ਅਗਲੇ 25 ਸਾਲਾਂ ਤੱਕ ਸੱਤਾ ''ਚ ਰਹੇਗੀ ਮੋਦੀ ਦੀ ਅਗਵਾਈ ਵਾਲੀ ਸਰਕਾਰ : ਸਾਵੰਤ

08/19/2019 1:05:20 PM

ਪਣਜੀ— ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦਾਅਵਾ ਕੀਤਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ 'ਤੇ ਅਗਲੇ 25 ਸਾਲਾਂ ਤੱਕ ਸ਼ਾਸਨ ਕਰੇਗੀ। ਸਾਵੰਤ ਨੇ ਐਤਵਾਰ ਸ਼ਾਮ ਨੂੰ ਇੱਥੇ ਭਾਜਪਾ ਵਰਕਰਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕੀਤਾ। ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਈ ਫੈਸਲੇ ਲਵੇਗੀ, ਜੋ ਹਾਲੇ ਪਾਈਪਲਾਈਨ 'ਚ ਹਨ ਅਤੇ ਉਸ ਤੋਂ ਬਾਅਦ ਕੋਈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਹਟਾ ਨਹੀਂ ਸਕੇਗਾ।'' ਭਾਜਪਾ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਮੌਕੇ ਹਾਜ਼ਰ ਸਨ।

ਸਾਵੰਤ ਨੇ ਦਾਅਵਾ ਕੀਤਾ,''ਭਾਜਪਾ ਦੇ ਮੈਂਬਰਤਾ ਮੁਹਿੰਮ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ। ਦੇਸ਼ ਦੇ ਲੋਕਾਂ ਦਾ ਮੰਨਣਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਹਾਲੇ ਹੋਰ 25 ਸਾਲ ਤੱਕ ਰਹਿਣ ਵਾਲੀ ਹੈ। ਅਸਲ 'ਚ ਜੰਮੂ-ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਲੋਕਾਂ ਨੇਫੈਸਲਾ ਕੀਤਾ ਹੈ ਕਿ ਇਹ ਸਰਕਾਰ 25 ਸਾਲਾਂ ਤੱਕ ਰਹੇਗੀ।''

ਮੱਧ ਪ੍ਰਦੇਸ਼ 'ਚ ਪਿਛਲੀ ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਕੁਝ ਕਲਿਆਣਕਾਰੀ ਯੋਜਨਾਵਾਂ ਦੀ ਸ਼ਲਾਘਾ ਕਰਦੇ ਹੋਏ ਸਾਵੰਤ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਚੌਹਾਨ ਰਾਜ 'ਚ ਸੱਤਾ 'ਚ ਜਲਦ ਆਉਣਗੇ। ਸਾਵੰਤ ਨੇ ਕਿਹਾ ਕਿ ਪਾਰਟੀ ਦੇ ਬੂਥ ਅਤੇ ਰਾਜ ਪੱਧਰ ਦੀਆਂ ਚੋਣਾਂ ਤੋਂ ਬਾਅਦ ਦਸੰਬਰ 'ਚ ਗੋਆ ਭਾਜਪਾ ਦੇ ਨਵੇਂ ਪ੍ਰਮੁੱਖ ਦੀ ਨਿਯੁਕਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ,''ਹਰੇਕ ਪਾਰਟੀ ਵਰਕਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਵਧ ਤੋਂ ਵਧ ਮੈਂਬਰ ਬਣਨ ਤਾਂ ਕਿ ਜਦੋਂ ਅਸੀਂ ਚੋਣਾਂ ਲਈ ਜਾਈਏ ਤਾਂ ਸਾਡਾ ਵੋਟਿੰਗ ਫੀਸਦੀ ਆਪਣੇ ਆਪ ਵਧ ਜਾਵੇ।''


DIsha

Content Editor

Related News