ਪੇਸ਼ੀ ਲਈ ਲਿਆਂਦੇ ਜਾ ਰਹੇ ਕੈਦੀਆਂ ਵਿਚਾਲੇ ਬੱਸ ਵਿਚ ਹੀ ਹੋਈ ਖੂਨੀ ਝੜਪ

Thursday, Apr 04, 2024 - 06:22 PM (IST)

ਪੇਸ਼ੀ ਲਈ ਲਿਆਂਦੇ ਜਾ ਰਹੇ ਕੈਦੀਆਂ ਵਿਚਾਲੇ ਬੱਸ ਵਿਚ ਹੀ ਹੋਈ ਖੂਨੀ ਝੜਪ

ਫ਼ਰੀਦਕੋਟ (ਰਾਜਨ) : ਸਥਾਨਕ ਜੇਲ ਦੇ 4 ਕੈਦੀਆਂ, ਜਿਨ੍ਹਾਂ ਨੂੰ ਸਰਕਾਰੀ ਬੱਸ ਰਾਹੀਂ ਮੋਗਾ ਪੁਲਸ ਨਿਗਰਾਨੀ ਹੇਠ ਮਾਨਯੋਗ ਅਦਾਲਤ ਮੋਗਾ ਵਿਖੇ ਪੇਸ਼ੀ ਭੁਗਤਾਉਣ ਲਈ ਲਿਜਾਇਆ ਸੀ, ਰਸਤੇ ਵਿਚ ਹੀ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਕੈਦੀ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਬੰਦੀ ਜੋ ਇਸ ਵੇਲੇ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਜੇਰੇ ਇਲਾਜ ਹੈ, ਦੇ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਲਾਜ ਅਧੀਨ ਜੇਲ ਦੇ ਬੰਦੀ ਜਸਲਵਪ੍ਰੀਤ ਸਿੰਘ ਜੋ ਮੋਗਾ ਦਾ ਰਹਿਣ ਵਾਲਾ ਹੈ ਅਤੇ ਥਾਣਾ ਮੋਗਾ-2 ਵਿਚ ਦਰਜ ਮੁਕੱਦਮਾ ਨੰਬਰ 17 ਜੋ ਇਸ’ਤੇ ਬੀਤੀ 18 ਫ਼ਰਵਰੀ 2021 ਵਿਚ ਅਧੀਨ ਧਾਰਾ 302,34,188 ਆਈ.ਪੀ.ਸੀ ਤਹਿਤ ਦਰਜ ਕੀਤਾ ਗਿਆ ਸੀ, ਫ਼ਰੀਦਕੋਟ ਜੇਲ ਵਿਚ ਬੰਦ ਹੈ। 

ਇਹ ਵੀ ਪੜ੍ਹੋ : ਘਰ 'ਚ ਸੁੱਤੇ ਪਰਿਵਾਰ ਨਾਲ ਕੁੜੀ ਕਰ ਗਈ ਵੱਡਾ ਕਾਰਾ, ਸਵੇਰੇ ਜਾਗ ਖੁੱਲ੍ਹੀ ਤਾਂ ਹੈਰਾਨ ਰਹਿ ਗਿਆ ਟੱਬਰ

ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਗਾ ਦੇ ਪੁਲਸ ਕਰਮਚਾਰੀ ਜਦ ਫ਼ਰੀਦਕੋਟ ਜੇਲ ਵਿਚੋਂ ਜਸਲਵਪ੍ਰੀਤ ਸਿੰਘ, ਕੈਦੀ ਹਰਮਨ ਸਿੰਘ ਭਾਊ ਅਤੇ ਦੋ ਹੋਰ ਕੈਦੀਆਂ ਨੂੰ ਸਰਕਾਰੀ ਬੱਸ ਰਾਹੀਂ ਅਦਾਲਤ ਮੋਗਾ ਵਿਖੇ ਪੇਸ਼ੀ ਭੁਗਤਾਉਂਣ ਲਈ ਲੈ ਕੇ ਜਾ ਰਹੇ ਸਨ ਤਾਂ ਜ਼ਿਲ੍ਹੇ ਦੇ ਪਿੰਡ ਚੰਦਬਾਜਾ ਕੋਲ ਜਦੋਂ ਬੱਸ ਪੁੱਜੀ ਤਾਂ ਇਨ੍ਹਾਂ ਦੀ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਤਿੱਖੀ ਤਕਰਾਰ ਹੋ ਗਈ ਜਿਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਕੈਦੀ ਜਸਲਵਪ੍ਰੀਤ ਸਿੰਘ ਦੀ ਬੱਸ ਵਿਚ ਹੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਜ਼ਖਮੀ ਜਸਲਵਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਇਨ੍ਹਾਂ ਨੇ ਫ਼ਰੀਦਕੋਟ ਜੇਲ ਅੰਦਰ ਪਹਿਲਾਂ ਵੀ ਕੈਦੀ ਸੁਖਦੇਵ ਸਿੰਘ ਨਾਲ ਕੁੱਟਮਾਰ ਕੀਤੀ ਸੀ।

ਇਹ ਵੀ ਪੜ੍ਹੋ : ਮਾਨਸਾ ਦੇ ਬੱਸ ਅੱਡੇ 'ਤੇ ਮਿਲੀ ਸਿੱਖ ਬੱਚੇ ਦੀ ਲਾਸ਼ ਨੂੰ ਲੈ ਕੇ ਵੱਡਾ ਖ਼ੁਲਾਸਾ, ਪੂਰਾ ਸੱਚ ਜਾਣ ਉਡਣਗੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News