ਗੁਰਦਾਸਪੁਰ ਦੀ ਵੂਲਣ ਮਿੱਲ ਧਾਰੀਵਾਲ ਚੋਂ ਲੋਹੇ ਦੀਆਂ ਪਾਇਪਾਂ ਚੋਰੀ ਕਰਨ ਵਾਲਾ ਨੌਜਵਾਨ ਪੁਲਸ ਅੜਿੱਕੇ

Friday, May 03, 2024 - 01:11 PM (IST)

ਗੁਰਦਾਸਪੁਰ ਦੀ ਵੂਲਣ ਮਿੱਲ ਧਾਰੀਵਾਲ ਚੋਂ ਲੋਹੇ ਦੀਆਂ ਪਾਇਪਾਂ ਚੋਰੀ ਕਰਨ ਵਾਲਾ ਨੌਜਵਾਨ ਪੁਲਸ ਅੜਿੱਕੇ

ਗੁਰਦਾਸਪੁਰ(ਵਿਨੋਦ)-ਗੁਰਦਾਸਪੁਰ ਦੀ ਪ੍ਰਸਿੱਧ ਵੂਲਣ ਮਿੱਲ ਧਾਰੀਵਾਲ ਵਿਚੋਂ 7 ਲੋਹੇ ਦੀਆਂ ਪਾਇਪਾਂ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਪੁਲਸ ਨੇ ਕਾਬੂ ਕਰਕੇ ਧਾਰਾ 380,454,411 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਧਾਰੀਵਾਲ ਪੁਲਸ ਸਟੇਸ਼ਨ’ਚ ਤਾਇਨਾਤ ਏ.ਐੱਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਰਵੀ ਸ਼ਾਹੀ ਪੁੱਤਰ ਜੰਗ ਬਹਾਦਰ ਵਾਸੀ ਵੂਲਣ ਮਿੱਲ ਕੁਆਰਟਰ ਧਾਰੀਵਾਲ ਨੇ ਦੱਸਿਆ ਕਿ ਉਹ ਵੂਲਣ ਮਿੱਲ ਧਾਰੀਵਾਲ ਵਿਚ 23 ਸਾਲ ਤੋਂ ਸਕਿਊਰਿਟੀ ਗਾਡਰ ਵਜੋਂ ਡਿਊਟੀ ਕਰ ਰਿਹਾ ਹੈ।

ਇਹ ਵੀ ਪੜ੍ਹੋ-  ਪੰਜਾਬ ਪੁਲਸ ਤੇ BSF ਦੀ ਵੱਡੀ ਕਾਮਯਾਬੀ, ਸਰਹੱਦ ਨੇੜਿਓਂ 26 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਅੱਜ ਉਹ ਅਤੇ ਉਸ ਦਾ ਸਾਥੀ ਮਿਤੱਜਨ ਮਿਸ਼ਰਾ ਪੁੱਤਰ ਕੈਲਾਸ ਮਿਸ਼ਰਾ ਵਾਸੀ ਮਿੱਲ ਕੁਆਰਟਰ ਧਾਰੀਵਾਲ ਮਿੱਲ ਦੇ ਅੰਦਰ ਸਕਿਊਰਿਟੀ ਡਿਊਟੀ ਕਰ ਰਹੇ ਸੀ ਕਿ ਜਦ ਉਹ ਗੋਰਖਾ ਕਲੱਬ ਨਜ਼ਦੀਕ ਪਹੁੰਚੇ ਤਾਂ ਵੇਖਿਆ ਕਿ ਇਕ ਨੌਜਵਾਨ ਵਿਕਾਸ ਪੁੱਤਰ ਫੰਨਟੂਸ ਚੌਧਰੀ ਵਾਸੀ ਰਾਜੀਵ ਕਲੋਨੀ ਧਾਰੀਵਾਲ ਪਲਾਸਟਿਕ ਦੀ ਪੱਲੀ ਵਿਚ 7 ਲੋਹੇ ਦੀਆਂ ਪਾਇਪਾਂ ਬੰਨ ਕੇ ਮਿੱਲ ਦੀ ਕੰਧ ਟੱਪ ਰਿਹਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਤੋਂ 7 ਲੋਹੇ ਦੀਆਂ ਪਾਇਪਾਂ ਬਰਾਮਦ ਕੀਤੀਆਂ ਗਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-  ਰੁੱਸੀ ਪਤਨੀ ਨੂੰ ਘਰ ਲਿਜਾ ਰਿਹਾ ਸੀ ਨੌਜਵਾਨ, ਰਾਹ 'ਚ ਹੀ ਵਾਪਰ ਗਿਆ ਭਾਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News