PM ਮੋਦੀ ਦੇ ਪਹਿਲੇ ਕਾਰਜਕਾਲ ’ਚ 46 ਮੰਤਰੀ, ਹੁਣ ਵਧ ਕੇ ਹੋਏ 72

06/11/2024 10:09:32 AM

ਨੈਸ਼ਨਲ ਡੈਸਕ- 2014 ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਇਸ ਕੈਬਨਿਟ ਵਿਚ 72 ਮੰਤਰੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 46 ਮੰਤਰੀ ਸਨ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ 2019 ’ਚ ਮੰਤਰੀਆਂ ਦੀ ਗਿਣਤੀ ਵਧ ਕੇ 58 ਹੋ ਗਈ। ਇਸ ਵਾਰ 72 ਮੈਂਬਰਾਂ ਦੇ ਨਾਲ ਮੋਦੀ ਸਰਕਾਰ 3.0 ’ਚ ਵੱਧ ਤੋਂ ਵੱਧ ਪ੍ਰਵਾਨਤ ਗਿਣਤੀ 81 ਨਾਲੋਂ ਇਹ ਸਿਰਫ 9 ਘੱਟ ਹੈ ਅਤੇ 2019 ਤੇ 2024 ਵਿਚਾਲੇ ਵੱਧ ਤੋਂ ਵੱਧ 78 ਮੰਤਰੀਆਂ ਨਾਲੋਂ 6 ਘੱਟ ਹੈ। ਮੋਦੀ ਸਰਕਾਰ 2.0 ਨੇ ਵਿਸਥਾਰ ਤੋਂ ਬਾਅਦ 2021 ਵਿਚ 78 ਦੀ ਵੱਧ ਤੋਂ ਵੱਧ ਗਿਣਤੀ ਨੂੰ ਛੂਹ ਲਿਆ ਸੀ ਪਰ ਪਿਛਲੇ ਮੰਤਰੀ ਪ੍ਰੀਸ਼ਦ ਵਿਚ ਪ੍ਰਧਾਨ ਮੰਤਰੀ ਮੋਦੀ ਸਮੇਤ 72 ਮੈਂਬਰ ਸਨ।

ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ

2021 ’ਚ ਵਿਸਥਾਰ ਤੋਂ ਬਾਅਦ ਹੋਏ ਸਨ 78 ਮੰਤਰੀ : ਜੁਲਾਈ 2021 ’ਚ ਕੈਬਨਿਟ ਨੇ ਵੱਧ ਤੋਂ ਵੱਧ 78 ਮੰਤਰੀਆਂ ਦੀ ਗਿਣਤੀ ਨੂੰ ਛੂਹਿਆ ਸੀ। ਉਸ ਵੇਲੇ 30 ਕੈਬਨਿਟ ਮੰਤਰੀ, 2 ਸੂਬਾ ਮੰਤਰੀ (ਸੁਤੰਤਰ ਚਾਰਜ) ਅਤੇ 45 ਸੂਬਾ ਮੰਤਰੀ ਸਨ। ਮੋਦੀ ਸਰਕਾਰ ਦੇ ਕਾਰਜਕਾਲ ਵਿਚ ਵੱਧ ਤੋਂ ਵੱਧ 31 ਕੈਬਨਿਟ ਮੰਤਰੀ ਹਨ। ਨਵੀਂ ਕੈਬਨਿਟ ਵਿਚ 5 ਸੂਬਾ ਮੰਤਰੀ (ਸੁਤੰਤਰ ਚਾਰਜ) ਅਤੇ 36 ਸੂਬਾ ਮੰਤਰੀ ਵੀ ਸ਼ਾਮਲ ਹਨ। ਮੋਦੀ 3.0 ’ਚ ਪੇਸ਼ੇਵਰਾਂ ਦਾ ਇਕ ਦਿਲਚਸਪ ਮਿਸ਼ਰਣ ਹੈ। ਇਨ੍ਹਾਂ ਵਿਚ 6 ਵਕੀਲ, 3 ਐੱਮ. ਬੀ. ਏ. ਡਿਗਰੀ ਹੋਲਡਰ ਅਤੇ 10 ਪੋਸਟ ਗ੍ਰੈਜੂਏਟ ਹਨ, ਜਿਨ੍ਹਾਂ ਵਿਚ ਪੀ. ਐੱਮ. ਮੋਦੀ ਤੇ ਰਾਜਨਾਥ ਸਿੰਘ ਵੀ ਸ਼ਾਮਲ ਹਨ। ਇਸ ਵਿਚ ਦੱਖਣ ਤੋਂ ਇਕ ਦਰਜਨ ਤੋਂ ਵੱਧ ਸੰਸਦ ਮੈਂਬਰ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੱਖਣੀ ਸੂਬਿਆਂ ਵਿਚ ਭਾਜਪਾ ਦੇ ਗੱਠਜੋੜ ਸਹਿਯੋਗੀਆਂ ’ਚੋਂ ਹਨ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ

ਅਜੇ ਵੀ ਖਾਲੀ ਹਨ ਮੰਤਰੀ ਅਹੁਦੇ : ਮੋਦੀ ਸਰਕਾਰ 2.0 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 26 ਕੈਬਨਿਟ ਮੰਤਰੀ ਸਨ। ਇਸ ਤੋਂ ਇਲਾਵਾ 3 ਸੂਬਾ ਮੰਤਰੀ (ਸੁਤੰਤਰ ਚਾਰਜ) ਅਤੇ 42 ਸੂਬਾ ਮੰਤਰੀ ਸਨ। ਆਪਣੇ ਪਹਿਲੇ ਕਾਰਜਕਾਲ ਦੌਰਾਨ ਜਦੋਂ ਉਨ੍ਹਾਂ ਮਈ 2014 ’ਚ ਕਾਂਗਰਸ ਤੋਂ ਸੱਤਾ ਖੋਹੀ ਸੀ ਤਾਂ ਉਸ ਵੇਲੇ ਪੀ. ਐੱਮ. ਮੋਦੀ ਦੀ ਕੈਬਨਿਟ ਵਿਚ 46 ਮੰਤਰੀ ਸ਼ਾਮਲ ਸਨ, ਜਿਨ੍ਹਾਂ ਵਿਚੋਂ 24 ਕੈਬਨਿਟ ਮੰਤਰੀ, 10 ਸੂਬਾ ਮੰਤਰੀ (ਸੁਤੰਤਰ ਚਾਰਜ) ਅਤੇ 12 ਸੂਬਾ ਮੰਤਰੀ ਸਨ। ਮੰਤਰੀ ਪ੍ਰੀਸ਼ਦ ਦੀ ਵੱਧ ਤੋਂ ਵੱਧ ਗਿਣਤੀ 81 ਹੈ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ, ਜੋ ਲੋਕ ਸਭਾ ਦੀ ਕੁਲ ਮੈਂਬਰ ਗਿਣਤੀ 543 ਦਾ 15 ਫੀਸਦੀ ਹੈ। ਮੰਤਰੀ ਮੰਡਲ ’ਚ ਅਜੇ ਵੀ 8-9 ਸੀਟਾਂ ਖਾਲੀ ਹਨ। ਆਉਣ ਵਾਲੇ ਦਿਨਾਂ ’ਚ ਹੀ ਤੈਅ ਹੋ ਸਕੇਗਾ ਕਿ ਮੋਦੀ ਕੈਬਨਿਟ ਦਾ ਵਿਸਥਾਰ ਕਦੋਂ ਹੁੰਦਾ ਹੈ।

ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


Tanu

Content Editor

Related News