ਪ੍ਰਿਯੰਕਾ ਵਾਰਾਣਸੀ ਤੋਂ ਚੋਣ ਲੜਦੀ ਤਾਂ 2-3 ਲੱਖ ਵੋਟਾਂ ਨਾਲ ਹਾਰ ਜਾਣਾ ਸੀ ਮੋਦੀ ਨੇ : ਰਾਹੁਲ ਗਾਂਧੀ
Wednesday, Jun 12, 2024 - 12:13 PM (IST)
ਰਾਏਬਰੇਲੀ (ਭਾਸ਼ਾ)- ਰਾਏਬਰੇਲੀ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਸੰਪਨ ਹੋਈਆਂ ਲੋਕ ਸਭਾ ਦੀਆਂ ਚੋਣਾਂ ’ਚ ਨਫ਼ਰਤ, ਹਿੰਸਾ ਅਤੇ ਹੰਕਾਰ ਵਿਰੁੱਧ ਵੋਟ ਪਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵਾਰਾਣਸੀ ਤੋਂ ਚੋਣ ਲੜੀ ਹੁੰਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ-ਤਿੰਨ ਲੱਖ ਵੋਟਾਂ ਨਾਲ ਹਾਰ ਗਏ ਹੁੰਦੇ। ਮੰਗਲਵਾਰ ਇੱਥੇ ‘ਆਭਾਰ ਸਭਾ’ ’ਚ ਰਾਹੁਲ ਨੇ ਕਿਹਾ ਕਿ ਦੇਸ਼ ਨੇ ਇਨ੍ਹਾਂ ਚੋਣ ’ਚ ਸੰਦੇਸ਼ ਦਿੱਤਾ ਹੈ ਕਿ ਸਾਨੂੰ ਨਰਿੰਦਰ ਮੋਦੀ ਜੀ ਦਾ ਵਿਜ਼ਨ ਪਸੰਦ ਨਹੀਂ । ਅਸੀਂ ਨਫ਼ਰਤ ਨਹੀਂ ਚਾਹੁੰਦੇ, ਅਸੀਂ ਹਿੰਸਾ ਨਹੀਂ ਚਾਹੁੰਦੇ। ਸਾਨੂੰ ਮੁਹੱਬਤ ਦੀ ਦੁਕਾਨ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਲਈ ਇਕ ਨਵੇਂ ਵਿਜ਼ਨ ਦੀ ਲੋੜ ਹੈ। ਜੇ ਦੇਸ਼ ਨੂੰ ਨਵਾਂ ਦ੍ਰਿਸ਼ਟੀਕੋਣ ਦੇਣਾ ਹੈ ਤਾਂ ਉਹ ਉੱਤਰ ਪ੍ਰਦੇਸ਼ ਤੋਂ ਹੀ ਦੇਣਾ ਹੋਵੇਗਾ। ਉੱਤਰ ਪ੍ਰਦੇਸ਼ ਨੇ ਇਹ ਸੰਦੇਸ਼ ਦਿੱਤਾ ਹੈ ਕਿ ਅਸੀਂ ਪ੍ਰਦੇਸ਼ ਅਤੇ ਦੇਸ਼ ’ਚ ‘ਇੰਡੀਆ’ ਗੱਠਜੋੜ, ਸਮਾਜਵਾਦੀ ਪਾਰਟੀ ਅਤੇ ਕਾਂਗਰਸ ਚਾਹੁੰਦੇ ਹਾਂ। ਅਯੁੱਧਿਆ ਸੀਟ ’ਤੇ ਭਾਰਤੀ ਜਨਤਾ ਪਾਰਟੀ ਦੀ ਹਾਰ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਜਵਾਬ ਅਯੁੱਧਿਆ ਦੇ ਲੋਕਾਂ ਨੇ ਦੇ ਦਿੱਤਾ ਹੈ। ਅਯੁੱਧਿਆ ’ਚ ਹੀ ਨਹੀਂ, ਵਾਰਾਣਸੀ ’ਚ ਵੀ ਪ੍ਰਧਾਨ ਮੰਤਰੀ ਆਪਣੀ ਜਾਨ ਬਚਾਅ ਕੇ ਬਾਹਰ ਆਏ ਹਨ। ਰਾਹੁਲ ਨੇ ਕਿਹਾ ਕਿ ਮੈਂ ਆਪਣੀ ਭੈਣ ਪ੍ਰਿਯੰਕਾ ਨੂੰ ਕਿ ਹਾ ਕਿ ਜੇ ਉਹ ਵਾਰਾਣਸੀ ਤੋਂ ਚੋਣ ਲੜਦੀ ਤਾਂ ਪ੍ਰਧਾਨ ਮੰਤਰੀ ਦੋ-ਤਿੰਨ ਲੱਖ ਵੋਟਾਂ ਨਾਲ ਹਾਰ ਜਾਂਦੇ। ਮੈਂ ਇਹ ਹੰਕਾਰ ’ਚ ਨਹੀਂ ਕਹਿ ਰਿਹਾ, ਸਗੋਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਸੰਦੇਸ਼ ਦਿੱਤਾ ਹੈ ਕਿ ਸਾਨੂੰ ਉਨ੍ਹਾਂ ਦੀ ਸਿਅਾਸਤ ਪਸੰਦ ਨਹੀਂ।
ਲੋਕ ਸਭਾ ਚੋਣਾਂ ’ਚ ਅਵਧ ਨੇ ਪੂਰੇ ਦੇਸ਼ ਨੂੰ ਦਿੱਤਾ ਸੰਦੇਸ਼ : ਪ੍ਰਿਯੰਕਾ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਚੋਣਾਂ ’ਚ ‘ਇੰਡੀਆ’ ਗੱਠਜੋੜ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਤੀਜੇ ਰਾਹੀਂ ਅਵਧ ਤੋਂ ਸਾਰੇ ਉੱਤਰ ਪ੍ਰਦੇਸ਼ ਤੇ ਪੂਰੇ ਦੇਸ਼ ਨੂੰ ਸੁਨੇਹਾ ਗਿਆ ਕਿ ਲੋਕਾਂ ਨੂੰ ਇਕ ਸਮਰਪਿਤ, ਸੱਚੀ ਅਤੇ ਸਾਫ਼ ਸਿਆਸਤ ਚਾਹੀਦੀ ਹੈ। ਰਾਏਬਰੇਲੀ ਤੇ ਅਮੇਠੀ ਲੋਕ ਸਭਾ ਹਲਕਿਆਂ ’ਚ ਕਾਂਗਰਸ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਨ ਲਈ ਇੱਥੇ ਆਯੋਜਿਤ ਧੰਨਵਾਦ ਸਭਾ ’ਚ ਪ੍ਰਿਯੰਕਾ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਮੇਰੇ ਸਾਰੇ ਸਾਥੀਆਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੋਣਾਂ ਲੜੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8