ਅਦਾਲਤ ਚੋਂ ਪੇਸ਼ੀ ਤੋਂ ਬਾਅਦ ਪੁਲਸ ਹਿਰਾਸਤ ਚੋਂ ਫਰਾਰ ਹੋਇਆ ਕੈਦੀ, ਮਚਿਆ ਹੜਕੰਪ

10/15/2017 4:22:14 PM

ਨਾਹਨ (ਸਤੀਸ਼)— ਨਾਹਨ ਦੇ ਕਾਲਾਅੰਬ 'ਚ ਇਕ ਕੈਦੀ ਦੇ ਪੁਲਸ ਹਿਰਾਸਤ ਚੋਂ ਫਰਾਰ ਹੋਣ 'ਤੇ ਹੜਕੰਪ ਮਚਿਆ ਗਿਆ ਹੈ। ਕੈਦੀਆਂ ਨੂੰ ਫੜਨ ਲਈ ਪੁਲਸ ਨੇ ਚਾਰੇ ਪਾਸਿਓ ਜਾਲ ਬਿਛਾਇਆ ਹੈ। ਫਰਾਰ ਕੈਦੀ ਰਾਜੀਵ ਕੌਸ਼ਲ ਜੋ ਕਿ ਊਨਾ ਦੇ ਹਰੋਲੀ ਦਾ ਰਹਿਣ ਵਾਲਾ ਹੈ। ਪੁਲਸ ਉਸ ਨੂੰ ਧਰਮਸ਼ਾਲਾ ਦੀ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਵਾਪਸ ਨਾਹਨ ਲੈ ਜਾ ਰਹੀ ਸੀ। ਅਚਾਨਕ ਕਾਲਾਅੰਬ 'ਚ ਕੈਦੀ ਨੇ ਟਾਇਲਟ ਜਾਣ ਦੇ ਬਹਾਨੇ ਨਾਲ ਡਿਉਟੀ 'ਤੇ ਤਾਇਨਾਤ 2 ਪੁਲਸ ਕਰਮਚਾਰੀਆਂ ਨੂੰ ਧੱਕਾ ਮਾਰਿਆ ਅਤੇ ਫਰਾਰ ਹੋ ਗਿਆ। 
ਸੂਤਰਾਂ ਅਨੁਸਾਰ ਚੱਲਿਆ ਹੈ ਕਿ ਐੱਚ. ਆਰ. ਟੀ. ਸੀ. ਦੀ ਬੱਸ ਕਾਲਾਅੰਬ 'ਚ ਇਕ ਢਾਬੇ 'ਤੇ ਖਾਣਾ ਖਾਣ ਲਈ ਰੁੱਕ ਗਈ ਸੀ। ਪੁਲਸ ਨੇ ਸ਼ਨੀਵਾਰ ਦੇਰ ਸ਼ਾਮ 'ਚ ਆਈ. ਪੀ. ਸੀ. ਦੀ ਧਾਰਾ 224 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉੱਧਰ ਏ. ਐੈੱਸ. ਪੀ. ਰੋਹਿਤ ਮਾਲਪਾਣੀ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੈਦੀ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ, ਨਾਲ ਗੁਆਂਢੀ ਸੂਬੇ ਦੀ ਪੁਲਸ ਨੂੰ ਵੀ ਇਸ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ।


Related News