ਹਾਜੀਪੁਰ ਵਿਖੇ ਪਾਵਰ ਹਾਉਸ ਨੰਬਰ-2 ’ਚੋਂ ਮਿਲੀ ਅਣਪਛਾਤੀ ਲਾਸ਼

Tuesday, Feb 10, 2026 - 06:57 PM (IST)

ਹਾਜੀਪੁਰ ਵਿਖੇ ਪਾਵਰ ਹਾਉਸ ਨੰਬਰ-2 ’ਚੋਂ ਮਿਲੀ ਅਣਪਛਾਤੀ ਲਾਸ਼

ਹਾਜੀਪੁਰ (ਜੋਸ਼ੀ)-ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਾਵਰ ਹਾਉਸ ਨੰਬਰ-2 ਦੇ ਗੇਟਾਂ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਸਾਨੂੰ ਜਿਵੇਂ ਹੀ ਮੁਕੇਰੀਆਂ ਹਾਈਡਲ ਦੇ ਪਾਵਰ ਹਾਉਸ ਨੰਬਰ ਤਿੰਨ ਦੇ ਗੇਟਾਂ ’ਚ ਲਾਸ਼ ਆਉਣ ਦੀ ਸੂਚਨਾ ਮਿਲੀ ਤਾਂ ਹਾਜੀਪੁਰ ਪੁਲਸ ਦੇ ਐੱਚ. ਸੀ. ਸੁਰਿੰਦਰ ਸਿੰਘ ਆਪਣੀ ਪੁਲਸ ਪਾਰਟੀ ਦੇ ਨਾਲ ਪਾਵਰ ਹਾਉਸ ਨੰਬਰ-2 ਦੇ ਗੇਟਾਂ ’ਤੇ ਪੁੱਜੇ ਜਿੱਥੇ ਉਨ੍ਹਾਂ ਨੇ ਨਹਿਰ ਕਰਮਚਾਰੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ: ਖਹਿਰਾ ਨੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ! 'ਆਪ' ਦੀ 'ਸਿੱਖਿਆ ਕ੍ਰਾਂਤੀ' 'ਤੇ ਚੁੱਕੇ ਸਵਾਲ

ਗੇਟਾਂ ’ਚੋਂ ਕੱਢੇ ਵਿਅਕਤੀ ਦੀ ਉਮਰ ਕਰੀਬ 48-50 ਸਾਲ ਅਤੇ ਗ੍ਰੇਅ ਰੰਗ ਦੀ ਪੈਂਟ, ਸਫੈਦ ਲਕੀਰਦਾਰ ਕਮੀਜ਼ ਅਤੇ ਧਾਰੀਦਾਰ ਸਵੈਟਰ ਪਾਇਆ ਹੈ । ਲਾਸ਼ ਨੂੰ ਗੱਡੀ ’ਚ ਰੱਖ ਕੇ ਆਲੇ-ਦੁਆਲੇ ਦੇ ਪਿੰਡਾਂ ’ਚ ਪਛਾਣ ਕਰਵਾਉਣ ਮਗਰੋਂ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਘਰ ਵਿਖੇ 72 ਘੰਟਿਆਂ ਲਈ ਪਛਾਣ ਲਈ ਰੱਖ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ ਵਿਭਾਗ ਦੀ ਵੱਡੀ ਚਿਤਾਵਨੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News