ਇਕ ਵਿਅਕਤੀ ATM ''ਚੋਂ ਪੈਸੇ ਲੈ ਕੇ ਹੋਇਆ ਫ਼ਰਾਰ
Thursday, Apr 18, 2024 - 06:26 PM (IST)

ਪੱਟੀ (ਸੌਰਭ,ਸੋਢੀ)-ਐੱਚ.ਡੀ.ਐੱਫ.ਸੀ ਬੈਂਕ ਪੱਟੀ ਦੇ ਏ.ਟੀ.ਐੱਮ ਵਿਚੋਂ ਦੱਸ ਹਜ਼ਾਰ ਰੁਪਏ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਦੁੱਬਲੀ ਨੇ ਦੱਸਿਆ ਕਿ ਮੇਰਾ ਮੁੰਡਾ ਗਗਨਦੀਪ ਸਿੰਘ ਅਤੇ ਉਸ ਦਾ ਦੋਸਤ ਸੰਜੀਵ ਕੁਮਾਰ ਵਾਸੀ ਦੁੱਬਲੀ ਦਾ ਐੱਚ.ਡੀ.ਐੱਫ.ਸੀ. ਬੈਂਕ ਦੇ ਏ.ਟੀ.ਐੱਮ ਪੱਟੀ ਵਿਚੋਂ ਪੈਸੇ ਕੱਢਵਾ ਰਿਹਾ ਸੀ ਕਿ ਉਸ ਦਾ ਏ.ਟੀ.ਐੱਮ ਕਾਰਡ ਮਸ਼ੀਨ ਵਿਚ ਹੀ ਫਸ ਗਿਆ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਗੁਰਦਾਸਪੁਰ ਤੋਂ ‘ਆਪ’ ਦੇ ਉਮੀਦਵਾਰ ਕਲਸੀ ਨੇ ਟੇਕਿਆ ਮੱਥਾ
ਜਦ ਉਹ ਮਸ਼ੀਨ ਤੋਂ ਥੋੜ੍ਹੀ ਦੂਰੀ ’ਤੇ ਮਸ਼ੀਨ ਵਿਚੋਂ ਏ.ਟੀ.ਐੱਮ ਵਿਚੋਂ ਕਾਰਡ ਅਤੇ ਪੈਸੇ ਨਿਕਲਣ ਦਾ ਇੰਤਜ਼ਾਰ ਕਰਨ ਲੱਗਾ ਤਾਂ ਉਸੇ ਵਕਤ ਇਕ ਵਿਅਕਤੀ ਆਇਆ ਅਤੇ ਮਸ਼ੀਨ ਵਿਚੋਂ ਨਿਕਲੇ ਪੈਸੇ ਲੈ ਕੇ ਫ਼ਰਾਰ ਹੋ ਗਿਆ, ਅਸੀਂ ਉਸ ਦਾ ਪਿੱਛਾ ਕੀਤ ਪਰ ਉਹ ਰਫੂਚੱਕਰ ਹੋ ਗਿਆ, ਜਿਸ ਦੀ ਏ.ਟੀ.ਐੱਮ ਦੇ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਈ ਹੈ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਕਿ ਵਿਅਕਤੀ ਦੀ ਭਾਲ ਕੀਤੀ ਜਾਵੇ ਅਤੇ ਸਾਡੇ ਪੈਸੇ ਵਾਪਸ ਕਰਵਾਏ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8