ਪੰਜਾਬ 'ਚ ਸੂਟਕੇਸ 'ਚੋਂ ਟੋਟਿਆਂ 'ਚ ਮਿਲੀ ਸੀ ਲਾਸ਼, ਹੁਣ ਪੁਲਸ ਨੇ ਜਾਰੀ ਕੀਤਾ ਪੋਸਟਰ

Monday, Apr 22, 2024 - 12:33 PM (IST)

ਪੰਜਾਬ 'ਚ ਸੂਟਕੇਸ 'ਚੋਂ ਟੋਟਿਆਂ 'ਚ ਮਿਲੀ ਸੀ ਲਾਸ਼, ਹੁਣ ਪੁਲਸ ਨੇ ਜਾਰੀ ਕੀਤਾ ਪੋਸਟਰ

ਲੁਧਿਆਣਾ (ਗੌਤਮ) : ਕੈਂਸਰ ਹਸਪਤਾਲ ਦੇ ਨੇੜੇ ਸਥਿਤ ਰੇਲਵੇ ਪੁਲ ਤੋਂ ਸੂਟਕੇਸ 'ਚੋਂ ਟੋਟਿਆਂ 'ਚ ਮਿਲੀ ਲਾਸ਼ ਦੇ ਮਾਮਲੇ 'ਚ ਪੁਲਸ ਨੇ ਵੱਡਾ ਐਕਸ਼ਨ ਲਿਆ ਹੈ। ਟੁਕੜਿਆਂ 'ਚ ਮਿਲੀ ਲਾਸ਼ ਨੂੰ ਲੈ ਕੇ ਪੁਲਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਪਛਾਣ ਕਰਨ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ। ਥਾਣਾ ਡਵੀਜ਼ਨ ਨੰ.-6 ਦੀ ਪੁਲਸ ਨੇ ਇਸ ਮਾਮਲੇ 'ਚ ਸ਼ੁਰੂਆਤੀ ਕਾਰਵਾਈ ਕਰਦੇ ਹੋਏ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : 2 ਸਾਲ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਦਰਦ ਭਰੀ ਕਹਾਣੀ ਸੁਣ ਤੁਸੀਂ ਵੀ ਭਾਵੁਕ ਹੋ ਜਾਵੋਗੇ

ਜ਼ਿਕਰਯੋਗ ਹੈ ਕਿ 11 ਅਪ੍ਰੈਲ ਨੂੰ ਰੇਲਵੇ ਟਰੈਕ ’ਤੇ ਗਸ਼ਤ ਕਰ ਰਹੇ ਗੰਨਮੈਨ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਟਰੈਕ ਨੇੜੇ ਪਲਾਸਟਿਕ 'ਚ ਲਪੇਟੇ ਹੋਏ ਕਿਸੇ ਵਿਅਕਤੀ ਦੇ ਕੱਟੇ ਹੋਏ ਸਰੀਰ ਦੇ ਹਿੱਸੇ ਪਏ ਹਨ, ਜਦ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਤਾਂ ਪੁਲ ਦੇ ਉੱਪਰ ਇਕ ਸੂਟਕੇਸ ਵਿਚ ਵੀ ਲਾਸ਼ ਦੇ ਟੋਟੇ ਪਏ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਵਾਰਦਾਤ : ਕਟਰ ਨਾਲ ਕੀਤੇ ਬੰਦੇ ਦੇ ਟੋਟੇ-ਟੋਟੇ, ਅਟੈਚੀ 'ਚ ਬੰਦ ਕਰਕੇ ਸੁੱਟੀ ਲਾਸ਼ (ਵੀਡੀਓ)

ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਟੀਮਾਂ ਗਠਿਤ ਕਰ ਕੇ ਮੁਲਜ਼ਮਾਂ ਨੂੰ ਫੜ੍ਹਨ ਅਤੇ ਵਿਅਕਤੀਆਂ ਦੀ ਪਛਾਣ ਨੂੰ ਲੈ ਕੇ ਕਾਰਵਾਈ ਸ਼ੁਰੂ ਕੀਤੀ ਸੀ ਪਰ ਪੁਲਸ ਨੂੰ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਸੀ। ਫਿਰ ਪੁਲਸ ਨੂੰ ਨੇੜਲੇ ਇਲਾਕਿਆਂ ਵਿਚੋਂ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਕੁੱਝ ਸੁਰਾਗ ਮਿਲੇ ਸਨ। ਜਿਨ੍ਹਾਂ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ। ਮਰਨ ਵਾਲੇ ਵਿਅਕਤੀ ਦੀ ਪਛਾਣ ਨੂੰ ਲੈ ਕੇ ਹੁਣ ਪੁਲਸ ਵਲੋਂ ਪੋਸਟਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਮਰਨ ਵਾਲੇ ਵਿਅਕਤੀ ਦੇ ਕੱਪੜਿਆਂ ਦੇ ਰੰਗ, ਉਸਦਾ ਹੂਲੀਆ ਅਤੇ ਹੋਰ ਤੱਥ ਦੱਸ ਗਏ ਹਨ ਪਰ ਹੁਣ ਤੱਕ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News