ਹਿਮਾਚਲ ਨੰਬਰ ਵਾਲੇ ਟਰੱਕ ’ਚੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ, ਫਰਾਰ ਹੋਏ ਡਰਾਈਵਰ ਤੇ ਕੰਡਕਟਰ

Tuesday, Feb 10, 2026 - 11:42 AM (IST)

ਹਿਮਾਚਲ ਨੰਬਰ ਵਾਲੇ ਟਰੱਕ ’ਚੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ, ਫਰਾਰ ਹੋਏ ਡਰਾਈਵਰ ਤੇ ਕੰਡਕਟਰ

ਅੰਮ੍ਰਿਤਸਰ (ਇੰਦਰਜੀਤ)- ਜ਼ਿਲ੍ਹਾ ਆਬਕਾਰੀ ਵਿਭਾਗ ਵੱਲੋਂ ਅੰਮ੍ਰਿਤਸਰ-1 ਅਧੀਨ ਆਉਂਦੇ ਇਲਾਕੇ ’ਚ ਗੈਰ-ਕਾਨੂੰਨੀ ਸ਼ਰਾਬ ਖ਼ਿਲਾਫ਼ ਕੀਤੀ ਗਈ ਸਖ਼ਤ ਕਾਰਵਾਈ ਦੌਰਾਨ ਹਿਮਾਚਲ ਪ੍ਰਦੇਸ਼ ਨੰਬਰ ਵਾਲੇ ਇਕ ਟਰੱਕ ਵਿੱਚੋਂ 20 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਰਾਹੀਂ ਗੈਰ-ਕਾਨੂੰਨੀ ਅੰਗਰੇਜ਼ੀ ਸ਼ਰਾਬ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਲਾਅ ਕਾਲਜ ’ਚ ਵੱਡੀ ਵਾਰਦਾਤ, ਮੁੰਡੇ ਨੇ ਕੁੜੀ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਜ਼ਿਲ੍ਹਾ ਆਬਕਾਰੀ ਅਫ਼ਸਰ ਲਲਿਤ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸੂਚਨਾ ਮਿਲੀ ਸੀ ਕਿ ਕੁਝ ਲੋਕ ਰਾਤ ਦੇ ਹਨੇਰੇ ਵਿਚ ਸਮੱਗਲਿੰਗ ਰਾਹੀਂ ਅੰਗਰੇਜ਼ੀ ਸ਼ਰਾਬ ਇੱਥੇ ਲਿਆਉਂਦੇ ਹਨ ਅਤੇ ਘਰ-ਘਰ ਜਾ ਕੇ ਇਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵੇਚਦੇ ਹਨ। ਇਸ ਤਰ੍ਹਾਂ ਦੀ ਸਮੱਗਲਿੰਗ ਕਾਰਨ ਸ਼ਰਾਬ ਦੀਆਂ ਬੋਤਲਾਂ ਠੇਕਿਆਂ ਨਾਲੋਂ ਅੱਧੇ ਰੇਟ ’ਤੇ ਵਿਕਦੀਆਂ ਹਨ, ਜਿਸ ਨਾਲ ਸਰਕਾਰੀ ਮਾਲੀਏ ਅਤੇ ਠੇਕਿਆਂ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 9,10,11,12 ਤੇ 13 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਕਮਿਸ਼ਨਰ ਦਿਲਬਾਗ ਸਿੰਘ ਚੀਮਾ ਨੇ ਐਡੀਸ਼ਨਲ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ (ਏ. ਈ. ਟੀ. ਓ.) ਧਰਵਿੰਦਰ ਸ਼ਰਮਾ ਨੂੰ ਕਾਰਵਾਈ ਲਈ ਭੇਜਿਆ। ਕਾਰਵਾਈ ਦੌਰਾਨ ਆਬਕਾਰੀ ਵਿਭਾਗ ਅਤੇ ਐਕਸਾਈਜ਼ ਪੁਲਸ ਨੇ ਰਾਤ ਸਮੇਂ ਮਕਬੂਲਪੁਰਾ ਅਧੀਨ ਆਉਂਦੇ ਇਲਾਕੇ ਫੋਕਲ ਪੁਆਇੰਟ ਵਿੱਚ ਇਕ ਹਿਮਾਚਲ ਪ੍ਰਦੇਸ਼ ਨੰਬਰ ਵਾਲਾ ਟਰੱਕ ਖੜ੍ਹਾ ਦੇਖਿਆ, ਜਿਸ ਵਿੱਚ ਨਾ ਤਾਂ ਡਰਾਈਵਰ ਮੌਜੂਦ ਸੀ ਅਤੇ ਨਾ ਹੀ ਕੰਡਕਟਰ। ਸ਼ੱਕ ਹੋਣ ’ਤੇ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 20 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ, ਜਿਨ੍ਹਾਂ ’ਤੇ ਕੋਈ ਹੋਲੋਗ੍ਰਾਮ ਨਹੀਂ ਸੀ। ਸ਼ਰਾਬ ਦੀਆਂ ਬੋਤਲਾਂ ’ਤੇ ‘ਮੇਡ ਇਨ ਖਾਸਾ ਡਿਸਟਿਲਰੀ’ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ: Valentine's week 'ਚ ਕੁੜੀ ਨੂੰ ਕੀਤਾ Propose, ਨਾਂਹ ਕਰਨ ’ਤੇ ਮਾਰ'ਤੀ ਗੋਲ਼ੀ (ਵੀਡੀਓ)

ਇਸ ਸਬੰਧੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਜਦਕਿ ਟਰੱਕ ਦਾ ਡਰਾਈਵਰ ਅਤੇ ਕੰਡਕਟਰ ਫਿਲਹਾਲ ਫ਼ਰਾਰ ਹਨ। ਆਬਕਾਰੀ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰਾ ਸੱਚ ਸਾਹਮਣੇ ਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News