ਨਾਈਜੀਰੀਆ ਦੀ ਇੱਕ ਜੇਲ੍ਹ ਵਿੱਚੋਂ ਫਰਾਰ ਹੋਏ 100 ਤੋਂ ਵੱਧ ਕੈਦੀ

04/25/2024 10:24:46 PM

ਅਬੂਜਾ — ਨਾਈਜੀਰੀਆ ਦੀ ਰਾਜਧਾਨੀ ਅਬੂਜਾ 'ਚ ਰਾਤ ਭਰ ਪਏ ਭਾਰੀ ਮੀਂਹ ਤੋਂ ਬਾਅਦ ਇਕ ਜੇਲ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਅਤੇ 100 ਤੋਂ ਜ਼ਿਆਦਾ ਕੈਦੀ ਫਰਾਰ ਹੋ ਗਏ। ਜੇਲ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਫਰਾਰ ਕੈਦੀਆਂ ਦੀ ਭਾਲ 'ਚ ਰੁੱਝੀਆਂ ਹੋਈਆਂ ਹਨ।

ਜੇਲ੍ਹ ਦੇ ਬੁਲਾਰੇ ਅਦਮੂ ਦੂਜਾ ਦੇ ਅਨੁਸਾਰ, ਬੁੱਧਵਾਰ ਰਾਤ ਨੂੰ ਕਈ ਘੰਟਿਆਂ ਤੱਕ ਚੱਲੀ ਭਾਰੀ ਬਾਰਿਸ਼ ਨੇ ਗੁਆਂਢੀ ਕਸਬੇ ਸੁਲੇਜਾ ਵਿੱਚ ਇੱਕ ਮੱਧਮ-ਸੁਰੱਖਿਆ ਜੇਲ੍ਹ ਦੇ ਹਿੱਸੇ ਨੂੰ ਨੁਕਸਾਨ ਪਹੁੰਚਾਇਆ, ਨਤੀਜੇ ਵਜੋਂ ਕੁੱਲ 118 ਕੈਦੀ ਫਰਾਰ ਹੋ ਗਏ। ਦੂਜਾ ਨੇ ਦੱਸਿਆ ਕਿ 10 ਕੈਦੀਆਂ ਨੂੰ ਮੁੜ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਕੈਦੀਆਂ ਦੀ ਭਾਲ ਜਾਰੀ ਹੈ।

 


Inder Prajapati

Content Editor

Related News