‘ਚੇਤਨਾ ਮਾਰਚ’ ਸ਼ੁਰੂ ਕਰਨ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਨੇ ਲਿਆ ਹਿਰਾਸਤ ’ਚ

04/08/2024 11:29:16 AM

ਅੰਮ੍ਰਿਤਸਰ (ਸਰਬਜੀਤ)-ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ‘ਚੇਤਨਾ ਮਾਰਚ’ ਸ਼ੁਰੂ ਕਰਨ ਤੋਂ ਪਹਿਲਾਂ ਹੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖ ਸੇਵਾਦਾਰ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ, ਚਾਚਾ ਸੁਖਚੈਨ ਸਿੰਘ, ਅੰਮ੍ਰਿਤਸਰ ਜੇਲ੍ਹ ਵਿਚ ਨਜ਼ਰਬੰਦ ਭਾਈ ਗੁਰਪ੍ਰੀਤ ਸਿੰਘ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ, ਭਾਈ ਅੰਮ੍ਰਿਤਪਾਲ ਸਿੰਘ ਦੀ ਚਾਚੀ ਤੇ ਭੂਆ ਨੂੰ ਪੁਲਸ ਨੇ ਗੋਲਡਨ ਗੇਟ ਜੀ. ਟੀ. ਰੋਡ ਤੋਂ ਹਿਰਾਸਤ ਵਿਚ ਲੈ ਲਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਦੇ ਪੁਲਸ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਪੁਲਸ ਹਿਰਾਸਤ ’ਚੋਂ ਛੁਡਾਉਣ ਲਈ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਜਸਬੀਰ ਸਿੰਘ ਬਚੜੇ, ਦਲਜੀਤ ਸਿੰਘ ਬਾਜਵਾ ਤੇ ਰਮਨਦੀਪ ਸਿੰਘ ਮੁੰਡਾ ਪਿੰਡ ਨੂੰ ਵੀ ਅੰਮ੍ਰਿਤਸਰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਸ੍ਰੀ ਦਰਬਾਰ ਸਾਹਿਬ ਵੱਲ ਜਾਂਦੀ ਵਿਰਾਸਤੀ ਗਲੀ ’ਚ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ 22 ਫਰਵਰੀ ਤੋਂ ਧਰਨਾ ਲਗਾਈ ਬੈਠੇ ਹਨ। ਅੱਜ ਦੁਪਿਹਰ ਜਦ ‘ਚੇਤਨਾ ਮਾਰਚ’ ਦੀ ਆਰੰਭਤਾ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਬੀਬੀਆਂ ਦਾ ਇਕ ਜਥਾ ਲੈ ਕੇ ਅੰਮ੍ਰਿਤਸਰ ਤੋਂ ਤਖ਼ਤ ਦਮਦਮਾ ਸਾਹਿਬ ਵੱਲ ਰਵਾਨਾ ਹੋਏ ਤਾਂ ਗੋਲਡਨ ਗੇਟ ’ਤੇ ਨਾਕਾ ਲਗਾਈ ਬੈਠੇ ਪੁਲਸ ਕਰਮਚਾਰੀਆਂ ਨੇ ਇਨ੍ਹਾਂ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਅਣਦੱਸੀ ਜਗ੍ਹਾ ’ਤੇ ਲੈ ਗਏ। ਇਸ ਦੌਰਾਨ ਮਾਤਾ ਬਲਵਿੰਦਰ ਕੌਰ ਨੇ ਗੱਡੀ ’ਚੋਂ ਲਾਈਵ ਹੋ ਕੇ ਸਾਰਾ ਹਾਲ ਦੱਸਿਆ।

ਇਹ ਵੀ ਪੜ੍ਹੋ- ਤਰਨਤਾਰਨ 'ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

ਬੰਦੀ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਸ ਹਿਰਾਸਤ ਵਿਚ ਲਏ ਜਾਣ ਦਾ ਪਤਾ ਲੱਗਦੇ ਸਾਰ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਘਟਨਾ ਵਾਲੀ ਜਗ੍ਹਾ ਵੱਲ ਰਵਾਨਾ ਹੋਏ ਹੀ ਰਹੇ ਸਨ ਕਿ ਪੁਲਸ ਨੇ ਰਿਆਲਟੋ ਚੌਕ ਨੇੜੇ ਨਾਕਾ ਲਗਾ ਕੇ ਉਹਨਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News