''ਇਹ ਸਿਰਫ਼ ਗੋਰਿਆਂ ਦਾ ਦੇਸ਼ ਹੈ..!'', ਆਸਟ੍ਰੇਲੀਆ ''ਚ ਭਾਰਤੀਆਂ ਦਾ ਹੋਣ ਲੱਗਾ ਵਿਰੋਧ

Tuesday, Feb 24, 2026 - 11:42 AM (IST)

''ਇਹ ਸਿਰਫ਼ ਗੋਰਿਆਂ ਦਾ ਦੇਸ਼ ਹੈ..!'', ਆਸਟ੍ਰੇਲੀਆ ''ਚ ਭਾਰਤੀਆਂ ਦਾ ਹੋਣ ਲੱਗਾ ਵਿਰੋਧ

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੇ ਨਿਓ-ਨਾਜ਼ੀ ਆਗੂ ਥਾਮਸ ਸੇਵਲ ਨੇ ਭਾਰਤੀ ਪ੍ਰਵਾਸੀਆਂ ਵਿਰੁੱਧ ਇੱਕ ਨਸਲੀ ਅਤੇ ਭੜਕਾਊ ਬਿਆਨ ਜਾਰੀ ਕੀਤਾ ਹੈ। ਸੇਵਲ ਨੇ ਸੋਸ਼ਲ ਮੀਡੀਆ 'ਤੇ ਨਸਲੀ ਭੜਾਸ ਕੱਢਦਿਆਂ ਕਿਹਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਆਸਟ੍ਰੇਲੀਆ "ਭਾਰਤ ਬਣ ਜਾਵੇ"। ਉਸ ਨੇ ਭਾਰਤੀਆਂ ਨੂੰ ਆਸਟ੍ਰੇਲੀਆ 'ਚ ਸਥਾਈ ਨਾਗਰਿਕਤਾ ਦੇਣ 'ਤੇ ਵੀ ਵਿਰੋਧ ਪ੍ਰਗਟਾਇਆ ਹੈ। 

ਥਾਮਸ ਸੇਵਲ ਨੇ ਇੱਕ ਵੀਡੀਓ ਰਾਹੀਂ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ। ਉਸ ਨੇ ਆਸਟ੍ਰੇਲੀਆ ਵਿੱਚ ਵਧ ਰਹੀ ਭਾਰਤੀਆਂ ਦੀ ਗਿਣਤੀ 'ਤੇ ਇਤਰਾਜ਼ ਜਤਾਉਂਦਿਆਂ ਬਹੁਤ ਹੀ ਘਟੀਆ ਅਤੇ ਨਸਲੀ ਸ਼ਬਦਾਂ ਦੀ ਵਰਤੋਂ ਕੀਤੀ। ਉਸ ਨੇ ਕਿਹਾ ਕਿ ਆਸਟ੍ਰੇਲੀਅਨ ਨਹੀਂ ਚਾਹੁੰਦੇ ਕਿ ਇਹ ਦੇਸ਼ ਭਾਰਤ ਜਾਂ ਸੂਡਾਨ ਵਾਂਗ ਬਣ ਜਾਵੇ। ਉਸ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਗੋਰਿਆਂ ਦਾ ਦੇਸ਼ ਹੈ ਤੇ ਭਾਰਤ ਵਰਗੇ ਦੇਸ਼ਾਂ ਤੋਂ ਆ ਰਹੇ ਲੋਕ ਇੱਥੋਂ ਦੀ 'ਗੋਰੀ' ਆਬਾਦੀ ਲਈ ਵੱਡਾ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ- ''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

ਸੇਵਲ ਦੀ ਇਸ ਟਿੱਪਣੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀਆਂ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਗੁੱਸਾ ਅਤੇ ਚਿੰਤਾ ਦੇਖੀ ਜਾ ਰਹੀ ਹੈ। ਲੋਕਾਂ ਨੇ ਆਸਟ੍ਰੇਲੀਆਈ ਸਰਕਾਰ ਤੋਂ ਇਸ ਨਫ਼ਰਤੀ ਭਾਸ਼ਣ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਮਗਰੋਂ ਦੇਸ਼ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਥਾਮਸ ਸੇਵਲ ਪਹਿਲਾਂ ਵੀ ਕਈ ਵਾਰ ਨਸਲੀ ਹਿੰਸਾ ਅਤੇ ਨਫ਼ਰਤ ਫੈਲਾਉਣ ਦੇ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕਾ ਹੈ। ਉਹ ਆਸਟ੍ਰੇਲੀਆ ਵਿੱਚ ਗੋਰੇ ਲੋਕਾਂ ਦੀ ਸਰਵਉੱਚਤਾ ਦਾ ਪ੍ਰਚਾਰ ਕਰਨ ਵਾਲੇ ਸਮੂਹਾਂ ਦਾ ਮੁਖੀ ਰਿਹਾ ਹੈ। ਸਥਾਨਕ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਬਿਆਨ ਸਮਾਜਿਕ ਸ਼ਾਂਤੀ ਨੂੰ ਭੰਗ ਕਰ ਸਕਦੇ ਹਨ ਅਤੇ ਨਸਲੀ ਹਮਲਿਆਂ ਨੂੰ ਉਤਸ਼ਾਹਿਤ ਕਰ ਸਕਦੇ ਹਨ, ਜਿਸ ਕਾਰਨ ਦੇਸ਼ 'ਚ ਤਣਾਅਪੂਰਨ ਸਥਿਤੀ ਪੈਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੂੰ ਨਹੀਂ ਮਿਲੇਗਾ UK ਦਾ ਵੀਜ਼ਾ ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News