ਮਾਨਸਾ ਦੇ ਕਈ ਇਲਾਕਿਆਂ ''ਚ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ

Thursday, Feb 19, 2026 - 05:21 PM (IST)

ਮਾਨਸਾ ਦੇ ਕਈ ਇਲਾਕਿਆਂ ''ਚ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ

ਮਾਨਸਾ (ਮਨਜੀਤ ਕੌਰ) : ਸ਼ਹਿਰ ਦੇ ਵੱਖ-ਵੱਖ ਹਿੱਸਿਆਂ 20 ਫਰਵਰੀ ਮਤਲਬ ਕਿ ਭਲਕੇ ਬਿਜਲੀ ਦੀ ਸਪਲਾਈ ਬੰਦ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਇੰਜ. ਅੰਮ੍ਰਿਤਪਾਲ ਗੋਇਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 66 ਕੇ. ਵੀ. ਗਰਿੱਡ ਮਾਨਸਾ ਤੋਂ ਚੱਲਦੇ 11 ਕੇ. ਵੀ. ਗਾਂਧੀ ਸਕੂਲ ਕੈਟਾਗਿਰੀ-1 ਫੀਡਰ ਦੀ ਜ਼ਰੂਰੀ ਮੈਂਨਟੇਨੈਂਸ ਕਾਰਨ ਇਹ ਕੱਟ ਲਗਾਇਆ ਜਾ ਰਿਹਾ ਹੈ।

ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲਗਾਤਾਰ 7 ਘੰਟੇ ਲਈ ਬੰਦ ਰਹੇਗੀ। ਇਸ ਫ਼ੈਸਲੇ ਕਾਰਨ ਲੱਲੂਆਣਾ ਰੋਡ, ਬਹਾਲ ਦਾਸ ਨਗਰ, ਮਧੇ ਮੋਗੇ ਵਾਲੀ ਗਲੀ, ਕੋਟ ਦਾ ਟਿੱਬਾ ਅਤੇ ਪੁਰਾਣਾ ਪੀਰ ਖਾਨਾ ਵਾਲੇ ਏਰੀਆ ਵਿੱਚ ਬਿਜਲੀ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਮੱਲੇ ਦੇ ਕੋਠੇ, ਢੱਲ ਸਕੂਲ ਵਾਲੀ ਗਲੀ ਅਤੇ ਡਾ. ਚਿਮਨ ਲਾਲ ਵਾਲੀ ਗਲੀ ਦੇ ਖ਼ਪਤਕਾਰਾਂ ਨੂੰ ਵੀ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜ਼ਰੂਰੀ ਮੈਂਨਟੇਨੈਂਸ ਦੇ ਕੰਮ ਵਿੱਚ ਸਹਿਯੋਗ ਦੇਣ ਤਾਂ ਜੋ ਬਿਜਲੀ ਸਿਸਟਮ ਨੂੰ ਸੁਚਾਰੂ ਰੂਪ ਵਿੱਚ ਚਲਾਇਆ ਜਾ ਸਕੇ।
 


author

Babita

Content Editor

Related News