ਮੋਹਾਲੀ ''ਚ ਪੁਲਸ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ, ਜੰਗਲ ''ਚੋਂ ਮਿਲੀ ਲਾਸ਼

04/23/2024 3:50:09 PM

ਮੋਹਾਲੀ : ਮੋਹਾਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਹਰਿਆਣਾ ਦੇ ਪੁਲਸ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਜੀਤ ਦੇ ਤੌਰ 'ਤੇ ਕੀਤੀ ਗਈ ਹੈ। ਉਸ ਦੀ ਲਾਸ਼ ਸੈਕਟਰ-56 ਪੁਲਸ ਚੌਂਕੀ ਸਾਹਮਣੇ ਜੰਗਲ 'ਚੋਂ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਜਵਾਨ ਹੁੰਦੇ ਪੁੱਤ ਦੀ ਵੀ ਨਾ ਕੀਤੀ ਸ਼ਰਮ, ਸਭ ਹੱਦਾਂ ਟੱਪ Boyfriend ਨਾਲ ਭੱਜੀ, ਕਰਾ ਲਿਆ ਵਿਆਹ (ਵੀਡੀਓ)

ਜਾਣਕਾਰੀ ਮੁਤਾਬਕ ਇਕ ਔਰਤ ਨੇ ਉਸ ਦੀ ਲਾਸ਼ ਦੇਖ ਕੇ ਪੁਲਸ ਨੂੰ ਇਸ ਸਬੰਧੀ ਸੂਚਿਤ ਕੀਤਾ। ਇਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਛਾਏ ਸੰਘਣੇ ਕਾਲੇ ਬੱਦਲ, 13 ਜ਼ਿਲ੍ਹਿਆਂ ਲਈ Alert ਜਾਰੀ, ਮੌਸਮ ਬਾਰੇ ਪੜ੍ਹੋ ਪੂਰੀ ਖ਼ਬਰ

ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਾਇਆ ਜਾ ਰਿਹਾ ਹੈ ਕਿ ਪੁਲਸ ਕਾਂਸਟੇਬਲ ਇੱਥੇ ਕਿਵੇਂ ਪੁੱਜਾ। ਮ੍ਰਿਤਕ ਦੇ ਸਰੀਰ 'ਤੇ ਡੂੰਘੇ ਜ਼ਖਮਾਂ ਦੇ ਨਿਸ਼ਾਨ ਪਾਏ ਗਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਕਾਂਸਟੇਬਲ ਮਲੋਆ ਇਲਾਕੇ ਦਾ ਰਹਿਣ ਵਾਲਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News