ਜੇਲ ’ਚ ਰੋਣ ਲੱਗਾ ਪ੍ਰਜਵਲ ਰੇਵੰਨਾ, ਮਿਲਿਆ ਕੈਦੀ ਨੰਬਰ 15528
Monday, Aug 04, 2025 - 10:04 AM (IST)

ਨੈਸ਼ਨਲ ਡੈਸਰ : ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਇਕ ਦਿਨ ਬਾਅਦ ਜਨਤਾ ਦਲ (ਐੱਸ.) ਦੇ ਨੇਤਾ ਪ੍ਰਜਵਲ ਰੇਵੰਨਾ ਨੂੰ ਬੈਂਗਲੁਰੂ ਦੇ ਪਰੱਪਨਾ ਅਗਰਹਾਰਾ ਕੇਂਦਰੀ ਜੇਲ ’ਚ ਕੈਦੀ ਨੰਬਰ 15528 ਦਿੱਤਾ ਗਿਆ।
ਸਾਬਕਾ ਪ੍ਰਧਾਨ ਮੰਤਰੀ ਅਤੇ ਜਦ (ਐੱਸ.) ਦੇ ਮੁਖੀ ਐੱਚ. ਡੀ. ਦੇਵੇਗੌੜਾ ਦੇ ਪੋਤਰੇ ਰੇਵੰਨਾ ਨੇ ਸ਼ਨੀਵਾਰ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਜੇਲ ’ਚ ਪਹਿਲੀ ਰਾਤ ਕੱਟੀ। ਖਬਰ ਹੈ ਕਿ ਉਹ ਰੋ ਰਿਹਾ ਸੀ ਅਤੇ ਕਾਫ਼ੀ ਦੁਖੀ ਵਿਖਾਈ ਦੇ ਰਿਹਾ ਸੀ। ਜੇਲ ਦੇ ਡਾਕਟਰਾਂ ਨੇ ਸ਼ਨੀਵਾਰ ਦੇਰ ਰਾਤ ਉਸ ਦੀ ਸਥਿਰ ਹਾਲਤ ਯਕੀਨੀ ਬਣਾਉਣ ਲਈ ਉਸ ਦੀ ਸਿਹਤ ਦੀ ਜਾਂਚ ਕੀਤੀ। ਇਸ ਸਬੰਧ ’ਚ ਇਕ ਉੱਚ ਅਧਿਕਾਰੀ ਨੇ ਕਿਹਾ, ‘‘ਮੈਡੀਕਲ ਜਾਂਚ ਦੌਰਾਨ ਉਹ ਰੋ ਪਿਆ ਅਤੇ ਉਸ ਨੇ ਕਰਮਚਾਰੀਆਂ ਦੇ ਸਾਹਮਣੇ ਆਪਣਾ ਦੁੱਖ ਪ੍ਰਗਟਾਇਆ।
ਸਾਬਕਾ ਸੰਸਦ ਮੈਂਬਰ ਫਿਲਹਾਲ ਉੱਚ ਸੁਰੱਖਿਆ ਵਾਲੀ ਕੋਠੜੀ ’ਚ ਬੰਦ ਹੈ। ਜੇਲ ਅਧਿਕਾਰੀਆਂ ਅਨੁਸਾਰ, ਦੋਸ਼ੀਆਂ ਲਈ ਸਟੈਂਡਰਡ ਡ੍ਰੈੱਸ ਕੋਡ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਕੈਦੀਆਂ ਨੂੰ ਦਿੱਤੀ ਜਾਣ ਵਾਲੀ ਵਰਦੀ ਪਹਿਨਣੀ ਪਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8