ਤ੍ਰਿਪੁਰਾ ਦੇ ਸੀ. ਐੱਮ. ਨੇ ਬੰਗਲਾਦੇਸ਼ ਦੀ ਪੀ. ਐੱਮ. ਨੂੰ ਭੇਜੇ 500 ਕਿੱਲੋ ਅਨਾਨਾਸ

Sunday, Jun 23, 2024 - 08:51 PM (IST)

ਤ੍ਰਿਪੁਰਾ ਦੇ ਸੀ. ਐੱਮ. ਨੇ ਬੰਗਲਾਦੇਸ਼ ਦੀ ਪੀ. ਐੱਮ. ਨੂੰ ਭੇਜੇ 500 ਕਿੱਲੋ ਅਨਾਨਾਸ

ਅਗਰਤਲਾ, (ਭਾਸ਼ਾ)- ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੇ ਸਦਭਾਵਨਾ ਸੰਦੇਸ਼ ਦੇ ਤੌਰ ’ਤੇ ਐਤਵਾਰ ਨੂੰ ਅਖੌਰਾ ਏਕੀਕ੍ਰਿਤ ਚੈੱਕ ਪੋਸਟ (ਆਈ. ਸੀ. ਪੀ.) ਦੇ ਰਸਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 500 ਕਿੱਲੋਗ੍ਰਾਮ ਰਾਣੀ ਅਨਾਨਾਸ ਭੇਜੇ।

ਬਾਗਬਾਨੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਦੀਪਕ ਵੈਦਿਆ ਨੇ ਅਗਰਤਲਾ ਦੇ ਨੇੜੇ ਅਖੌਰਾ ਆਈ. ਸੀ. ਪੀ. ’ਚ ਪੱਤਰਕਾਰਾਂ ਨੂੰ ਦੱਸਿਆ, ‘‘ਮੁੱਖ ਮੰਤਰੀ ਮਾਣਿਕ ਸਾਹਾ ਦੀ ਪਹਿਲ ’ਤੇ ਅਸੀਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 100 ਪੈਕੇਟਾਂ ’ਚ 500 ਕਿੱਲੋਗ੍ਰਾਮ ਰਾਣੀ ਅਨਾਨਾਸ ਭੇਜੇ ਹਨ।’’

ਉਨ੍ਹਾਂ ਦੱਸਿਆ ਕਿ ਹਰ ਇਕ ਪੈਕੇਟ ’ਚ 750 ਗ੍ਰਾਮ ਭਾਰ ਦੇ 6 ਅਨਾਨਾਸ ਹਨ। ਇਹ ਦੁਨੀਆ ’ਚ ਅਨਾਨਾਸ ਦੀ ਸਭ ਤੋਂ ਬਿਹਤਰੀਨ ਕਿਸਮ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪੁਰਾਣੇ ਅਤੇ ਗੂੜ੍ਹੇ ਸਬੰਧਾਂ ’ਤੇ ਜ਼ੋਰ ਦਿੰਦੇ ਹੋਏ ਵੈਦਿਆ ਨੇ ਕਿਹਾ ਕਿ ਇਹ ‘ਟਾਕਨ ਤੋਹਫਾ’ ਸਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਕਰੇਗਾ।


author

Rakesh

Content Editor

Related News