ਵੈਨੇਜ਼ੁਏਲਾ ’ਚ ਵਿਰੋਧੀ ਨੇਤਾ ਗੁਆਨਿਪਾ ਜੇਲ ਤੋਂ ਰਿਹਾਈ ਤੋਂ ਬਾਅਦ ਅਗਵਾ
Tuesday, Feb 10, 2026 - 03:11 AM (IST)
ਕਾਰਾਕਸ - ਵੈਨੇਜ਼ੁਏਲਾ ਵਿਚ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਕਰੀਬੀ ਸਹਿਯੋਗੀ ਜੁਆਨ ਪਾਬਲੋ ਗੁਆਨਿਪਾ ਨੂੰ ਜੇਲ ਤੋਂ ਰਿਹਾਅ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਅਗਵਾ ਕਰ ਲਿਆ ਗਿਆ। ਐਤਵਾਰ ਨੂੰ ਸਰਕਾਰ ਨੇ ਸਿਆਸੀ ਕਾਰਨਾਂ ਕਰ ਕੇ ਹਿਰਾਸਤ ’ਚ ਰੱਖੇ ਗਏ ਕਈ ਵਿਰੋਧੀ ਨੇਤਾਵਾਂ ਨੂੰ ਰਿਹਾਅ ਕੀਤਾ ਸੀ, ਜਿਨ੍ਹਾਂ ’ਚ ਗੁਆਨਿਪਾ ਵੀ ਸ਼ਾਮਲ ਸਨ।
ਮਚਾਡੋ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਅੱਧੀ ਰਾਤ ਦੇ ਕਰੀਬ ਰਾਜਧਾਨੀ ਕਾਰਾਕਸ ਦੇ ਇਕ ਰਿਹਾਇਸ਼ੀ ਇਲਾਕੇ ’ਚ 4 ਵਾਹਨਾਂ ਵਿਚ ਸਾਦੇ ਕੱਪੜਿਆਂ ਵਿਚ ਆਏ ਭਾਰੀ ਹਥਿਆਰਬੰਦ ਵਿਅਕਤੀਆਂ ਨੇ ਗੁਆਨਿਪਾ ਨੂੰ ਹਿੰਸਕ ਤਰੀਕੇ ਨਾਲ ਅਗਵਾ ਕਰ ਲਿਆ। ਮਚਾਡੋ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਗੁਆਨਿਪਾ 8 ਮਹੀਨਿਆਂ ਤੋਂ ਵੱਧ ਸਮੇਂ ਤੱਕ ਜੇਲ ਵਿਚ ਸਨ ਅਤੇ ਰਿਹਾਈ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਦੇਸ਼ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਹੁਣ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਕ ਸੁਤੰਤਰ ਅਤੇ ਲੋਕਤੰਤਰੀ ਦੇਸ਼ ਦਾ ਨਿਰਮਾਣ ਕਰੀਏ।
