ਪੜ੍ਹਾਈ ਦੇ ਤਣਾਅ ਕਾਰਨ 12ਵੀਂ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਪ੍ਰੀ-ਬੋਰਡ ''ਚ ਘੱਟ ਨੰਬਰ ਆਉਣ ਤੋਂ ਸੀ ਪਰੇਸ਼ਾਨ
Friday, Feb 13, 2026 - 04:02 PM (IST)
ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ 'ਚ 12ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਵੀਰਵਾਰ ਦੇਰ ਰਾਤ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਇੰਸਪੈਕਟਰ ਸੁਬੋਧ ਕੁਮਾਰ ਨੇ ਦੱਸਿਆ ਕਿ ਸੈਕਟਰ-22 ਦੇ ਐੱਫ-ਬਲਾਕ 'ਚ 18 ਸਾਲਾ ਇਕ ਵਿਦਿਆਰਥਣ ਨੇ ਬੀਤੀ ਰਾਤ ਨੂੰ ਮਾਨਸਿਕ ਤਣਾਅ ਕਾਰਨ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 12ਵੀਂ ਦੀ 'ਪ੍ਰੀ-ਬੋਰਡ' ਪ੍ਰੀਖਿਆ 'ਚ ਘੱਟ ਨੰਬਰ ਆਉਣ ਕਾਰਨ ਉਹ ਤਣਾਅ 'ਚ ਸੀ, ਇਸ ਲਈ ਉਸ ਨੇ ਖੁਦਕੁਸ਼ੀ ਕਰ ਲਈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦਿਆਰਥਣ ਉੱਤਰਾਖੰਡ ਪਬਲਿਕ ਸਕੂਲ 'ਚ ਪੜ੍ਹ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
