਰਾਹੁਲ ਗਾਂਧੀ ਨੇ ਵੀਡੀਓ ਨਾਲ ਕੈਪਸ਼ਨ ਦਿੱਤਾ ਹੈ,''ਭਾਰਤ ਦੀ ਸੋਚ 'ਚ, ਭਾਰਤ ਦੀ ਖੋਜ 'ਚ!'' ਇਸ ਵੀਡੀਓ ਨੂੰ ਉਨ੍ਹਾਂ ਨੇ ਫੇਸਬੁੱਕ ਪੇਜ਼ 'ਤੇ ਵੀ ਪੋਸਟ (ਆਕਰਾਈਵ ਇੱਥੇ) ਕੀਤਾ ਗਿਆ ਸੀ। 

ਵੀਡੀਓ 'ਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਾਰ 'ਚ ਬੈਠੇ ਰਾਹੁਲ ਗਾਂਧੀ ਦੇ ਸਾਹਮਣੇ ਦੀ ਸਕ੍ਰੀਨ ਬੰਦ ਹੈ ਅਤੇ ਉਸ 'ਚ ਕਾਲੀ ਸਕ੍ਰੀਨ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ।

PunjabKesari

ਫ਼ੈਸਲਾ

ਲਾਜ਼ਿਕਲੀ ਫੈਕਟਸ ਦੀ ਜਾਂਚ ਤੋਂ ਸਾਫ਼ ਹੋ ਜਾਂਦਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇਕ ਐਡੀਟੇਡ ਵੀਡੀਓ ਇਸ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਾਰ 'ਚ ਬੈਠ ਕੇ ਪ੍ਰਧਾਨ ਮੰਤਰੀ ਮੋਦੀ ਦਾ ਸਹੁੰ ਚੁੱਕ ਸਮਾਰੋਹ ਦੇਖਿਆ।

(Disclaimer: ਇਹ ਫੈਕਟ ਮੂਲ ਤੌਰ 'ਤੇ Logically Facts ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


DIsha

Content Editor

Related News