13 ਅਪ੍ਰੈਲ ਤੋਂ ਬਦਲ ਜਾਣਗੇ 10 ਰੇਲਗੱਡੀਆਂ ਦੇ ਨੰਬਰ ਅਤੇ ਸ਼੍ਰੇਣੀਆਂ

Thursday, Feb 12, 2026 - 11:39 AM (IST)

13 ਅਪ੍ਰੈਲ ਤੋਂ ਬਦਲ ਜਾਣਗੇ 10 ਰੇਲਗੱਡੀਆਂ ਦੇ ਨੰਬਰ ਅਤੇ ਸ਼੍ਰੇਣੀਆਂ

ਫਿਰੋਜ਼ਪੁਰ (ਮਲਹੋਤਰਾ) : ਰੇਲਵੇ ਵਿਭਾਗ ਵੱਲੋਂ ਹਾਵੜਾ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਚੱਲਣ ਵਾਲੀਆਂ ਲੰਬੀ ਦੂਰੀ ਦੀਆਂ 10 ਰੇਲਗੱਡੀਆਂ ਦੇ ਨੰਬਰ ਅਤੇ ਸ਼੍ਰੇਣੀਆਂ ’ਚ ਬਦਲਾਵ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਇਨ੍ਹਾਂ ਸੁਪਰਫਾਸਟ ਰੇਲਗੱਡੀਆਂ ਦੀ ਸ਼੍ਰੇਣੀ ਬਦਲ ਕੇ ਮੇਲ/ਐਕਸਪ੍ਰੈੱਸ ਦਾ ਦਰਜਾ ਦਿੱਤਾ ਜਾ ਰਿਹਾ ਹੈ। ਉੱਤਰ-ਰੇਲਵੇ ਦੇ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਨੇ ਦੱਸਿਆ ਕਿ ਇਸ ਹੁਕਮ ਦੇ ਅਨੁਸਾਰ ਗੱਡੀ ਨੰਬਰ 12327 ਹਾਵੜਾ-ਦੇਹਰਾਦੂਨ ਨੂੰ 13305, 12328, ਦੇਹਰਾਦੂਨ-ਹਾਵੜਾ ਨੂੰ 13036, 12369, ਹਾਵੜਾ-ਦੇਹਰਾਦੂਨ ਨੂੰ 13037, 12370, ਦੇਹਰਾਦੂਨ-ਹਾਵੜਾ ਨੂੰ 13038 ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਗੱਡੀ ਨੰਬਰ 12331 ਹਾਵੜਾ-ਜੰਮੂਤਵੀ ਨੂੰ 13041, 12332, ਜੰਮੂਤਵੀ-ਹਾਵੜਾ ਨੂੰ 13042, ਗੱਡੀ ਨੰਬਰ 12333 ਹਾਵੜਾ-ਪ੍ਰਯਾਗਰਾਜ ਰਾਮਬਾਗ ਨੂੰ 13047, 12334, ਪ੍ਰਯਾਗਰਾਜ ਰਾਮਬਾਗ-ਹਾਵੜਾ ਨੂੰ 13048 ਕੀਤਾ ਜਾ ਰਿਹਾ ਹੈ। ਗੱਡੀ ਨੰਬਰ 12311 ਹਾਵੜਾ-ਕਾਲਕਾ ਨੂੰ 13051 ਅਤੇ 12312 ਕਾਲਕਾ-ਹਾਵੜਾ ਨੂੰ 13052 ਕੀਤਾ ਜਾ ਰਿਹਾ ਹੈ। ਇਹ ਸਾਰੇ ਪਰਿਵਰਤਨ 13 ਤੋਂ 15 ਅਪ੍ਰੈਲ ਵਿਚਾਲੇ ਲਾਗੂ ਹੋ ਜਾਣਗੇ।
 


author

Babita

Content Editor

Related News