ਭਾਰਤੀ ਕਸ਼ਮੀਰ ਮਿਲਿਆ ਨਹੀਂ ਅਤੇ ਬਲੋਚਿਸਤਾਨ ਵੀ ਹੱਥੋਂ ਗਿਆ

Thursday, Feb 12, 2026 - 12:23 AM (IST)

ਭਾਰਤੀ ਕਸ਼ਮੀਰ ਮਿਲਿਆ ਨਹੀਂ ਅਤੇ ਬਲੋਚਿਸਤਾਨ ਵੀ ਹੱਥੋਂ ਗਿਆ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੇ ਬਲੋਚਿਸਤਾਨ ਵਿਚਾਲੇ ਚੱਲ ਰਹੇ ਟਕਰਾਅ ਨੂੰ ਦੇਖਦੇ ਹੋਏ ਜਾਪਦਾ ਹੈ ਕਿ ਇਸ ਵਾਰ ਬਲੋਚ ਬਾਗੀ ਉਸ ਵੇਲੇ ਤੱਕ ਨਹੀਂ ਝੁਕਣਗੇ ਜਦੋਂ ਤੱਕ ਉਹ ਕੁਝ ਹਾਸਲ ਨਹੀਂ ਕਰ ਲੈਂਦੇ।

ਸੀਨੀਅਰ ਪਾਕਿਸਤਾਨੀ ਪੱਤਰਕਾਰ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਪ੍ਰਧਾਨ ਨਜਮ ਸੇਠੀ ਦੇ ਇਕ ਤਾਜ਼ਾ ਬਿਆਨ ਨੇ ਇਸ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ ਕਿ ਬਲੋਚਿਸਤਾਨ ਹੁਣ ਪਾਕਿਸਤਾਨ ਲਈ ਸਿਰਫ਼ ਇਕ ਸੂਬਾ ਨਹੀਂ, ਸਗੋਂ ਇਕ ਜੰਗੀ ਖੇਤਰ ਹੈ।

ਇਕ ਪਾਕਿਸਤਾਨੀ ਨਿਊਜ਼ ਸ਼ੋਅ ’ਤੇ ਚਰਚਾ ਦੌਰਾਨ ਨਜਮ ਸੇਠੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਪਾਕਿਸਤਾਨ ਬਲੋਚਿਸਤਾਨ ਵਿਚ ਫੌਜੀ ਤਾਕਤ ਨਾਲ ਜਿੱਤ ਹਾਸਲ ਨਹੀਂ ਕਰ ਸਕਦਾ। ਉਨ੍ਹਾਂ ਬਲੋਚਿਸਤਾਨ ਦੀ ਸਥਿਤੀ ਦੀ ਤੁਲਨਾ ਭਾਰਤ ਤੇ ਅਫਗਾਨਿਸਤਾਨ ਨਾਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਜੰਗ ਦੀ ਸਥਿਤੀ ਵਿਚ ਰਹਿੰਦਾ ਹੈ, ਉਸੇ ਤਰ੍ਹਾਂ ਬਲੋਚਿਸਤਾਨ ਹੁਣ ਪਾਕਿਸਤਾਨ ਨਾਲ ਟਕਰਾਅ ਦੀ ਸਥਿਤੀ ਵਿਚ ਹੈ।


author

Rakesh

Content Editor

Related News