ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ 25 ਫਰਵਰੀ ਤੱਕ ਵੱਡੀ ਭਵਿੱਖਬਾਣੀ

Friday, Feb 20, 2026 - 04:59 PM (IST)

ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ 25 ਫਰਵਰੀ ਤੱਕ ਵੱਡੀ ਭਵਿੱਖਬਾਣੀ

ਜਲੰਧਰ (ਵੈੱਬ ਡੈਸਕ)- ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦੀ ਲਹਿਰ ਹੁਣ ਆਪਣੇ ਆਖਰੀ ਪੜਾਅ 'ਚ ਪਹੁੰਚ ਗਈ ਹੈ। ਹੌਲੀ-ਹੌਲੀ ਪੰਜਾਬ ਵਿਚ ਗਰਮੀ ਦੀ ਦਸਤਕ ਵੀ ਸ਼ੁਰੂ ਹੋ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਤਾਪਮਾਨ 'ਚ ਹੁਣ ਤਬਦੀਲੀ ਵੇਖਣ ਨੂੰ ਮਿਲੇਗੀ। ਹਾਲਾਂਕਿ ਅੱਜ ਸ਼ੁੱਕਰਵਾਰ ਨੂੰ ਪਹਾੜਾਂ ਤੋਂ ਤੇਜ਼ ਬਰਫ਼ੀਲੀਆਂ ਹਵਾਵਾਂ ਚੱਲਣਗੀਆਂ।  ਮੌਸਮ ਵਿਭਾਗ ਵੱਲੋਂ ਇਕ ਹਫ਼ਤੇ ਦੀ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ। ਸੂਬੇ ’ਚ 25 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ: 'ਰੰਗਲਾ ਪੰਜਾਬ' ਹੁਣ 'ਖ਼ੂਨੀ ਪੰਜਾਬ' ਬਣਿਆ, 2027 'ਚ ਅਕਾਲੀ ਦਲ ਦੀ ਵਾਪਸੀ ਤੈਅ: ਬਿਕਰਮ ਮਜੀਠੀਆ

ਮੌਸਮ ਵਿਭਾਗ ਅਨੁਸਾਰ 25 ਫਰਵਰੀ ਤੱਕ ਮੀਂਹ ਨੂੰ ਲੈ ਕੇ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਰਾਜ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22-26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਮੱਧ, ਪੱਛਮੀ ਅਤੇ ਦੱਖਣੀ-ਪੂਰਬੀ ਖੇਤਰਾਂ 'ਚ ਤਾਪਮਾਨ 26-28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਇਸ ਹਫ਼ਤੇ ਰਾਜ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਉੱਪਰ ਰਹਿਣ ਦੀ ਉਮੀਦ ਹੈ।

PunjabKesari

ਇਹ ਵੀ ਪੜ੍ਹੋ:  ਪੌਣੀ ਬੋਤਲ ਸ਼ਰਾਬ ਪੀਣ ਵਾਲਾ ਹੁਣ ਰੱਬ ਦੀ ਕਚਹਿਰੀ ਦੇ ਫ਼ੈਸਲੇ ਦੱਸੇਗਾ: ਬਿਕਰਮ ਮਜੀਠੀਆ

ਉਥੇ ਹੀ ਜੇਕਰ ਪੰਜਾਬ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਵੀਰਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਧੁੱਪ ਨਿਕਲੀ, ਉਥੇ ਹੀ ਅੱਜ ਵੀ ਪੰਜਾਬ ਦੇ ਜ਼ਿਲ੍ਹਿਆਂ ਧੁੱਪ ਨਿਕਲੀ ਹੈ। ਫ਼ਿਲਹਾਲ ਸਵੇਰੇ-ਸ਼ਾਮ ਦੀ ਠੰਡ ਦਾ ਅਹਿਸਾਸ ਹੋ ਰਿਹਾ ਹੈ। ਵੀਰਵਾਰ ਨੂੰ ਜ਼ਿਲ੍ਹਾ ਰੂਪਨਗਰ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 27.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 26.6, ਪਟਿਆਲਾ ਦਾ 26.3, ਹੁਸ਼ਿਆਰਪੁਰ ਦਾ 26.1 ਤੇ ਪਠਾਨਕੋਟ ਦਾ 25.4 ਡਿਗਰੀ ਸੈਲਸੀਅਸ ਰਿਹਾ। ਉਥੇ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ ਅੰਮ੍ਰਿਤਸਰ ਦਾ 8.7 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ ਮੌਸਮ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ 7 ਆਗੂਆਂ ਦੇ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News