NIA ਨੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ 'ਤੇ 25 ਲੱਖ ਰੁਪਏ ਦਾ ਇਨਾਮ ਕੀਤਾ ਐਲਾਨ

Thursday, Sep 01, 2022 - 12:17 PM (IST)

ਮੁੰਬਈ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ, ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੀ ਗ੍ਰਿਫ਼ਤਾਰੀ ਲਈ ਕੋਈ ਵੀ ਸੂਚਨਾ ਦੇਣ 'ਤੇ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਜਾਂਚ ਏਜੰਸੀ ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਕਰੀਬੀ ਸਹਿਯੋਗੀ ਸ਼ਕੀਲ ਸ਼ੇਖ ਉਰਫ਼ ਛੋਟਾ ਸ਼ਕੀਲ 'ਤੇ 20 ਲੱਖ ਰੁਪਏ ਅਤੇ ਉਸ ਦੇ ਸਾਥੀਆਂ ਹਾਜੀ ਅਨੀਸ ਉਰਫ਼ ਅਨੀਸ ਇਬਰਾਹਿਮ ਸ਼ੇਖ, ਜਾਵੇਦ ਪਟੇਲ ਉਰਫ਼ ਜਾਵੇਦ ਚਿਕਨਾ, ਇਬਰਾਹਿਮ ਮੁਸ਼ਤਾਕ ਅਬਦੁੱਲ ਰੱਜਾਕ ਮੇਮਨ ਉਰਫ਼ ਟਾਈਗਰ ਮੇਮਨ 'ਤੇ 15-15 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੈ। ਇਹ ਸਾਰੇ 1993 'ਚ ਮੁੰਬਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਵਾਂਟੇਡ ਦੋਸ਼ੀ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਗੈਂਗਸਟਰਾਂ ਖ਼ਿਲਾਫ਼ UAPA ਅਧੀਨ ਮਾਮਲਾ ਦਰਜ

ਅਧਿਕਾਰੀ ਨੇ ਦੱਸਿਆ ਕਿ ਐੱਨ.ਆਈ.ਏ. ਨੇ ਇਨ੍ਹਾਂ ਦੀ ਗ੍ਰਿਫ਼ਤਾਰੀ 'ਚ ਮਦਦਗਾਰ ਸਾਬਿਤ ਹੋਣ ਵਾਲੀ ਸੂਚਨਾ ਮੰਗੀ ਹੈ। ਏਜੰਸੀ ਨੇ ਫਰਵਰੀ 'ਚ 'ਡੀ' ਕੰਪਨੀ ਖ਼ਿਲਾਫ਼ ਇਕ ਮਾਮਲਾ ਦਰਜ ਕੀਤਾ ਸੀ। ਐੱਨ.ਆਈ.ਏ. ਨੇ ਇਕ ਬਿਆਨ 'ਚ ਕਿਹਾ ਕਿ ਦਾਊਦ ਇਬਰਾਹਿਮ ਕਾਸਕਰ ਨੂੰ ਸੰਯੁਕਤ ਰਾਸ਼ਟਰ ਨੇ ਗਲੋਬਲ ਅੱਤਵਾਦੀ ਐਲਾਨ ਕੀਤਾ ਹੋਇਆ ਹੈ, ਜੋ ਆਪਣੇ ਕਰੀਬੀ ਸਾਥੀਆਂ ਅਨੀਸ ਇਬਰਾਹਿਮ ਸ਼ੇਖ, ਛੋਟਾ ਸ਼ਕੀਲ, ਜਾਵੇਦ ਚਿਕਨਾ, ਟਾਈਗਰ ਮੇਮਨ ਸਮੇਤ ਹੋਰ ਲੋਕਾਂ ਨਾਲ ਕੌਮਾਂਤਰੀ ਅੱਤਵਾਦੀ ਨੈੱਟਵਰਕ 'ਡੀ-ਕੰਪਨੀ' ਚਲਾਉਂਦਾ ਹੈ। ਬਿਆਨ ਅਨੁਸਾਰ, ਇਹ ਸਾਰੇ ਲੋਕ ਵੱਖ-ਵੱਖ ਅੱਤਵਾਦੀ-ਅਪਰਾਧਕ ਗਤੀਵਿਧੀਆਂ ਜਿਵੇਂ ਕਿ ਹਥਿਆਰਾਂ ਦੀ ਤਸਕਰੀ, ਨਸ਼ੀਲੇ ਪਦਾਰਥ ਦੀ ਤਸਕਰੀ, ਅੰਡਰਵਰਲਡ ਅਪਰਾਧਕ ਗਿਰੋਹ, ਧਨ ਸੋਧ, ਅੱਤਵਾਦ ਲਈ ਫੰਡ ਜੁਟਾਉਣ ਵਾਸਤੇ ਅਹਿਮ ਜਾਇਦਾਦਾਂ ਅਣਅਧਿਕਾਰਤ ਰੂਪ ਨਾਲ ਰੱਖਣ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਅਲਕਾਇਦਾ ਸਮੇਤ ਕੌਮਾਂਤਰੀ ਅੱਤਵਾਦੀ ਸੰਗਠਨਾਂ ਨਾਲ ਕੰਮ ਕਰਨ 'ਚ ਸ਼ਾਮਲ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News