ਪੁਲਸ ਨੇ ਅਦਾਲਤ ''ਚ ਕਿਹਾ- ਨਸ਼ੇੜੀ ਨਹੀਂ ਚੂਹੇ ਖਾ ਗਏ ਭੰਗ-ਗਾਂਜਾ, ਮਾਲਖਾਨਾ ਖਾਲੀ ਹੈ

Sunday, Apr 07, 2024 - 12:16 PM (IST)

ਧਨਬਾਦ- ਭੰਗ ਅਤੇ ਗਾਂਜਾ ਦਾ ਸੇਵਨ ਨਸ਼ੇੜੀ ਤਾਂ ਕਰਦੇ ਹੀ ਹਨ, ਹੁਣ ਚੂਹੇ ਵੀ ਕਰਨ ਲੱਗ ਪਏ ਹਨ। ਅਜਿਹਾ ਹੀ ਇਕ ਮਾਮਲਾ ਝਾਰਖੰਡ ਦੇ ਧਨਬਾਦ ਵਿਚ ਸਾਹਮਣੇ ਆਇਆ ਹੈ, ਜਿੱਥੇ ਪੁਲਸ ਨੇ ਅਦਾਲਤ ਨੂੰ ਰਿਪੋਰਟ ਸੌਂਪੀ ਹੈ ਕਿ 10 ਕਿਲੋ ਭੰਗ ਅਤੇ 9 ਕਿਲੋ ਗਾਂਜਾ ਚੂਹੇ ਖਾ ਗਏ ਹਨ। ਦਰਅਸਲ ਪੁਲਸ ਨੇ 14 ਦਸੰਬਰ 2018 ਨੂੰ ਸ਼ੰਭੂ ਪ੍ਰਸਾਦ ਅਗਰਵਾਲ ਅਤੇ ਉਨ੍ਹਾਂ ਦੇ ਪੁੱਤਰ ਤੋਂ 10 ਕਿਲੋ ਭੰਗ ਅਤੇ 9 ਕਿਲੋ ਗਾਂਜਾ ਬਰਾਮਦ ਕੀਤਾ ਸੀ। ਦੋਹਾਂ ਦੀ ਗ੍ਰਿਫ਼ਤਾਰੀ ਵੀ ਹੋਈ। 

ਇਹ ਵੀ ਪੜ੍ਹੋ- ਦਰਜੀ ਦੀ ਧੀ ਨੇ ਕਰ ਦਿੱਤਾ ਕਮਾਲ, ਬਣੀ ਰਾਜੌਰੀ ਦੀ ਪਹਿਲੀ ਮਹਿਲਾ ਜੱਜ

ਜਾਂਚਕਰਤਾ ਜੈਪ੍ਰਕਾਸ਼ ਪ੍ਰਸਾਦ ਨੇ ਧਨਬਾਦ ਦੇ ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਮ ਸ਼ਰਮਾ ਦੀ ਅਦਾਲਤ ਵਿਚ ਜਾਣਕਾਰੀ ਦਿੱਤੀ ਕਿ ਜ਼ਬਤ ਭੰਗ ਅਤੇ ਗਾਂਜਾ ਚੂਹੇ ਖਾ ਗਏ ਹਨ। ਅਦਾਲਤ ਨੇ ਜ਼ਬਤ ਭੰਗ ਅਤੇ ਗਾਂਜਾ ਲੈ ਕੇ ਆਉਣ ਦਾ ਨਿਰਦੇਸ਼ ਦਿੱਤਾ ਸੀ। ਗਵਾਹੀ ਲਈ ਸ਼ਨੀਵਾਰ ਨੂੰ ਜਾਂਚ ਅਧਿਕਾਰੀ ਪੇਸ਼ ਹੋਏ ਪਰ ਜ਼ਬਤ ਭੰਗ ਅਤੇ ਗਾਂਜਾ ਲੈ ਕੇ ਨਹੀਂ ਪਹੁੰਚੇ। 

ਇਹ ਵੀ ਪੜ੍ਹੋ- ਚੂਹੇ ਨੂੰ ਤੜਫਾ-ਤੜਫਾ ਕੇ ਮਾਰਿਆ, DTU ਦੇ ਦੋ ਵਿਦਿਆਰਥੀ ਸਸਪੈਂਡ

ਸਰਕਾਰੀ ਵਕੀਲ ਅਵਧੇਸ਼ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਥਾਣਾ ਮੁਖੀ ਵਲੋਂ ਬੇਨਤੀ ਵਿਚ ਕਿਹਾ ਗਿਆ ਹੈ ਕਿ ਮਾਲਖਾਨਾ ਵਿਚ ਰੱਖੇ ਇਸ ਮੁਕੱਦਮੇ ਦੇ ਜ਼ਬਤ ਨਸ਼ੀਲੇ ਪਦਾਰਥ 10 ਕਿਲੋ ਭੰਗ ਅਤੇ 9 ਕਿਲੋ ਗਾਂਜਾ ਸੀ, ਜਿਸ ਨੂੰ ਚੂਹਿਆਂ ਵਲੋਂ ਨਸ਼ਟ ਕਰ ਦਿੱਤਾ ਗਿਆ ਹੈ। ਇਸ ਨਾਲ ਉਹ ਅਦਾਲਤ ਵਿਚ ਪੇਸ਼ ਕਰਨ ਵਿਚ ਅਸਮਰਥ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News